ਏਕਲਵਿਆ ਫਾਊਂਡੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਏਕਲਵਿਆ ਇੱਕ ਭਾਰਤੀ ਗ਼ੈਰ-ਸਰਕਾਰੀ ਜਥੇਬੰਦੀ ਹੈ ਜੋ ਭਾਰਤ ਦੇ ਮੱਧ ਪ੍ਰਦੇਸ਼ ਰਾਜ ਵਿੱਚ ਸਿੱਖਿਆ ਦੇ ਖੇਤਰ ਵਿੱਚ ਆਧਾਰਭੂਤ ਕਾਰਜ ਕਰ ਰਹੀ ਹੈ। ਇਹ ਸੰਨ 1982 ਵਿੱਚ ਇੱਕ ਸਰਬ ਭਾਰਤੀ ਸੰਸਥਾ ਦੇ ਰੂਪ ਵਿੱਚ ਰਜਿਸਟਰ ਕਰਵਾਈ ਸੀ। ਇਹ ਮੁਢਲੀ ਸਿੱਖਿਆ ਦੇ ਖੇਤਰ ਵਿੱਚ ਵਿਗਿਆਨਕ ਪੱਧਤੀ ਅਤੇ ਬਾਲ-ਸਿੱਖਿਆ ਵਿੱਚ ਤਕਨੀਕੀ ਵਿਕਾਸ ਲਾਗੂ ਕਰਵਾਉਂਦੀ ਹੈ। ਭੋਪਾਲ ਸਥਿਤ ਸੰਸਥਾ ਦੇ ਦਫ਼ਤਰ ਦੁਆਰਾ ਵੱਖ ਵੱਖ ਸਿੱਖਿਅਕ ਪਰੋਗਰਾਮ ਚਲਾਏ ਜਾ ਰਹੇ ਹਨ। ਇੱਕ ਗੁਰੂ ਦੀ ਗੈਰਹਾਜਰੀ 'ਚ ਵੀ ਗਿਆਨ ਹਾਸਲ ਕਰਨ ਦੇ ਆਪਣੇ ਦ੍ਰਿੜ ਸੰਕਲਪ ਦੇ ਲਈ ਮਸ਼ਹੂਰ, ਮਹਾਂਭਾਰਤ ਦੀ ਇੱਕ ਕਹਾਣੀ ਨਾਇਕ, ਏਕਲਵਿਆ ਦੇ ਨਾਮ ਉੱਤੇ ਸੰਗਠਨ ਦਾ ਨਾਮ ਹੈ। ਉਹ ਐਸੇ ਵਿਦਿਆਰਥੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਜਿਸ ਨੇ ਆਪਣੇ ਗੁਰੂ ਦੇ ਆਦੇਸ਼ ਉੱਤੇ ਆਪਣੇ ਅੰਗੂਠਾ ਕੱਟ ਦਿੱਤਾ। ਉਹ ਇੱਕ ਛੋਟਾ ਬੱਚਾ ਸੀ ਜਿਸ ਨੂੰ ਜੋ ਗੁਰੂ ਦੇ ਸਕੂਲ ਵਿੱਚ ਸ਼ਾਮਿਲ ਹੋਣ ਵਿੱਚ ਅਸਮਰਥ ਸੀ। ਉਸ ਨੇ ਗੁਰੂ ਨੂੰ ਇੱਕ ਆਦਰਸ਼ ਦੇ ਰੂਪ ਵਿੱਚ ਰੱਖਿਆ ਅਤੇ ਆਪ ਹੀ ਐਸੇ ਕੌਸ਼ਲ ਸਿਖ ਲਏ ਜੋ ਉਸਨੂੰ ਉਸਦੇ ਗੁਰੂ ਅਤੇ ਗੁਰੂ ਦੇ ਪਸੰਦੀਦਾ ਵਿਦਿਆਰਥੀਆਂ ਨਾਲੋਂ ਬਿਹਤਰ ਬਣਾਉਂਦੇ ਸਨ।