ਇਕਾਦਸ਼ੀ ਦੇ ਵਰਤ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਪੰਜਾਬੀ ਲੋਕ ਧਰਮ ਵਿੱਚ ਵਰਤ
[ਸੋਧੋ]ਪੰਜਾਬੀ ਲੋਕ ਧਰਮ ਵਿੱਚ ਵਰਤ ਅਹਿਮ ਭੂਮਿਕਾ ਨਿਭਾਉਦੇ ਹਨ। 'ਵਰਤ' ਦੇ ਕੋਸ਼ਗਤ ਅਰਥ ਪ੍ਤਿੱਗਿਆ,ਪ੍ਣ ਆਦਿ ਹਨ। ਭਾਈ ਕਾਹਨ ਸਿੰਘ ਨਾਭਾ ਇਸ ਦੇ ਅਰਥ ਉਪਵਾਸ, ਭੋਜਨ ਦਾ ਖਾਸ ਸਮੇਂ ਲਈ ਤਿਆਗ ਆਦਿ ਦੱਸਦਾ ਹੈ। ਇਸਦਾ ਨਾਮ ਵਰਤ ਇਸ ਲ ਲਈ ਬਣ ਗਿਆ ਕਿਉਂਕਿ ਪ੍ਤਿੱਗਿਆ ਕਰਨ ਵਾਲਾ (ਵ੍ਤੀ) ਪ੍ਣ ਕਰ ਲੈਂਦਾ ਹੈ ਕਿ ਇਤਨੇ ਸਮੇਂ ਇਹ ਚੀਜ ਨਹੀਂ ਖਾਵਾਂ-ਪੀਵਾਗਾ। ਵਣਜਾਰਾ ਬੇਦੀ ਅਨੁਸਾਰ "ਕਿਸੇ ਦੇਵੀ ਦੇਵਤੇ ਨੂੰ ਖੁਸ ਕਰਕੇ ਮਨ ਦੀਆਂ ਭਾਵਨਾਵਾਂ ਨੂੰ ਪਰਾਪਤ ਕਰਨ ਲਈ ਵਰਤ ਰੱਖੇ ਜਾਦੇ ਹਨ।"[1] ਪੰਜਾਬੀ ਲੋਕ ਧਰਮ ਵਿੱਚ ਅਨੇਕਾ ਵਰਤ ਪ੍ਚਲਿਤ ਹਨ ਜਿਹਨਾ ਨੂੰ ਖ਼ਾਸ ਮੌਕਿਆ ਉੱਪਰ ਰੱਖਿਆ ਜਾਂਦਾ ਹੈ। ਉਹਨਾ ਵਰਤਾ ਵਿੱਚੋਂ ਹੀ ਅਸੀਂ ਇਕਾਦਸ਼ੀ ਦੇ ਵਰਤਾ ਬਾਰੇ ਜਾਣਕਾਰੀ ਹਾਸਿਲ ਕਰਾਗੇ।
ਇਕਾਦਸ਼ੀ ਦੇ ਵਰਤ
[ਸੋਧੋ]"ਹਰ ਮਹੀਨੇ ਦੀਆਂ ਦੋ ਇਕਾਦਸ਼ੀਆਂ ਆਉਦੀਆਂ ਹਨ, ਚਾਨਣ ਪੱਖ ਦੀ ਇਕਾਦਸ਼ੀ ਅਤੇ ਹਨੇਰ ਪੱਖ ਦੀ ਇਕਾਦਸ਼ੀ। ਇਕਾਦਸ਼ੀ ਦਾ ਸਬੰਧ ਚੰਦਰਮਾ ਦੇ ਵਧਣ ਘਟਣ ਨਾਲ ਹੈ। ਜਿਹਨਾ ਤਿੱਥਾ ਵਿੱਚ ਚੰਦਰਮਾ ਵਧਦਾ ਹੈ ਉਸਨੂੰ ਚਾਨਣ ਪੱਖ ਅਤੇ ਜਿਹਨਾ ਤਿੱਥਾ ਘਟਦਾ ਹੈ ਉਸਨੂੰ ਹਨੇਰ ਪੱਖ ਕਿਹਾ ਜਾਂਦਾ ਹੈ"[2]
ਕਾਮਦਾ ਇਕਾਦਸ਼ੀ ਦਾ ਵਰਤ
[ਸੋਧੋ]ਇਸ ਇਕਾਦਸ਼ੀ ਨੂੰ ਫਲਦਾ ਇਕਾਦਸ਼ੀ ਵੀ ਆਖਿਆ ਜਾਂਦਾ ਹੈ। ਇਹ ਇਕਾਦਸ਼ੀ ਚੇਤਰ ਮਹੀਨੇ ਦੇ ਚਾਨਣ ਪੱਖ ਵਿੱਚ ਆਉਦੀ ਹੈ। ਇਸ ਇਕਾਦਸ਼ੀ ਨੂੰ ਵਰਤ ਰੱਖਣ ਪਿੱਛੇ ਇਹ ਵਿਸ਼ਵਾਸ ਕੰਮ ਕਰਦਾ ਹੈ ਕਿ ਇਹ ਵਰਤ ਰੱਖਣ ਨਾਲ ਮਨ ਇੱਛਤ ਫਲ ਦੀ ਪਰਾਪਤੀ ਹੁੰਦੀ ਹੈ ਅਤੇ ਮਨੋਕਾਮਨਾਵਾਂ ਆਪਣੇ ਆਪ ਹੀ ਪੂਰੀਆਂ ਹੋ ਜਾਦੀਆਂ ਹਨ।
ਪਾਪ ਮੋਚਨੀ ਇਕਾਦਸ਼ੀ ਦਾ ਵਰਤ
[ਸੋਧੋ]ਪਾਪ ਮੋਚਨੀ ਇਕਾਦਸ਼ੀ ਦਾ ਵਰਤ ਚੇਤਰ ਮਹੀਨੇ ਦੇ ਹਨੇਰ ਪੱਖ ਦੀ ਇਕਾਦਸ਼ੀ ਨੂੰ ਰੱਖਿਆ ਜਾਂਦਾ ਹੈ। ਇਸ ਵਰਤ ਨਾਲ ਇਹ ਵਿਸ਼ਵਾਸ ਜੁੜਿਆ ਹੋਇਆ ਹੈ ਕਿ ਇਸ ਵਰਤ ਨੂੰ ਰੱਖਣ ਨਾਲ ਪਾਪਾ ਦਾ ਨਾਸ਼ ਹੁੰਦਾ ਹੈ।
ਮੋਹਿਨੀ ਇਕਾਦਸ਼ੀ ਦਾ ਵਰਤ
[ਸੋਧੋ]ਇਹ ਇਕਾਦਸ਼ੀ ਵਿਸਾਖ ਮਹੀਨੇ ਦੇ ਚਾਨਣ ਪੱਖ ਵਿੱਚ ਆਉਦੀ ਹੈ। ਇਸ ਇਕਾਦਸ਼ੀ ਨੂੰ ਵਰਤ ਰੱਖਣ ਨਾਲ ਵੀ ਪਾਪਾ ਤੋਂ ਛੁਟਕਾਰਾ ਪਰਾਪਤ ਹੁੰਦਾ ਹੈ ਅਤੇ ਸਭ ਦੁੱਖ ਅਤੇ ਕਸ਼ਟ ਵਿਆਕਤੀ ਤੋ ਦੂਰ ਭੱਜ ਜਾਦੇ ਹਨ।
ਵਰੁਥਨੀ ਇਕਾਦਸ਼ੀ ਦਾ ਵਰਤ
[ਸੋਧੋ]ਇਹ ਇਕਾਦਸ਼ੀ ਵਿਸਾਖ ਮਹੀਨੇ ਦੇ ਹਨੇਰ ਪੱਖ ਵਿੱਚ ਆਉਦੀ ਹੈ। ਇਸ ਦਿਨ ਵਰਤ ਰੱਖਣ ਪਿੱਛੇ ਇਹ ਵਿਸ਼ਵਾਸ ਹੈ ਕਿ ਇਸ ਨਾਲ ਵਿਆਕਤੀ ਦੇ ਦੋਵੇ ਲੋਕ ਸਫ਼ਲ ਹੋ ਜਾਦੇ ਹਨ ਅਤੇ ਉਸਨੂੰ ਹਰ ਕੰਮ ਵਿੱਚ ਕਾਮਯਾਬੀ ਮਿਲਦੀ ਹੈ।ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਵਰਤ ਨੂੰ ਰੱਖਣ ਵਾਲਾ ਵਿਆਕਤੀ ਸਵਰਗ ਵਿੱਚ ਜਾਂਦਾ ਹੈ।
ਨਿਰਜਲ ਇਕਾਦਸ਼ੀ ਦਾ ਵਰਤ
[ਸੋਧੋ]ਇਹ ਵਰਤ ਜੇਠ ਮਹੀਨੇ ਦੇ ਚਾਨਣ ਪੱਖ ਨੂੰ ਰੱਖਿਆ ਜਾਂਦਾ ਹੈ। ਇਹ ਵਰਤ ਬਾਕੀ ਸਾਰੇ ਵਰਤਾ ਨਾਲੋ ਔਖਾ ਹੁੰਦਾ ਹੈ ਕਿਉਂਕਿ ਇਹ ਵਰਤ ਨਿਰਜਲ ਹੁੰਦਾ ਹੈ। ਸਾਸ਼ਤਰਾ ਅਨੁਸਾਰ ਜੇਕਰ ਇਸ ਵਰਤ ਨੂੰ ਪੂਰੇ ਧਿਆਨ ਅਨੁਸਾਰ ਨੇਪਰੇ ਚਾੜਿਆ ਜਾਵੇ ਤਾਂ ਇਸ ਵਰਤ ਨਾਲ ਸਾਰੀਆਂ ਹੀ ਇਕਾਦਸ਼ੀਆਂ ਦੇ ਵਰਤਾ ਦਾ ਫਲ ਪਰਾਪਤ ਹੋ ਜਾਂਦਾ ਹੈ। ਇਸ ਇਕਾਦਸ਼ੀ ਨੂੰ 'ਨਿਮਾਣੀ ਇਕਾਦਸ਼ੀ ' ਵੀ ਆਖਿਆ ਜਾਂਦਾ ਹੈ।
ਅਪਰਾ ਇਕਾਦਸ਼ੀ ਦਾ ਵਰਤ
[ਸੋਧੋ]ਇਹ ਇਕਾਦਸ਼ੀ ਜੇਠ ਮਹੀਨੇ ਦੇ ਹਨੇਰੇ ਪੱਖ ਵਿੱਚ ਆਉਦੀ ਹੈ। ਜੇਠ ਮਹੀਨੇ ਵਿੱਚ ਅਤਿ ਦੀ ਗਰਮੀ ਹੁੰਦੀ ਹੈ ਅਤੇ ਦਿਨ ਵੀ ਬਹੁਤ ਵੱਡੇ ਹੁੰਦੇ ਹਨ। ਇਸ ਇਕਾਦਸ਼ੀ ਨੂੰ ਵਰਤ ਰੱਖਣ ਪਿੱਛੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਪੂਰੀ ਸਰਦਾ ਨਾਲ ਵਰਤ ਰੱਖਣ ਤੇ ਪਾਪਾ ਦਾ ਖਾਤਮਾ ਹੋ ਜਾਂਦਾ ਹੈ।
ਸ਼ਯਨ ਇਕਾਦਸ਼ੀ ਦਾ ਵਰਤ
[ਸੋਧੋ]ਇਹ ਵਰਤ ਹਾੜ ਮਹੀਨੇ ਦੀ ਚਾਨਣ ਪੱਖ ਦੀ ਇਕਾਦਸ਼ੀ ਨੂੰ ਰੱਖਿਆ ਜਾਂਦਾ ਹੈ ਕਿ ਇਸ ਸਮੇਂ ਭਗਵਾਨ ਸੌ ਜਾਂਦੇ ਹਨ ਅਤਛ ਚਾਰ ਮਹੀਨੇ ਬਾਅਦ ਕੱਤਕ ਮਹੀਨੇ ਦੇ ਚਾਨਣ ਪੱਖ ਦੀ ਇਕਾਦਸ਼ੀ ਵਾਲੇ ਦਿਨ ਮੁੜ ਪਹਿਲੀ ਅਵਸਥਾ ਵਿੱਚ ਆ ਜਾਦੇ ਹਨ।
ਯੋਗਨੀ ਇਕਾਦਸ਼ੀ ਦਾ ਵਰਤ
[ਸੋਧੋ]ਇਹ ਵਰਤ ਹਾੜ ਮਹੀਨੇ ਦੀ ਹਨੇਰ ਪੱਠ ਦੀ ਇਕਾਦਸ਼ੀ ਨੂੰ ਰੱਖਿਆ ਜਾਂਦਾ ਹੈ। ਲੋਕ ਧਾਰਨਾ ਹੈ ਕਿ ਇਹ ਵਰਤ ਰੱਖਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ।
ਪੁੱਤਰਦਾ ਇਕਾਦਸ਼ੀ ਦਾ ਵਰਤ
[ਸੋਧੋ]ਸਾਉਣ ਅਤੇ ਪੋਹ ਮਹੀਨਿਆਂ ਦੇ ਚਾਨਣ ਪੱਖ ਦੀਆਂ ਇਕਾਦਸ਼ੀਆਂ ਨੂੰ ਪੁੱਤਰਦਾ ਇਕਾਦਸ਼ੀ ਕਿਹਾ ਜਾਂਦਾ ਹੈ ਅਤੇ ਇਸ ਵਰਤ ਪਿੱਛੇ ਇਹ ਧਾਰਨਾ ਪ੍ਚਲਿਤ ਹੈ ਇਸਨੂੰ ਰੱਖਣ ਨਾਲ ਪੁੱਤਰ ਦੀ ਪਰਾਪਤੀ ਹੁੰਦੀ ਹੈ।
ਕਾਮਕਾ ਇਕਾਦਸ਼ੀ ਦਾ ਵਰਤ
[ਸੋਧੋ]ਇਹ ਇਕਾਦਸ਼ੀ ਸਾਉਣ ਮਹੀਨੇ ਦੇ ਹਨੇਰ ਪੱਖ ਵਿੱਚ ਆਉਂਦੀ ਹੈ। ਇਸ ਵਰਤ ਦੋਰਾਨ ਫਲਾਂ ਤੋ ਬਿਨਾਂ ਹੋਰ ਕੋਈ ਚੀਜ਼ ਨਹੀਂ ਖਾਧੀ ਜਾਂਦੀ।
ਪਦਮਾਂ ਇਕਾਦਸ਼ੀ ਦਾ ਵਰਤ
[ਸੋਧੋ]ਇਹ ਵਰਤ ਮਹੀਨੇ ਦੇ ਚਾਨਣ ਪੱਖ ਦੀ ਇਕਾਦਸ਼ੀ ਨੂੰ ਰੱਖਿਆ ਜਾਂਦਾ ਹੈ। ਇਸ ਵਰਤ ਸਮੇਂ ਅੱਠ ਪਹਿਰ ਜਗਰਾਤਾ ਕੱਟਿਆ ਜਾਂਦਾ ਹੈ ਅਤੇ ਕੀਰਤਨ ਸੁਣਨ ਨਾਲ ਮਨਇੱਛਤ ਫਲ ਦੀ ਪ੍ਰਾਪਤੀ ਹੁੰਦੀ ਹੈ। ਵਰਤ ਕਥਾ ਸੁਣਨ ਤੋਂ ਬਾਅਦ ਇਹ ਵਰਤ ਖੋਲਿਆ ਜਾਂਦਾ ਹੈ।
ਅਜਾ ਇਕਾਦਸ਼ੀ ਦਾ ਵਰਤ
[ਸੋਧੋ]ਇਹ ਵਰਤ ਭਾਦਰੋਂ ਮਹੀਨੇ ਦੇ ਹਨੇਰ ਪੱਖ ਦੀ ਇਕਾਦਸ਼ੀ ਨੂੰ ਰੱਖਿਆ ਜਾਂਦਾ ਹੈ। 'ਅਜਾ' ਦੇ ਸ਼ਾਬਦਿਕ ਅਰਥ ਹਨ ਜੂਨਾਂ ਤੋਂ ਮੁਕਤ ਹੋਣਾ। ਇਸ ਵਰਤ ਨੂੰ ਰੱਖਣ ਵਾਲਾ ਵਿਅਕਤੀ ਜੂਨਾਂ ਤੋ ਮੁਕਤ ਹੋ ਜਾਂਦਾ ਹੈ।
ਪਾਪ ਅੰਕੁਸ਼ਾ ਇਕਾਦਸ਼ੀ ਦਾ ਵਰਤ
[ਸੋਧੋ]ਇਹ ਵਰਤ ਅੱਸੂ ਮਹੀਨੇ ਚਾਨਣ ਪੱਖ ਦੀ ਇਕਾਦਸ਼ੀ ਨੂੰ ਰੱਖਿਆ ਜਾਂਦਾ ਹੈ। ਇਸ ਵਰਤ ਸਮੇਂ ਰਾਮ ਜਾਂ ਕ੍ਰਿਸਨ ਦੀ ਮੂਰਤੀ ਬਣਾ ਕੇ ਉਹਨਾ ਦੀ ਪੂਜਾ ਕੀਤੀ ਜਾਂਦੀ ਹੈ। ਇਸ ਵਰਤ ਨਾਲ ਪਾਪਾ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਇੰਦਰਾ ਇਕਾਦਸ਼ੀ ਦਾ ਵਰਤ
[ਸੋਧੋ]ਇਹ ਵਰਤ ਅੱਸੂ ਮਹੀਨੇ ਦੇ ਹਨੇਰੇ ਪੱਖ ਦੀ ਇਕਾਦਸ਼ੀ ਨੂੰ ਆਉਂਦਾ ਹੈ। ਇਸੇ ਮਹੀਨੇ ਵਿੱਚ ਹੀ ਸਰਾਧ ਆਉਂਦੇ ਹਨ। ਇਹਨਾਂ ਦਿਨਾਂ ਵਿੱਚ ਵਰਤ ਰੱਖਣ ਕਾਰਣ ਪਿੱਤਰਾਂ ਨੂੰ ਸੁਖ ਤੇ ਸ਼ਾਤੀ ਪ੍ਰਾਪਤ ਹੁੰਦੀ ਹੈ ਅਤੇ ਪ੍ਰਾਣੀ ਦਾ ਆਪਣਾ ਜੀਵਨ ਵੀ ਸਫਲ ਹੋ ਜਾਂਦਾ ਹੈ।
ਦਿਓ ਉਠਾਨ ਇਕਾਦਸ਼ੀ ਦਾ ਵਰਤ
[ਸੋਧੋ]ਇਹ ਵਰਤ ਕੱਤਕ ਮਹੀਨੇ ਦੇ ਚਾਨਣ ਪੱਖ ਦੀ ਇਕਾਦਸ਼ੀ ਨੂੰ ਰੱਖਿਆ ਜਾਂਦਾ ਹੈ। ਇਸ ਤਿੱਥ ਨੂੰ ਚਾਰ ਮਹੀਨਿਆਂ ਤੋਂ ਨਿੰਦਰਾਂ ਅਵਸਥਾ ਵਿੱਚ ਪਏ ਵਿਸ਼ਨੂੰ ਭਗਵਾਨ ਨੂੰ ਜਗਾਇਆ ਜਾਂਦਾ ਹੈ। ਇਸ ਮਹੀਨੇ ਵਿੱਚ ਗੰਨੇ ਦੀ ਫਸਲ ਪੱਕ ਜਾਂਦੀ ਹੈ। ਇਸ ਫਸਲ ਵਿੱਚ ਪੰਜ ਗੰਨੇ ਭੰਨ ਕੇ ਕੰਮੀਆ ਵਿੱਚ ਵੰਡਣ ਦੀ ਪ੍ਰਥਾ ਵੀ ਪ੍ਰਚਲਿਤ ਹੈ।
ਰੰਭਾ ਇਕਾਦਸ਼ੀ ਦਾ ਵਰਤ
[ਸੋਧੋ]ਇਹ ਵਰਤ ਕੱਤਕ ਮਹੀਨੇ ਦੇ ਹਨੇਰ ਪੱਖ ਦੀ ਇਕਾਦਸ਼ੀ ਨੂੰ ਰੱਖਿਆ ਜਾਂਦਾ ਹੈ। ਇਸ ਵਰਤ ਪਿੱਛੇ ਇਹ ਧਾਰਨਾ ਵੀ ਪ੍ਰਚਲਿਤ ਹੈ ਕਿ ਜੋ ਔਰਤ ਇਹ ਵਰਤ ਰੱਖਦ਼ਗੀ ਉਸਨੂੰ ਅਗਲੀ ਦੁਨੀਆ ਵਿੱਚ ਉਹ ਵਿਅਕਤੀ ਹੀ ਪਤੀ ਰੂਪ ਵਿੱਚ ਮਿਲੇਗਾ ਜਿਹੜਾ ਇਸ ਦੁਨੀਆ ਵਿੱਚ ਪਤੀ ਹੈ।
ਮੋਖਸ਼ ਇਕਾਦਸ਼ੀ ਦਾ ਵਰਤ
[ਸੋਧੋ]ਇਹ ਵਰਤ ਮੱਘਰ ਦੇ ਚਾਨਣ ਪੱਖ ਦੀ ਇਕਾਦਸ਼ੀ ਨੂੰ ਰੱਖਿਆ ਜਾਂਦਾ ਹੈ। ਇਸ ਤਿੱਥ ਨੂੰ ਕ੍ਰਿਸ਼ਨ ਨੇ ਅਰਜਨ ਨੂੰ ਗੀਤਾ ਉਪਦੇਸ਼ ਦਿੱਤਾ ਸੀ। ਇਸ ਦਿਨ ਵਰਤ ਰੱਖਣ ਵਾਲਾ ਵਿਅਕਤੀ ਮੁੜ ਜੂਨਾਂ ਵਿੱਚ ਨਹੀਂ ਪੈਂਦਾ।
ਉਤਪਨਾ ਇਕਾਦਸ਼ੀ ਦਾ ਵਰਤ
[ਸੋਧੋ]ਇਹ ਵਰਤ ਮੱਘਰ ਮਹੀਨੇ ਦੇ ਹਨੇਰੇ ਪੱਖ ਦੀ ਇਕਾਦਸ਼ੀ ਨੂੰ ਰੱਖਿਆ ਜਾਂਦਾ ਹੈ। ਲੋਕ ਧਾਰਨਾ ਹੈ ਕਿ ਇਸ ਤਿਥ ਨੂੰ ਇਕਾਦਸ਼ੀ ਦੇਵੀ ਕੰਨੀਆ ਦੇ ਰੂਪ ਵਿੱਚ ਵਿਸ਼ਨੂੰ ਦੇ ਸਰੀਰ ਵਿੱਚ ਪ੍ਰਗਟ ਹੋਈ ਸੀ। ਇਸੇ ਕਰਕੇ ਇਸਨੂੰ ਉਤਪਨਾ ਇਕਾਦਸ਼ੀ ਆਖਿਆ ਜਾਂਦਾ ਹੈ।
ਸਫਲਾ ਇਕਾਦਸ਼ੀ ਦਾ ਵਰਤ
[ਸੋਧੋ]ਇਹ ਵਰਤ ਪੋਹ ਮਹੀਨੇ ਦੀ ਹਨੇਰ ਪੱਖ ਦੀ ਇਕਾਦਸ਼ੀ ਨੂੰ ਰੱਖਿਆ ਜਾਂਦਾ ਹੈ। ਇਸ ਵਰਤ ਨੂੰ ਰੱਖਣ ਨਾਲ ਜੀਵਨ ਸਫਲ ਹੋ ਜਾਂਦਾ ਹੈ ਅਤੇ ਅਗਲੇ ਜੀਵਨ ਵਿੱਚ ਵੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ।
ਹਰੀਵਲਭਾ ਇਕਾਦਸ਼ੀ ਦਾ ਵਰਤ
[ਸੋਧੋ]ਇਹ ਵਰਤ ਮਾਘ ਮਹੀਨੇ ਦੇ ਚਾਨਣ ਪੱਖ ਦੀ ਇਕਾਦਸ਼ੀ ਨੂੰ ਰੱਖਿਆ ਜਾਂਦਾ ਹੈ। ਇਸ ਪਿੱਛੇ ਇਹ ਧਾਰਨਾ ਪ੍ਰਚਲਿਤ ਹੈ ਕਿ ਜੇਕਰ ਇਸ ਵਰਤ ਨੂੰ ਸੱਚੀ ਨਿਸ਼ਠਾ ਅਤੇ ਮਰਿਆਦਾ ਅਨੁਸਾਰ ਰੱਖਿਆ ਜਾਵੇ ਤਾਂ ਵਿਅਕਤੀ ਨੂੰ ਸਵਰਗ ਲੋਕ ਦੀ ਪ੍ਰਾਪਤੀ ਹੁੰਦੀ ਹੈ।
ਛੱਟਤਿਲਾ ਇਕਾਦਸ਼ੀ ਦਾ ਵਰਤ
[ਸੋਧੋ]ਇਹ ਵਰਤ ਮਾਘ ਮਹੀਨੇ ਦੇ ਹਨੇਰ ਪੱਖ ਦੀ ਇਕਾਦਸ਼ੀ ਨੂੰ ਰੱਖਿਆ ਜਾਂਦਾ ਹੈ। ਇਸ ਮਹੀਨੇ ਵਿੱਚ ਠੰਢ ਜਿਆਦਾ ਹੋਣ ਕਾਰਨ ਤਿਲਾ ਦੀ ਵਰਤੋਂ ਹੁੰਦੀ ਹੈ। ਇਸ ਵਰਤ ਦੌਰਾਨ ਛੇ ਤਰ੍ਹਾਂ ਦੇ ਤਿਲਾ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਰਤ ਵਿੱਚ ਤਿਲਾ ਨਾਲ ਸਬੰਧਿਤ ਬਹੁਤ ਸਾਰੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ।
ਆਂਵਲ ਇਕਾਦਸ਼ੀ ਦਾ ਵਰਤ
[ਸੋਧੋ]ਇਹ ਫੱਗਣ ਮਹੀਨੇ ਦੇ ਚਾਨਣ ਪੱਖ ਦੀ ਇਕਾਦਸ਼ੀ ਨੂੰ ਰੱਖਿਆ ਜਾਂਦਾ ਹੈ। ਇਸ ਦਿਨ ਆਂਵਲੇ ਦੇ ਬੂਟੇ ਹੇਠਾਂ ਵਿਸ਼ਨੂੰ ਦੀ ਮੂਰਤੀ ਸਥਾਪਤ ਕਪਕੇ ਪੂਜਾ ਕੀਤੀ ਜਾਂਦੀ ਹੈ।
ਵਿਜੈ ਇਕਾਦਸ਼ੀ ਵਰਤ
[ਸੋਧੋ]ਇਹ ਵਰਤ ਫੱਗਣ ਮਹੀਨੇ ਦੇ ਹਨੇਰੇ ਪੱਖ ਦੀ ਇਕਾਦਸ਼ੀ ਨੂੰ ਰੱਖਿਆ ਜਾਂਦਾ ਹੈ। ਇਸ ਦਿਨ ਵਰਤ ਰੱਖਣ ਨਾਲ ਵਿਰੋਧੀਆ ਉੱਪਰ ਜਿੱਤ ਹੁੰਦੀ ਹੈ।