ਸੁਗਰਾ ਸਦਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੁਗਰਾ ਸਦਫ਼ ਪਾਕਿਸਤਾਨੀ ਪੰਜਾਬੀ ਸ਼ਾਇਰਾ ਤੇ ਚਿੰਤਕ ਹੈ।

ਸੁਗਰਾ ਸਦਫ਼ ਦਾ ਜਨਮ ਪਾਕਿਸਤਾਨ ਦੇ ਜ਼ਿਲ੍ਹੇ ਗੁਜਰਾਤ ਦੇ ਇੱਕ ਪਿੰਡ ਵਿੱਚ 4 ਫਰਵਰੀ 1964 ਨੂੰ ਹੋਇਆ ਸੀ। ਉਹ ਆਪਣੇ ਮਾਤਾ-ਪਿਤਾ ਦੀ ਵੱਡੀ ਧੀ ਹੈ ਅਤੇ ਉਸਦੇ 9 ਭਰਾ ਹੈ ਅਤੇ 1 ਭੈਣ ਹੈ। ਆਪਣੇ ਪਿੰਡ ਦੇ ਸਕੂਲ ਤੋਂ ਉਸ ਨੇ ਪ੍ਰਾਇਮਰੀ ਸਿੱਖਿਆ ਸ਼ੁਰੂ ਕੀਤੀ, ਅਤੇ ਕੋਟਲਾ ਗਰਲਜ਼ ਸਕੂਲ ਤੋਂ ਮੈਟ੍ਰਿਕ ਕੀਤੀ, ਫਿਰ ਗ੍ਰੈਜੂਏਸ਼ਨ ਲਈ ਉਹ ਗੁਜਰਾਤ ਸ਼ਹਿਰ ਦੇ ਕਾਲਜ ਚਲੀ ਗਈ। ਬਾਅਦ ਨੂੰ ਉਸ ਪੰਜਾਬ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ ਅਤੇ ਫਿਲਾਸਫੀ, ਉਰਦੂ ਅਤੇ ਸਿਆਸੀ ਸਾਇੰਸ ਵਿੱਚ ਐਮਏ ਕੀਤੀ। ਉਸ ਨੇ ਫਿਲਾਸਫੀ ਵਿੱਚ ਸੋਨੇ ਦਾ ਤਮਗਾ ਲਿਆ। ਉਸ ਨੇ ਸੂਫ਼ੀਵਾਦ, ਦੈਵੀ ਪਿਆਰ, ਸੂਫੀ ਕਵੀ ਮੀਆਂ ਮੁਹੰਮਦ ਬਖ਼ਸ਼ ਤੇ ਪੀਐਚ.ਡੀ. ਕੀਤੀ। ਉਸ ਨੇ 2004 ਵਿੱਚ ਵਿਆਹ ਕਰਵਾਇਆ ਅਤੇ 2005 ਵਿੱਚ ਇੱਕ ਕੁੜੀ ਵਾਜੀਹਾ ਫਾਤਿਮਾ ਨੂੰ ਜਨਮ ਦਿੱਤਾ। ਗੁਜਰਾਤ ਦੇ ਇੱਕ ਸਰਕਾਰੀ ਸਕੂਲ ਵਿੱਚ ਇੱਕ ਅਧਿਆਪਕ ਦੇ ਤੌਰ ਤੇ ਉਸ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ। ਬਾਅਦ ਵਿੱਚ ਉਸ ਨੇ ਇੱਕ ਸਰਕਾਰੀ ਕਾਲਜ ਵਿੱਚ ਅਧਿਆਪਕ ਲੱਗ ਗਈ। ਫਿਰ ਉਹ ਸਿੱਖਿਆ ਵਿਭਾਗ ਵਿੱਚ ਕਰਮਚਾਰੀ ਵਜੋਂ ਪੱਕੇ ਤੌਰ ਤੇ ਲਾਹੌਰ ਚਲੀ ਗਈ।

ਨਮੂਨਾ ਸ਼ਾਇਰੀ[ਸੋਧੋ]

ਆਸਾਂ ਦਾ ਦੀਵਾ ਬਾਲ ਕੇ ਰਸਤਾ ਤੱਕਦੀ ਪਈ ਹਾਂ

ਹਿਜਰ ਤੇਰੇ ਦਾ ਪਲ ਪਲ ਮੋਹਰਾ ਫੱਕਦੀ ਪਈ ਹਾਂ

ਜਿਨ੍ਹਾਂ ਸੂਲ਼ੀ ਚਾੜ੍ਹਿਆ ਮੇਰੀ ਜਿੰਦ ਨਿਮਾਣੀ ਨੂੰ

ਉਨ੍ਹਾਂ ਚੰਦਰੀਆਂ ਸੋਚਾਂ ਕੋਲੋਂ ਅਕਦੀ ਪਈ ਹਾਂ

ਇਕਲਾਪੇ ਦੇ ਵਿਹੜੇ ਅੰਦਰ ਤਾਂਘ ਤੇਰੀ ਦੇ ਚਰਖ਼ੇ ਤੇ

ਦਰਦ ਵਿਛੋੜੇ ਦੇ ਧਾਗੇ ਮੈਂ ਕੱਤਦੀ ਪਈ ਹਾਂ

ਜੱਗ ਤੋਂ ਉਹਦੇ ਦਿੱਤੇ ਹੋਏ ਦਰਦ ਲਕਾਵਨ ਲਈ

ਦਿਲ ਚੋਂ ਉਠਦੇ ਵਾਵਰੋਲੇ ਡੱਕਦੀ ਪਈ ਹਾਂ

ਜੇ ਉਹਦੀ ਮਨ ਲਾਂ ਤੇ ਹਰ ਸ਼ੈ ਹੱਥੋਂ ਜਾਂਦੀ ਏ

ਜੇ ਉਹਦੀ ਨਾ ਮਨਾਂ ਤੇ ਨਹੀਂ ਕੱਖ ਦੀ ਰਹਿਣੀ ਪਈ ਹਾਂ