ਪਾਰਕਿਨਸਨ ਰੋਗ
ਪਾਰਕਿੰਸਨ ਰੋਗ | |
---|---|
ਵਰਗੀਕਰਨ ਅਤੇ ਬਾਹਰਲੇ ਸਰੋਤ | |
ਆਈ.ਸੀ.ਡੀ. (ICD)-10 | G20, F02.3 |
ਆਈ.ਸੀ.ਡੀ. (ICD)-9 | 332 |
ਓ.ਐਮ.ਆਈ. ਐਮ. (OMIM) | 168600 ਫਰਮਾ:OMIM2 |
ਰੋਗ ਡੇਟਾਬੇਸ (DiseasesDB) | 9651 |
ਮੈੱਡਲਾਈਨ ਪਲੱਸ (MedlinePlus) | 000755 |
ਈ-ਮੈਡੀਸਨ (eMedicine) | neuro/304 neuro/635 in young pmr/99 rehab |
GeneReviews |
ਪਾਰਕਿਨਸਨ ਰੋਗ (Parkinsons disease or PD) ਕੇਂਦਰੀ ਤੰਤਰਿਕਾ ਤੰਤਰ ਦਾ ਇੱਕ ਰੋਗ ਹੈ ਜਿਸ ਵਿੱਚ ਰੋਗੀ ਦੇ ਸਰੀਰ ਦੇ ਅੰਗ ਕੰਬਦੇ ਰਹਿੰਦੇ ਹਨ। ਪਾਰਕਿੰਨਸੋਨਿਜਮ ਦੀ ਸ਼ੁਰੂਆਤ ਆਹਿਸਤਾ ਆਹਿਸਤਾ ਹੁੰਦੀ ਹੈ। ਪਤਾ ਵੀ ਨਹੀਂ ਲਗਦਾ ਕਿ ਕਦੋਂ ਲੱਛਣ ਸ਼ੁਰੂ ਹੋਏ। ਅਨੇਕ ਹਫਤਿਆਂ ਅਤੇ ਮਹੀਨਿਆਂ ਦੇ ਬਾਅਦ ਜਦੋਂ ਲੱਛਣਾਂ ਦੀ ਤੀਬਰਤਾ ਵੱਧ ਜਾਂਦੀ ਹੈ ਤਦ ਅਹਿਸਾਸ ਹੁੰਦਾ ਹੈ ਕਿ ਕੁੱਝ ਗੜਬੜ ਹੈ। ਡਾਕਟਰ ਜਦੋਂ ਹਿਸਟਰੀ ਕੁਰੇਦਦੇ ਹਨ ਤਦ ਮਰੀਜ਼ ਅਤੇ ਘਰਵਾਲੇ ਪਿੱਛੇ ਝਾਤ ਮਾਰਦੇ ਹਨ ਤਾਂ ਯਾਦ ਕਰਦੇ ਹਨ ਅਤੇ ਸਵੀਕਾਰਦੇ ਹਨ ਕਿ ਹਾਂ ਸਚਮੁਚ ਇਹ ਕੁੱਝ ਲੱਛਣ ਘੱਟ ਤੀਬਰਤਾ ਦੇ ਨਾਲ ਪਹਿਲਾਂ ਤੋਂ ਮੌਜੂਦ ਸਨ। ਲੇਕਿਨ ਇਤਿਹਾਸ ਦੱਸਣਾ ਸੰਭਵ ਨਹੀਂ ਹੁੰਦਾ। ਕਦੇ-ਕਦੇ ਕਿਸੇ ਵਿਸ਼ੇਸ਼ ਘਟਨਾ ਨਾਲ ਇਨ੍ਹਾਂ ਲੱਛਣਾਂ ਦਾ ਸ਼ੁਰੂ ਹੋਣਾ ਜੋੜ ਦਿੱਤਾ ਜਾਂਦਾ ਹੈ - ਉਦਾਹਰਨ ਲਈ ਕੋਈ ਦੁਰਘਟਨਾ, ਚੋਟ, ਬੁਖਾਰ ਆਦਿ। ਇਹ ਸੰਯੋਗਵਸ਼ ਹੁੰਦਾ ਹੈ। ਉਕਤ ਤਾਤਕਾਲਿਕ ਘਟਨਾ ਦੇ ਕਾਰਨ ਮਰੀਜ਼ ਦਾ ਧਿਆਨ ਪਾਰਕਿਨਨਸੋਨਿਜਮ ਦੇ ਲੱਛਣਾਂ ਵੱਲ ਚਲਾ ਜਾਂਦਾ ਹੈ ਜੋ ਕਿ ਹੌਲੀ-ਹੌਲੀ ਪਹਿਲਾਂ ਤੋਂ ਹੀ ਪ੍ਰਗਟ ਹੋ ਰਹੇ ਸਨ।
ਪਾਰਕਿਨਸਨ ਦੇ ਲਛਣ
[ਸੋਧੋ]ਪਾਰਕਿਨਸਨ ਦੇ ਆਮ ਲੱਛਣ ਹਨ; ਕੰਬਣੀ, ਹੌਲੀ ਹੋਣਾ,ਤੁਰਨ ਲਗਿਆਂ ਅਕੜਾ ਹੋਣਾ,ਸੰਤੁਲਿਨ ਵਿਗੜਨਾ ਅਤੇ ਪੱਠਿਆਂ ਦੀ ਸਖਤਾਈ। ਕੁਝ ਹੋਰ ਲੱਛਣ ਵੀ ਹੋ ਸਕਦੇ ਹਨ ਜਿਵੇਂ ਥਕਾਵਟ, ਲਿਖਣ ਲਗਿਆਂ ਸਮਸਿਆ ਆਉਣੀ, ਸਰੀਰ ਦਾ ਝੁਕਾਅ, ਕਬਜੀ, ਠੀਕ ਤਰ੍ਹਾਂ ਨੀਦ ਨਾ ਆਉਣੀ, ਉਦਾਸੀ ਅਤੇ ਸੋਚਣ ਦੀ ਯੋਗਤਾ ਵਿੱਚ ਤਬਦੀਲੀ ਆਉਂਣੀ।