ਆਈਸੋਨ ਪੂਛਲ ਤਾਰਾ
ਦਿੱਖ
ਆਈਸੋਨ ਪੂਛਲ ਤਾਰਾ ਦੀ ਖੋਜ 21 ਸਤੰਬਰ 2012 ਨੂੰ ਦੋ ਰੂਸੀ ਪੁਲਾੜ ਵਿਗਿਆਨੀਆਂ ਵੇਤਾਲੀ ਨੇਵਸਕੀ ਅਤੇ ਆਰਤਿਓਮ ਨੋਵਿਚੋਨਾਕ ਨੇ ਕੀਤੀ। ਇਹ ਇੱਕ ਧੁੰਦਲੇ ਤਾਰੇ ਤੋਂ ਵੀ ਹਜ਼ਾਰ ਗੁਣਾ ਧੁੰਦਲਾ ਸੀ। ਇਸ ਧੂਮਕੇਤੂ ਨੇ 10,000 ਸਾਲ ਪਹਿਲਾਂ ਯਾਤਰਾ ਸ਼ੁਰੂ ਕੀਤੀ ਸੀ। ਇਹ ਹਾਈਪਰਬੋਲਈ ਆਰਬਿਟ ਵਿੱਚ ਸੂਰਜ ਦਾ ਚੱਕਰ ਲਗਾਉਣ ਪਹਿਲੀ ਵਾਰ ਲਗਾਉਣ ਤੋਂ ਬਾਅਦ ਦੁਬਾਰਾ ਨਜ਼ਰ ਨਹੀਂ ਆ ਸਕੇਗਾ। ਇਹ ਸੂਰਜ ਤੋਂ ਇੱਕ ਪੁਲਾੜੀ ਇਕਾਈ ਦੀ ਦੂਰੀ ਤੋਂ ਗੁਜ਼ਰੇਗਾ। 'ਆਈਸੋਨ' ਵਿਚੋਂ ਪ੍ਰਤੀ ਮਿੰਟ ਲਗਭਗ 50 ਟਨ ਧੂੜ ਅਤੇ 60 ਕਿਲੋਗ੍ਰਾਮ ਬਰਫ ਝੜ ਰਹੀ ਹੈ। ਇਸ ਪੂਛਲ ਵਾਲੇ ਤਾਰੇ ਦੀ ਉਪਸੌਰ ਮਿਤੀ 28 ਨਵੰਬਰ 2013 ਮਿਥੀ ਸੀ ਅਤੇ ਇਸ ਮਿਤੀ ਤੋਂ ਲਗਭਗ 3 ਹਫਤੇ ਪਹਿਲਾਂ ਇਸ ਨੂੰ ਨੰਗੀ ਅੱਖ ਨਾਲ ਦੇਖਿਆ ਜਾ ਸਕਿਆ। ਉਪਸੌਰ ਸਥਿਤੀ ਵਿੱਚ ਆ ਕੇ 'ਆਈਸੋਨ' ਸੂਰਜ ਦੀ ਸਤਹ ਤੋਂ 12 ਲੱਖ ਕਿਲੋਮੀਟਰ ਦੀ ਦੂਰੀ ਤੱਕ ਪਹੁੰਚ ਚੁਕਾ ਸੀ।। ਆਈਸੋਨ ਤੋਂ ਸੂਰਜ ਦੀ ਦੂਰੀ ਜਿਵੇਂ-ਜਿਵੇਂ ਵਧਦੀ ਹੈ ਇਹ ਹੋਰ ਧੁੰਦਲਾ ਹੁੰਦਾ ਗਿਆ ਅਤੇ ਅੰਤ ਵਿੱਚ ਮੱਧਮ ਪੈ ਗਿਆ।