ਸਮੱਗਰੀ 'ਤੇ ਜਾਓ

ਵੋਲਫ਼ਗਾਂਗ ਆਮਾਡੇਅਸ ਮੋਜ਼ਾਰਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵੋਲਫਗਾਂਗ ਆਮਾਡੇਅਸ ਮੋਜਾਰਟ
ਜਾਣਕਾਰੀ
ਜਨਮ27 ਜਨਵਰੀ 1756
ਸਾਲਜ਼ਬਰਗ
ਮੌਤ5 ਦਸੰਬਰ 1791
ਵੰਨਗੀ(ਆਂ)ਉਪੇਰਾ,
ਕਿੱਤਾਸੰਗੀਤਕਾਰ
ਮੋਜਾਰਟ 1780, ਵੇਰਵਾ ਜੋਹਾਨ ਨੇਪੋਮੁਕ ਡੈਲਾ ਕ੍ਰੋਸ ਦੇ ਬਣਾਏ ਚਿੱਤਰ ਤੋਂ
ਮੋਜਾਰਟ ਦੇ ਦਸਤਖ਼ਤ
ਮੋਜਾਰਟ ਦੇ ਦਸਤਖ਼ਤ

ਵੋਲਫਗਾਂਗ ਆਮਾਡੇਅਸ ਮੋਜਾਰਟ (ਜਰਮਨ: Wolfgang Amadeus Mozart) (27 ਜਨਵਰੀ 1756 - 5 ਦਸੰਬਰ 1791) ਇੱਕ ਪ੍ਰਸਿੱਧ ਜਰਮਨ ਸ਼ਾਸਤਰੀ ਸੰਗੀਤਕਾਰ ਸਨ। ਉਨ੍ਹਾਂ ਨੇ ਲਗਪਗ 600 ਸੰਗੀਤ ਰਚਨਾਵਾਂ ਕੀਤੀਆਂ। ਮੋਜ਼ਾਰਟ ਨੇ ਸਾਲਜ਼ਬਰਗ, ਆਸਟਰੀਆ ਵਿੱਚ ਬਚਪਨ ਤੋਂ ਹੀ ਆਪਣੀ ਇਹ ਗ਼ੈਰ ਮਾਮੂਲੀ ਪ੍ਰਤਿਭਾ ਜ਼ਾਹਰ ਕੀਤੀ ਅਤੇ ਕੀ-ਬੋਰਡ ਅਤੇ ਵਾਇਲਨ ਉੱਪਰ ਅਹਿਲੀਅਤ ਜ਼ਾਹਰ ਕਰਦੇ ਹੋਏ ਮਹਿਜ਼ ਪੰਜ ਸਾਲ ਦੀ ਉਮਰ ਵਿੱਚ ਪਹਿਲੀ ਧੁਨ ਤਰਤੀਬ ਦਿੱਤੀ ਅਤੇ 17 ਸਾਲ ਦੀ ਉਮਰ ਵਿੱਚ ਯੂਰਪ ਦੇ ਬਾਦਸ਼ਾਹਾਂ ਦੇ ਸਾਹਮਣੇ ਆਪਣੀ ਕਾਰਕਰਦਗੀ ਦਾ ਮੁਜ਼ਾਹਰਾ ਕੀਤਾ, ਜਦੋਂ ਉਹ ਸਾਲਜ਼ਬਰਗ ਵਿੱਚ ਦਰਬਾਰੀ ਸੰਗੀਤਕਾਰ ਸਨ। ਲੇਕਿਨ ਬਾਦ ਨੂੰ ਬਿਹਤਰ ਮੌਕੇ ਦੀ ਤਲਾਸ਼ ਵਿੱਚ ਨਿਕਲ ਪਏ। ਮਗਰ, ਇਸ ਦੌਰਾਨ ਵੀ ਜੋਸ਼ ਨਾਲ ਬਹੁਤ ਸਾਰੀਆਂ ਧੁਨਾਂ ਕੰਪੋਜ਼ ਕੀਤੀਆਂ। 1781 ਵਿੱਚ ਵਿਆਨਾ ਦੌਰੇ ਦੇ ਮੌਕੇ ਤੇ ਉਨ੍ਹਾਂ ਨੂੰ ਸਾਲਜ਼ਬਰਗ ਵਿਚਲੇ ਦਰਬਾਰੀ ਅਹੁਦੇ ਤੋਂ ਕਢ ਦਿੱਤਾ ਗਿਆ ਜਿਸ ਪਰ ਉਨ੍ਹਾਂ ਨੇ ਰਾਜਧਾਨੀ ਵਿੱਚ ਰਹਿਣ ਦਾਇਰਾਦਾ ਕਰ ਲਿਆ ਅਤੇ ਆਪਣੀ ਜ਼ਿੰਦਗੀ ਕੇ ਬਾਕੀ ਸਾਰੇ ਦਿਨ ਵਿਆਨਾ ਵਿੱਚ ਹੀ ਗੁਜ਼ਾਰੇ ਜਿਥੇ ਉਨ੍ਹਾਂ ਨੇ ਸ਼ੋਹਰਤ ਤਾਂ ਬਹੁਤ ਹਾਸਲ ਕੀਤੀ ਲੇਕਿਨ ਮਾਲੀ ਪੱਖੋਂ ਕਮਜ਼ੋਰ ਰਹੇ। ਵਿਆਨਾ ਦੇ ਆਪਣੇ ਆਖ਼ਰੀ ਸਾਲਾਂ ਦੌਰਾਨ ਉਨ੍ਹਾਂ ਨੇ ਆਪਣੀਆਂ ਮਸ਼ਹੂਰ ਤਰੀਂ ਧੁਨਾਂ ਬਣਾਈਆਂ।