ਮੋਰਾ (ਭਾਸ਼ਾ ਵਿਗਿਆਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੋਰਾ (ਅੰਗਰੇਜ਼ੀ: mora, ਬਹੁਵਚਨ morae ਜਾਂ moras, ਆਮ ਪ੍ਰਤੀਕ μ) ਧੁਨੀ ਵਿਗਿਆਨ ਵਿੱਚ ਇੱਕ ਇਕਾਈ ਨੂੰ ਕਹਿੰਦੇ ਹਨ, ਜਿਸ ਨਾਲ ਉਚਾਰਖੰਡ ਭਾਰ ਨਿਰਧਾਰਤ ਕੀਤਾ ਜਾਂਦਾ ਹੈ, ਅਤੇ ਕਈ ਬੋਲੀਆਂ ਵਿੱਚ ਇਹ ਬਲ ਜਾਂ ਸਮਾਂ ਨਿਰਧਾਰਤ ਕਰਨ ਲਈ ਵਰਤਿਆ ਜਾਂਦਾ ਹੈ। ਹੋਰ ਅਨੇਕ ਭਾਸ਼ਾ ਵਿਗਿਆਨਕ ਪਦਾਂ ਵਾਂਗ, ਮੋਰਾ ਦੀ ਪਰਿਭਾਸ਼ਾ ਵੀ ਅੱਡ ਅੱਡ ਤਰ੍ਹਾਂ ਕੀਤੀ ਜਾਂਦੀ ਹੈ। ਸ਼ਾਇਦ ਸਭ ਤੋਂ ਸੰਖੇਪ ਅਤੇ ਸਪਸ਼ਟ ਪਰਿਭਾਸ਼ਾ ਅਮਰੀਕੀ ਭਾਸ਼ਾ ਵਿਗਿਆਨੀ ਜੇਮਜ ਡੀ ਮੈਕਕਾਲੇ ਨੇ 1968 ਵਿੱਚ ਪੇਸ਼ ਕੀਤੀ ਸੀ: ਮੋਰਾ “ਅਜਿਹਾ ਕੁਝ ਹੈ ਜੋ ਦੀਰਘ ਉਚਾਰਖੰਡ ਵਿੱਚ ਦੋ ਅੰਸ਼ ਹੁੰਦਾ ਹੈ ਅਤੇ ਲਘੂ ਉਚਾਰਖੰਡ ਵਿੱਚ ਇੱਕ।” ਇਹ ਪਦ “ਲਮਕਾਓ ਅਤੇ ਦੇਰੀ” ਲਈ ਲਾਤੀਨੀ ਸ਼ਬਦ ਤੋਂ ਨਿਕਲਿਆ ਹੈ, ਜਿਸ ਦਾ ਯੂਨਾਨੀ ਵਿੱਚ ਅਨੁਵਾਦ ਛੰਦ ਸੰਬੰਧਿਤ ਅਰਥਾਂ ਵਿੱਚ ਕਰੋਨੋਸ (ਸਮਾਂ) ਕਰ ਲਿਆ ਜਾਂਦਾ ਹੈ।

ਇੱਕ ਮੋਰਾ ਵਾਲੇ ਉਚਾਰਖੰਡ ਨੂੰ ਮੋਨੋਮੋਰੈਕ; ਦੋ ਮੋਰਾ ਵਾਲੇ ਨੂੰ ਬਾਈਮੋਰੈਕ ਕਿਹਾ ਜਾਂਦਾ ਹੈ। ਸਿਰਫ ਕਦੇ ਕਦਾਈਂ ਹੀ ਮਿਲਣ ਵਾਲੇ, ਤਿੰਨ ਮੋਰਾ ਵਾਲੇ ਉਚਾਰਖੰਡ ਨੂੰ ਟਰਾਈਮੋਰੈਕ ਵੀ ਕਿਹਾ ਜਾਂਦਾ ਹੈ।