ਸਮੱਗਰੀ 'ਤੇ ਜਾਓ

ਆਈ.ਐੱਸ.ਸੀ.ਆਈ. ਆਈ.

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਇਸਕੀ (ਆਈ.ਐੱਸ.ਸੀ.ਆਈ. ਆਈ.)

ਭਾਰਤੀ ਮਾਨਕ ਬਿਊਰੋ ਨੇ ਇਸਕੀ (ਸੂਚਨਾ ਦੇ ਆਦਾਨ ਪ੍ਰਦਾਨ ਲਈ ਭਾਰਤੀ ਲਿਪੀ ਕੋਡ) ਨਾਂ ਨਾਲ ਇੱਕ ਮਾਨਕ ਨਿਰਮਤ ਕੀਤਾ ਹੈ ਜਿਸ ਦੇ 7 ਜਾਂ 8 ਬਿਟ ਅੱਖਰਾਂ ਦੀ ਵਰਤੋਂ ਸਾਰੇ ਕੰਪਿਊਟਰਾਂ ਅਤੇ ਸੰਚਾਰ ਮਾਧਿਅਮਾਂ ਲਈ ਕੀਤੀ ਜਾ ਸਕਦੀ ਹੈ। 8 ਬਿਟ ਪਰਿਵੇਸ਼ ਵਿੱਚ ਹੇਠਾਂ ਦੇ 128 ਅੱਖਰ ਉਹੀ ਹਨ ਜਿਹੜੇ ਸੂਚਨਾ ਵਿਨਮਏ ਲਈ 10315: 1982 (ਆਈ.ਐੱਸ.ਓ. 646 ਆਈ.ਆਰ.ਵੀ.) 7 ਬਿਟ ਕੋਡਿਤ ਅੱਖਰ ਸੈੱਟ ਨਾਲ ਪਰਿਭਾਸ਼ਿਤ ਹਨ, ਜਿਹਨਾਂ ਨੂੰ ਇਸਕੀ ਅੱਖਰ ਸੈੱਟ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਉੱਪਰੋਕਤ 128 ਅੱਖਰ ਸੈੱਟ ਪ੍ਰਾਚੀਨ ਬ੍ਰਹਮੀ ਲਿਪੀ ਉੱਤੇ ਅਧਾਰਤ ਭਾਰਤੀ ਲਿਪੀਆਂ ਦੀ ਜ਼ਰੂਰਤ ਪੂਰਾ ਕਰਦੇ ਹਨ।

7 ਬਿਟ ਪਰਿਵੇਸ਼ ਵਿੱਚ ਨਿਯੰਤਰਕ ਕੋਡ ਐੱਸ.ਆਈ. ਨੂੰ ਇਸਕੀ (ISCII) ਕੋਡ ਸੈੱਟ ਨਾਲ ਵਟਾਇਆ ਜਾ ਸਕਦਾ ਹੈ ਅਤੇ ਨਿਯੰਤਰਕ ਕੋਡ ਐੱਸ ਓ ਨੂੰ (ASCII) ਕੋਡ ਸੈੱਟ ਦੀ ਚੋਣ ਲਈ ਵਰਤਿਆ ਜਾ ਸਕਦਾ ਹੈ। ਭਾਰਤ ਵਿੱਚ ਸਰਕਾਰੀ ਤੌਰ ਉੱਤੇ ਮੰਨੀਆਂ ਜਾਂਦੀਆਂ ਕੁਲ 22 ਭਾਸ਼ਾਵਾਂ ਹਨ। ਫ਼ਾਰਸੀ-ਅਰਬੀ ਲਿਪੀਆਂ ਤੋਂ ਬਗ਼ੈਰ, ਭਾਰਤੀ ਭਾਸ਼ਾਵਾਂ ਲਈ ਵਰਤੀਆਂ ਜਾਂਦੀਂਆਂ ਹੋਰ ਸਾਰੀਆਂ ਦਸ ਲਿਪੀਆਂ ਪੁਰਾਤਨ ਬ੍ਰਹਮੀ ਲਿਪੀ ਤੋਂ ਵਿਗਸੀਆਂ ਹਨ ਅਤੇ ਇਹਨਾਂ ਸਾਰੀਆਂ ਦਾ ਇੱਕ ਸਾਂਝਾ ਧੁਨੀਆਤਮਿਕ ਢਾਂਚਾ ਹੈ ਜਿਸ ਨਾਲ ਸਾਂਝਾ ਅੱਖਰ ਸੈੱਟ ਸੰਭਵ ਹੋ ਸਕਿਆ ਹੈ। ਸਾਰੀਆਂ ਭਾਰਤੀ ਲਿਪੀਆਂ ਦੇ ਅੱਖਰਾਂ ਨੂੰ ਚੁਣ ਕੇ ਇੱਕ ਅਜਿਹਾ ਵਿਆਪਕ ਪ੍ਰਬੰਧ ਖਾਕਾ ਉਲੀਕਿਆ ਗਿਆ ਹੈ ਜਿਸ ਦਾ ਪ੍ਰਯੋਗ 'ਇਸਕੀ' ਕੋਡ ਵਿੱਚ ਅਤੇ ਇਸ ਤੋਂ ਇਲਾਵਾ ਵੀ ਹੋ ਸਕਦਾ ਹੈ। 'ਇਸਕੀ' ਕੋਡ ਮਾਨਕ ਬ੍ਰਹਮੀ ਅਧਾਰਤ ਸਾਰੀਆਂ ਲਿਪੀਆਂ ਦੇ ਵਰਣਾਂ ਦਾ ਸੁਪਰ ਸੈੱਟ ਹੈ। ਸੌਖ ਲਈ ਸਰਕਾਰੀ ਮਾਨਤਾ ਵਾਲੀ ਦੇਵਨਾਗਰੀ ਲਿਪੀ ਦੀ ਵਰਣਮਾਲਾ ਨੂੰ ਮਾਨਕ ਬਣਾਇਆ ਗਿਆ ਹੈ। ਮਾਨਕ ਸੰਖਿਆ IS1319:1991 ਜਿਸ ਨੂੰ Bureau of Indian Standards ਨੇ ਜਾਰੀ ਕੀਤਾ ਹੈ ਸੂਚਨਾ ਲੈਣ ਅਤੇ ਦੇਣ ਲਈ ਵਰਤਿਆ ਜਾਂਦਾ ਸਭ ਤੋਂ ਨਵੀਨਤਮ ਭਾਰਤੀ ਮਾਨਕ ਹੈ ਅਤੇ ਇਸ ਨੂੰ ਭਾਰਤੀ ਭਾਸ਼ਾਵਾਂ ਵਿੱਚ ਸੂਚਨਾ ਤਕਨਾਲੋਜੀ ਦੇ ਉਤਪਾਦਾਂ ਦੀ ਪ੍ਰਗਤੀ ਲਈ ਵੱਡੀ ਪੱਧਰ ਉੱਤੇ ਵਰਤਿਆ ਜਾ ਰਿਹਾ ਹੈ।

ਬਾਹਰੀ ਕੜੀ

[ਸੋਧੋ]

ਭਾਰਤ ਸਰਕਾਰ ਦੇ ਸੂਚਨਾ ਤਕਨੀਕੀ ਵਿਭਾਗ ਦੀ ਕੜੀ Archived 2008-10-25 at the Wayback Machine.