ਮੌਤ ਦਾ ਅਕੜਾਅ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਮੌਤ ਦਾ ਅਕੜਾਅ ਜਾਂ ਰਿਗਰ ਮੌਰਟਿਸ ਇੱਕ ਪਛਾਨਣ ਯੋਗ ਮੌਤ ਦਾ ਚਿੰਨ੍ਹ ਹੈ। ਮੌਤ ਤੋਂ ਬਾਦ ਮਾਸਪੇਸ਼ੀਆਂ ਵਿੱਚ ਹੋਣ ਵਾਲੀ ਰਸਾਇਣਿਕ ਤਬਦੀਲੀ ਕਰ ਕੇ ਲਾਸ਼ ਵਿੱਚ ਆਕੜ ਪੈਦਾ ਹੋ ਜਾਂਦੀ ਹੈ ਅਤੇ ਉਸਨੂੰ ਬਦਲ ਪਾਉਣਾ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ। ਇਹ ਅਕਸਰ ਮੌਤ ਦੇ ਤਿੰਨ ਤੋਂ ਚਾਰ ਘੰਟਿਆਂ ਵਿੱਚ ਸ਼ੁਰੂ ਹੋ ਜਾਂਦਾ ਹੈ ਅਤੇ ਬਾਰਾਂ ਘੰਟਿਆਂ ਵਿੱਚ ਪੂਰੇ ਸਰੀਰ ਵਿੱਚ ਫੈਲ ਜਾਂਦਾ ਹੈ। ਇਸ ਦਾ ਪਸਾਰ ਸਿਰ ਤੋਂ ਪੈਰਾਂ ਵੱਲ ਹੁੰਦਾ ਹੈ। ਪੂਰੇ ਸਰੀਰ ਵਿੱਚ ਫੈਲਣ ਤੋਂ ਬਾਦ ਇਹ ਬਾਰਾਂ ਘੰਟਿਆਂ ਤੱਕ ਰਹਿੰਦਾ ਹੈ ਅਤੇ ਅਗਲੇ ਬਾਰਾਂ ਘੰਟਿਆਂ ਵਿੱਚ ਸਿਰ ਤੋਂ ਪੈਰਾਂ ਵੱਲ ਚਲਦੇ ਹੋਏ ਪੂਰੀ ਤਰਾਂ ਉੱਤਰ ਜਾਂਦਾ ਹੈ।
ਰਸਾਇਣਕ ਵੇਰਵੇ
[ਸੋਧੋ]ਮੌਤ ਤੋਂ ਬਾਅਦ ਸਰੀਰ ਵਿੱਚ ਹਵਾਦਾਰੀ ਬੰਦ ਹੋ ਜਾਣ ਨਾਲ, ਸਰੀਰ ਵਿੱਚ ਆਕਸੀਜਨ ਹੌਲੀ ਹੌਲੀ ਬਿਲਕੁਲ ਖ਼ਤਮ ਹੋ ਜਾਂਦੀ ਹੈ ਜੋ ਕਿ ਸਰੀਰ ਵਿੱਚ ATP ਬਣਾਉਣ ਲਈ ਬਹੁਤ ਜ਼ਰੂਰੀ ਹੈ। ATP ਦੇ ਨਾ ਮਿਲਣ ਨਾਲ ਸਾਰਕੋਪਲਾਜ਼ਮਿਕ ਰੈਟੀਕੁਲਮ ਵਿੱਚ ਮੌਜੂਦ SERCA ਪੰਪ ਸੰਚਿਲਿਤ ਨਹੀਂ ਹੋ ਪਾਉਂਦੇ ਜੋ ਕਿ ਕੈਲਸ਼ੀਅਮ ਆਇਨਾਂ (Ca ion) ਨੂੰ ਆਖ਼ਰੀ ਸਿਸਟ੍ਰੀਨ ਵਿੱਚ ਪੰਪ ਕਰਦੇ ਹਨ। ਇਸ ਅਮਲ ਨਾਲ਼ Ca ion ਮਾਸਪੇਸ਼ੀਆਂ ਦੇ ਰੇਸ਼ਿਆਂ ਨੂੰ ਨਹੀਂ ਛੱਡ ਪਾਉਂਦੇ ਤੇ ਟ੍ਰੋਫਿਨ ਨਾਲ ਬੰਧੇਜ ਰੱਖਦੇ ਹਨ ਜਿਸ ਨਾਲ ਮਾਇਓਸਿਨ ਦੇ ਸਿਰ ਤੇ ਐਕਟਿਨ ਪ੍ਰੋਟੀਨ ਵਿੱਚ ਇਕੱ ਜੋੜ ਬਣਿਆ ਰਹਿੰਦਾ ਹੈ। ਕਿਓਂਕਿ ATP ਸੰਸਲੇਸ਼ਣ ਵੀ ਬੰਦ ਹੋ ਚੁੱਕਿਆ ਹੁੰਦਾ ਹੈ, ਇਸ ਲਈ ਇਹ ਮਾਇਓਸਿਨ ਦੇ ਸਿਰਾਂ ਤੇ ਐਕਟਿਨ ਪ੍ਰੋਟੀਨ ਦਾ ਬੰਧੇਜ ਅਗਲੀ ਪਾਚਕ (enzymatic) ਕਾਰਵਾਈ ਤੱਕ ਬਣਿਆ ਰਹਿੰਦਾ ਹੈ ਅਤੇ ਮਾਸਪੇਸ਼ੀਆਂ ਵੱਸਥਲ ਹੋਣ ਵਿੱਚ ਅਸਮਰਥ ਰਹਿੰਦੀਆਂ ਹਨ। ਕੁਝ ਸਮੇਂ ਬਾਦ, ਪਾਚਕਾਂ ਦੀ ਕਾਰਵਾਈ ਕਰਨ, ਮਾਇਓਸਿਨ ਦੇ ਸਿਰ ਸੜ ਜਾਂਦੇ ਹਨ ਤੇ ਮਾਸਪੇਸ਼ੀਆਂ ਦਾ ਸੁੰਗੜਾਅ ਖ਼ਤਮ ਹੋ ਜਾਂਦਾ ਹੈ।
ਹਾਜ਼ਰੀ ਦਾ ਨਿਯਮ
[ਸੋਧੋ]ਇਹ ਉੱਪਰ ਤੋਂ ਹੇਠਾਂ ਵੱਲ ਚਲਦਾ ਹੋਇਆ ਪਹਿਲਾਂ ਛਾਤੀ ਦੀਆਂ ਮਾਸਪੇਸ਼ੀਆਂ, ਬਾਹਵਾਂ, ਪੇਟ ਤੋਂ ਹੁੰਦਾ ਹੋਇਆ ਲੱਤਾਂ ਵੱਲ ਤੇ ਅਖ਼ੀਰ ਵਿੱਚ ਹੱਥਾਂ ਤੇ ਪੈਰਾਂ ਦੀਆਂ ਉਂਗਲੀਆਂ ਵਿੱਚ ਜਾ ਕੇ ਖ਼ਤਮ ਹੁੰਦਾ ਹੈ। ਇਹ ਜਿਸ ਤਰੀਕੇ ਨਾਲ ਸਰੀਰ ਵਿੱਚ ਪਸਾਰ ਕਰਦਾ ਹੈ ਉਸੇ ਹੀ ਤਰੀਕੇ ਨਾਲ ਉਤਰਦਾ ਹੈ। ਇਸਨੂੰ ਪੂਰੇ ਸਰੀਰ ਵਿੱਚ ਫੈਲਣ ਨੂੰ ਬਾਰਾਂ ਘੰਟੇ ਲਗਦੇ ਹਨ, ਬਾਰਾਂ ਘੰਟਿਆਂ ਤੱਕ ਠਹਿਰਦਾ ਹੈ ਅਤੇ ਬਾਰਾਂ ਘੰਟਿਆਂ ਵਿੱਚ ਹੀ ਉਤਰਦਾ ਹੈ। ਰਾਇਗਰ (ਜਕੜਾਅ) ਪਲਕਾਂ ਤੋਂ, ਜਬਾੜਾ ਦਬਾ ਕੇ ਜਾਂ ਧੌਣ ਨੂੰ ਹਲਕਾ ਜਿਹਾ ਮੋੜ ਕੇ ਜਾਂਚਿਆ ਜਾਂਦਾ ਹੈ। ਜਿਵੇਂ ਕਿ ਰਾਇਗਰ (ਜਕੜਾਅ) ਦਾ ਲੈਣਾ-ਦੇਣਾ ਸਿਰਫ਼ ਮਾਸਪੇਸ਼ੀਆਂ ਨਾਲ ਹੀ ਹੈ, ਇਹ ਦਿਮਾਗੀ ਪ੍ਰਣਾਲੀ ਦੀ ਅਖੰਡਤਾ ਤੋਂ ਬਿਲਕੁਲ ਨਿਰਪੇਖ ਹੈ ਪਰ ਫਿਰ ਵੀ ਇਹ ਮੰਨਿਆ ਜਾਂਦਾ ਹੈ ਕਿ ਅਧਰੰਗ ਦੇ ਸ਼ਿਕਾਰ ਅੰਗਾਂ ਵਿੱਚ ਦੇਰ ਨਾਲ ਫੈਲਦਾ ਹੈ।
ਸ਼ੁਰੂਆਤ ਅਤੇ ਅੰਤਰਾਲ ਤੇ ਪ੍ਰਭਾਵ ਪਾਉਣ ਵਾਲੇ ਹਾਲਾਤ
[ਸੋਧੋ]- ਉਮਰ: ਰਿਗਰ (ਜਕੜਾਅ) ਭਰੂਣ ਅਤੇ ਸੱਤ ਮਹੀਨਿਆਂ ਤੋਂ ਛੋਟੇ ਬੱਚੇ ਵਿੱਚ ਨਹੀਂ ਪਾਇਆ ਜਾਂਦਾ ਪਰ ਮਿਆਦ ਪੂਰੀ ਕਰ ਕੇ ਪੈਦਾ ਹੋਏ ਨਵਜਾਤ ਬੱਚੇ ਵਿੱਚ ਇਹ ਪੂਰੀ ਤਰ੍ਹਾਂ ਦਿਸਦਾ ਹੈ। ਸਿਹਤਮੰਦ ਨੌਜਵਾਨਾਂ ਵਿੱਚ ਇਹ ਹੌਲੀ ਫੈਲਦਾ ਹੈ ਪਰ ਬਹੁਤ ਸਪਸ਼ਟ ਰੂਪ ਵਿੱਚ ਦਿਖਾਈ ਦਿੰਦਾ ਹੈ ਜੋ ਕਿ ਬੱਚਿਆਂ ਅਤੇ ਬੁੱਢਿਆਂ ਵਿੱਚ ਇਹ ਹਲਕਾ ਹੁੰਦਾ ਹੈ ਅਤੇ ਜਲਦੀ ਫੈਲਦਾ ਹੈ।
- ਮੌਤ ਦਾ ਕਾਰਨ: ਬਿਮਾਰੀ, ਬਿਜਲੀ, ਹਥਿਆਰਾਂ ਨਾਲ ਹੋਈ ਮੌਤ ਜਾਂ ਘਾਤਕ ਮੌਤ ਵਿੱਚ ਥਕਾਨ ਅਤੇ ਊਰਜਾ ਦੀ ਬਰਬਾਦੀ ਕਰ ਕੇ ਰਾਇਗਰ (ਜਕੜਾਅ) ਦੀ ਸ਼ੁਰੂਆਤ ਜਲਦੀ ਹੁੰਦੀ ਹੈ ਪਰ ਥੋੜੇ ਸਮੇਂ ਤੱਕ ਰਹਿੰਦੀ ਹੈ।
- ਮਾਸਪੇਸ਼ੀਆਂ ਦੀ ਸਥਿਤੀ: ਮਾਸਪੇਸ਼ੀਆਂ ਤੰਦਰੁਸਤ ਹੋਣ ਅਤੇ ਜੇਕਰ ਮੌਤ ਤੋਂ ਪਹਿਲਾਂ ਇਨਸਾਨ ਆਰਾਮ ਕਰ ਰਿਹਾ ਹੋਵੇ ਤਾਂ ਰਾਇਗਰ (ਜਕੜਾਅ) ਦੀ ਸ਼ੁਰੂਆਤ ਹੌਲੀ ਹੁੰਦੀ ਹੈ ਅਤੇ ਦੇਰ ਤੱਕ ਰਹਿੰਦਾ ਹੈ। ਜੇਕਰ ਇਨਸਾਨ ਕਮਜ਼ੋਰ ਅਤੇ ਥੱਕਿਆ ਹੋਵੇ ਤਾਂ ਰਾਇਗਰ (ਜਕੜਾਅ) ਦੀ ਸ਼ੁਰੂਆਤ ਛੇਤੀ ਹੁੰਦੀ ਹੈ ਤੇ ਥੋੜੇ ਸਮੇਂ ਤੱਕ ਰਹਿੰਦੀ ਹੈ।
- ਵਾਤਾਵਰਣ: ਠੰਡੇ ਮੌਸਮ ਵਿੱਚ ਰਾਇਗਰ (ਜਕੜਾਅ) ਦੀ ਸ਼ੁਰੂਆਤ ਅਤੇ ਪ੍ਰੀਕਿਰਿਆ ਹੌਲੀ ਅਤੇ ਲੰਬੇ ਸਮੇਂ ਤੱਕ ਹੁੰਦੀ ਹੈ। ਤਾਜ਼ੀ ਹਵਾ ਨਾਲ ਨਮੀ ਵਾਲੀ ਹਵਾ ਵਿੱਚ ਰਾਇਗਰ (ਜਕੜਾਅ) ਜ਼ਿਆਦਾ ਦੇਰ ਤੱਕ ਰਹਿੰਦਾ ਹੈ। ਹਵਾ, ਪਾਣੀ ਜਾਂ ਧਰਤੀ, ਜਿਸ ਵੀ ਜਗ੍ਹਾ ਤੇ ਲਾਸ਼ ਮੌਜੂਦ ਹੈ, ਉਸ ਜਗ੍ਹਾ ਦੇ ਠੰਡੇ ਹੋਣ ਨਾਲ ਰਾਇਗਰ (ਜਕੜਾਅ) ਦੇ ਸਮੇਂ ਵਿੱਚ ਵਾਧਾ ਹੁੰਦਾ ਹੈ।
ਗਰਮ ਮੌਸਮ ਤੇ ਜਗ੍ਹਾ ਵਿੱਚ ATP ਤੇ ਟੁੱਟਣ ਦੀ ਪ੍ਰੀਕਿਰਿਆ ਤੇਜ਼ ਹੋਣ ਕਾਰਨ ਰਾਇਗਰ (ਜਕੜਾਅ) ਜਲਦੀ ਹੁੰਦਾ ਹੈ ਅਤੇ ਥੋੜੇ ਸਮੇਂ ਤੱਕ ਰਹਿੰਦਾ ਹੈ।
ਡਾਕਟਰੀ ਅਤੇ ਕਾਨੂੰਨੀ ਮਹੱਤਤਾ
[ਸੋਧੋ]- ਇਹ ਮੌਤ ਦਾ ਇੱਕ ਚਿੰਨ੍ਹ ਹੈ।
- ਇਹ ਮੌਤ ਦਾ ਸਮਾਂ ਜਾਂਚਣ ਵਿੱਚ ਮੱਦਦ ਕਰਦਾ ਹੈ।