ਸਮੱਗਰੀ 'ਤੇ ਜਾਓ

ਮੋਬਾਈਲ ਫ਼ੋਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੋਬਾਈਲ ਫ਼ੋਨਾਂ ਦਾ ਵਿਕਾਸ

ਮੋਬਾਈਲ ਫ਼ੋਨ (ਸੈਲੂਲਰ ਫ਼ੋਨ, ਚਲੰਤ ਫ਼ੋਨ, ਹੈਂਡ ਫ਼ੋਨ ਜਾਂ ਸਿਰਫ਼ ਫ਼ੋਨ,ਮਬੈਲ ਵੀ ਆਖ ਦਿੱਤਾ ਜਾਂਦਾ ਹੈ) ਇੱਕ ਅਜਿਹਾ ਫ਼ੋਨ ਹੁੰਦਾ ਹੈ ਜੋ ਇੱਕ ਲੰਮੇ-ਚੌੜੇ ਇਲਾਕੇ ਵਿੱਚ ਚੱਲਦਿਆਂ ਹੋਇਆਂ ਕਿਸੇ ਰੇਡੀਓ ਜੋੜ ਰਾਹੀਂ ਟੈਲੀਫ਼ੋਨ ਕਾਲਾਂ ਨੂੰ ਕਰ ਜਾਂ ਲੈ ਸਕਦਾ ਹੋਵੇ

ਅਜੋਕੇ ਫੋਨ (ਸਮਾਰਟ-ਫੋਨ):

[ਸੋਧੋ]

ਅੱਜ-ਕੱਲ ਦੇ ਫੋਨ ਇਹਨੇ ਕੁ ਸਮਰਥ ਹਨ ਕੀ ਅਸੀਂ ਉਹਨਾਂ ਨਾਲ ਲਗਭਗ ਹਰੇਕ ਕੰਮ ਕਰ ਸਕਦੇ ਹਾਂ। ਆਧੁਨਿਕ ਤਕਨੀਕਾਂ ਨਾਲ ਅਸੀਂ ਆਪਣੇ ਮੋਬਾਈਲ ਨਾਲ ਸਿਰਫ਼ ਇੱਕ ਦੂਜੇ ਨਾਲ ਗੱਲਬਾਤ ਹੀ ਨਹੀਂ ਸਗੋਂ ਆਪਣੀ ਦਿਨਚਰਿਆ ਵੀ ਸੌਖੀ ਕਰ ਸਕਦੇ ਹਾਂ। ਬਿਜਲੀ ਦੇ ਬਿੱਲ ਭਰਨ ਤੋਂ ਲੈ ਕੇ ਖਾਣ-ਪਿਣ ਦੇ ਸਮਾਨ ਮੰਗਵਾਉਣਾ, ਇੰਟਰਨੈੱਟ ਰਾਹੀਂ ਆਪਣਾ ਮਨੋਰੰਜਨ ਕਰਨਾ ਅਤੇ ਹੋਰ ਵੀ ਕਈ ਚਿਜ਼ਾਂ ਅਸੀਂ ਬੱਸ ਕੁਝ ਹੀ ਟੱਚਾਂ ਨਾਲ ਕਰ ਸਕਦੇ ਹਾਂ।

ਅੱਜ ਫੋਨ ਇੱਕ ਚੀਜ ਹੀ ਨਹੀਂ ਬਲਕਿ ਮਨੁਖ ਦਾ ਇਕ ਬਹੁਤ ਹੀ ਜ਼ਰੂਰੀ ਹਿੱਸਾ ਬਣ ਗਿਆ ਹੈ ਜਿਸ ਤੋਂ ਬਿਨਾਂ ਗੁਜਾਰਾ ਮੁਸ਼ਕਿਲ ਹੀ ਮਨਿਆ ਜਾਂਦਾ ਹੈ। ਕੰਮ ਕਾਜ ਹੋਵੇ ਜਾਂ ਆਮ ਘਰੇਲੂ ਜੀਵਨ, ਹਰ ਥਾਂ ਫੋਨ ਦੀ ਲੋੜ ਪੈਂਦੀ ਹੀ ਹੈ। ਇਸੇ ਕਰਕੇ ਇਹ ਦੇਖਿਆ ਜਾਂਦਾ ਹੈ ਕਿ ਹਰ ਕਿਸੇ ਕਿਸੇ ਕੋਲ ਮੋਬਾਇਲ ਹੁੰਦਾ ਹੀ ਹੈ, ਭਾਵੇਂ ਉਹ ਇੱਕ ਗਰੀਬ ਰਿਕਸ਼ਾ ਚਾਲਕ ਹੈ ਜਾਂ ਕੋਈ ਬਹੁਤ ਵੱਡਾ ਵਪਾਰੀ।

ਕੀ-ਬੋਰਡ

[ਸੋਧੋ]

ਮੋਬਾਈਲ ’ਤੇ ਇਨਪੁਟ ਦੇਣ ਲਈ ਭੌਤਿਕ ਕੀ-ਬੋਰਡ ਅਤੇ ਆਨ-ਸਕਰੀਨ ਕੀ-ਬੋਰਡ ਦਾ ਇਸਤੇਮਾਲ ਕੀਤਾ ਜਾਂਦਾ ਹੈ। 12 ਬਟਨਾਂ ਵਾਲਾ ਕੀ-ਬੋਰਡ (ਬਟਨ ਪੈਡ) ਅਤੇ ਕਵਰਟੀ (QWERTY) ਕੀ-ਬੋਰਡ ਪ੍ਰਚੱਲਤ ਭੌਤਿਕ ਕੀ-ਬੋਰਡ ਹਨ। 12 ਬਟਨਾਂ ਵਾਲੀ (ਟੀ-9) ਕੀਪੈਡ ਵਿੱਚ ਸਿਫ਼ਰ (0) ਤੋਂ ਨੌਂ (9) ਤਕ ਅਤੇ ਦੋ ਵਾਧੂ (ਸਟਾਰ ਅਤੇ ਹੈਸ਼) ਬਟਨ ਹੁੰਦੇ ਹਨ। ਕਵਰਟੀ (ਮਿੰਨੀ ਕਵਰਟੀ) ਕੀ-ਬੋਰਡ ਵੱਡੇ ਆਕਾਰ ਵਾਲੇ ਮੋਬਾਈਲ ਫੋਨਾਂ ਵਿੱਚ ਉਪਲਬਧ ਹੁੰਦਾ ਹੈ। ਇਸ ਵਿੱਚ ਬਟਨਾਂ ਦੀ ਗਿਣਤੀ ਵੱਧ ਹੋਣ ਕਾਰਨ ਟੀ-9 ਦੇ ਮੁਕਾਬਲੇ ਤੇਜ਼ ਗਤੀ ਨਾਲ ਲਿਖਿਆ ਜਾ ਸਕਦਾ ਹੈ। ਦੂਜੀ ਕਿਸਮ ਦਾ ਆਨ-ਸਕਰੀਨ ਜਾਂ ਵਰਚੂਅਲ ਕੀ-ਬੋਰਡ ਮੋਬਾਈਲ ਦੀ ਸਕਰੀਨ ਉੱਤੇ ਨਜ਼ਰ ਆਉਂਦਾ ਹੈ ਜਿਸ ਨੂੰ ਉਂਗਲ ਦੀ ਛੋਹ ਜਾਂ ਸਟਾਈਲਸ਼ ਰਾਹੀਂ ਟਾਈਪ ਕੀਤਾ ਜਾਂਦਾ ਹੈ।


ਅਗਾਂਹ ਪੜ੍ਹੋ

[ਸੋਧੋ]

ਬਾਹਰਲੇ ਜੋੜ

[ਸੋਧੋ]