ਲੈਕਚਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੈਕਚਰ, ਕਿਸੇ ਵਿਸ਼ੇਸ਼ ਵਿਸ਼ੇ ਦੇ ਬਾਰੇ ਵਿੱਚ ਲੋਕਾਂ ਨੂੰ ਸਿਖਾਉਣ ਹਿੱਤ ਜ਼ਬਾਨੀ ਪ੍ਰਸਤੁਤੀ ਨੂੰ ਕਹਿੰਦੇ ਹਨ। ਉਦਾਹਰਨ ਲਈ ਯੂਨੀਵਰਸਿਟੀ ਜਾਂ ਮਹਾਂਵਿਦਿਆਲੇ ਦੇ ਅਧਿਆਪਕ ਵਲੋਂ ਆਪਣੇ ਵਿਦਿਆਰਥੀਆਂ ਨੂੰ ਜਮਾਤ ਵਿੱਚ ਦਿੱਤਾ ਗਿਆ ਲੈਕਚਰ। ਇਹ ਮਹੱਤਵਪੂਰਣ ਜਾਣਕਾਰੀ, ਇਤਹਾਸ, ਪਿੱਠਭੂਮੀ, ਸਿਧਾਂਤਾਂ ਅਤੇ ਸਮੀਕਰਣਾਂ ਨੂੰ ਵਿਅਕਤ ਕਰਨ ਲਈ ਕੀਤਾ ਜਾਂਦਾ ਹੈ। ਰਾਜਨੇਤਾ ਦੇ ਭਾਸ਼ਣ, ਮੰਤਰੀ ਦਾ ਪ੍ਰਵਚਨ, ਜਾਂ ਇੱਥੇ ਤੱਕ ​​ਕਿ ਇੱਕ ਵਪਾਰੀ ਦੀ ਵਿਕਰੀ ਪ੍ਰਸਤੁਤੀ ਇੱਕ ਲੈਕਚਰ ਵਜੋਂ ਇਸੇ ਤਰ੍ਹਾਂ ਕੀਤੀ ਜਾ ਸਕਦਾ ਹੈ।