ਪ੍ਰਤੀਕਵਾਦ (ਕਲਾ)
ਦਿੱਖ
ਪ੍ਰਤੀਕਵਾਦ (Symbolism) 19ਵੀਂ ਸਦੀ ਦੇ ਅੰਤਲੇ ਸਮੇਂ ਦੌਰਾਨ ਫ਼੍ਰਾਂਸ, ਰੂਸ ਅਤੇ ਬੈਲਜੀਅਮ ਵਿੱਚ ਦੂਜੀਆਂ ਆਧੁਨਿਕਤਾਵਾਦੀ ਲਹਿਰਾਂ ਵਾਂਗ ਪ੍ਰਕਿਰਤੀਵਾਦ ਅਤੇ ਯਥਾਰਥਵਾਦ ਦੇ ਖ਼ਿਲਾਫ਼ ਪ੍ਰਤਿਕਰਮ ਵਜੋਂ ਕਵਿਤਾ ਅਤੇ ਹੋਰ ਕਲਾਵਾਂ ਵਿੱਚ ਪਨਪੀ ਇੱਕ ਲਹਿਰ ਸੀ। ਪ੍ਰਤੀਕਵਾਦ ਦਾ ਆਰੰਭ ਚਾਰਲ ਬੌਦਲੇਅਰ ਦੇ ਕਾਵਿ ਸੰਗ੍ਰਹਿ Les Fleurs du mal (ਅੰਗਰੇਜੀ: ਦਾ ਫਲਾਵਰਜ਼ ਆਫ਼ ਈਵਲ, 1857) ਦੇ ਪ੍ਰਕਾਸ਼ਨ ਨਾਲ ਹੋਇਆ। ਐਡਗਰ ਐਲਨ ਪੋ ਦੀਆਂ ਲਿਖਤਾਂ, ਜਿਹਨਾਂ ਦਾ ਬੌਦਲੇਅਰ ਵੱਡਾ ਪ੍ਰਸ਼ੰਸਕ ਸੀ ਅਤੇ ਉਸਨੇ ਉਹਨਾਂ ਨੂੰ ਫਰਾਂਸੀਸੀ ਵਿੱਚ ਅਨੁਵਾਦ ਕੀਤਾ, ਵੀ ਇਸ ਲਹਿਰ ਦਾ ਮਹੱਤਵਪੂਰਨ ਸ੍ਰੋਤ ਸਮਝੀਆਂ ਜਾਂਦੀਆਂ ਹਨ।