ਸਮੱਗਰੀ 'ਤੇ ਜਾਓ

ਕਪਾਹ ਫੁੱਟੀ ਦੀ ਰਸਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

"ਕਪਾਹ ਫੁੱਟੀ ਦੀ ਰਸਮ" ਕਪਾਹ ਫੁੱਟੀ ਦੀ ਰਸਮ ਪੰਜਾਬੀ ਵਿਆਹ ਵਿੱਚ ਕੀਤੀ ਜਾਣ ਵਾਲੀ ਇੱਕ ਰਸਮ ਹੈ।ਇਹ ਰਸਮ ਖੱਤਰੀਆਂ ਅਤੇ ਅਰੋੜਿਆਂ ਵਿੱਚ ਵੀ ਕੀਤੀ ਜਾਂਦੀ ਸੀ।ਇਹ ਰਸਮ ਵਿਆਹ ਸਮੇਂ ਜਦੋਂ ਮਿਲਣੀ ਹੋ ਜਾਂਦੀ ਹੈ, ਮਿਲਣੀ ਤੋਂ ਪਿੱਛੋਂ ਇਹ ਰਸਮ ਕੀਤੀ ਜਾਂਦੀ ਸੀ। ਇਸ ਰਸਮ ਵਿੱਚ ਲਾੜਾ,ਲਾੜੀ ਤੇ ਲਾੜੀ ਦਾ ਪਿਤਾ ਸ਼ਾਮਿਲ ਹੁੰਦੇ ਹਨ। ਇਸ ਰਸਮ ਵਿੱਚ ਲੜਕੀ ਦਾ ਪਿਤਾ ਲੜਕੀ ਦੇ ਸਿਰ ਤੇ ਸੱਤ ਵਾਰ ਕਪਾਹ ਦੀ ਫੁੱਟੀ ਰੱਖਦਾ ਸੀ।ਇਸ ਕਪਾਹ ਦੀ ਫੁੱਟੀ ਨੂੰ ਲਾੜਾ ਛਟੀ ਨਾਲ ਹਰ ਵਾਰ ਲੜਕੀ ਦੇ ਸਿਰ ਤੋਂ ਥੱਲੇ ਸੁੱਟਦਾ ਹੈ।ਇਸ ਰਸਮ ਦਾ ਇਹ ਅਰਥ ਕੱਢਿਆ ਜਾਂਦਾ ਹੈ ਕਿ ਸੱਤ ਗੁਨਾਹਾਂ ਦੇ ਬਾਅਦ ਵੀ ਲਾੜਾ ਲੜਕੀ ਨੂੰ ਵਿਆਹ ਕੇ ਲੈ ਜਾਣ ਲਈ ਤਿਆਰ ਹੈ।ਲਾੜਾ ਛਟੀ ਨਾਲ ਕਪਾਹ ਦੀ ਫੁੱਟੀ ਨੂੰ ਪਰ੍ਹੇ ਸੁੱਟ ਕੇ ਲੜਕੀ ਦੇ ਸਾਰੇ ਗੁਨਾਹਾਂ ਨੂੰ ਅਣਦੇਖਾ ਕਰਦਾ ਹੈ।ਇਹ ਰਸਮ ਖੱਤਰੀਆਂ ਵਿੱਚ ਛੰਦਲੀਆਂ ਉੱਤੇ ਕੀਤੀ ਜਾਂਦੀ ਸੀ।ਉਸ ਥਾਂ ਉੱਤੇ ਲੜਕੀ ਆਪਣੇ ਕੋਲ ਤਿੰਨ ਕੁੰਭ ਰੱਖ ਕੇ ਆਪਣੀਆਂ ਸਹੇਲੀਆਂ ਨਾਲ ਬੈਠੀ ਹੁੰਦੀ ਸੀ।ਇਨ੍ਹਾਂ ਕੁੰਭਾਂ ਉਤੇ ਤੇਲ ਦੇ ਦੀਵੇ ਜਗਾਏ ਜਾਂਦੇ ਸਨ।ਇਸ ਜਗ੍ਹਾਂ ਤੇ ਹੀ ਲਾੜੇ ਤੇ ਲਾੜੀ ਦੀ ਪਹਿਲੀ ਮੁਲਾਕਾਤ ਹੁੰਦੀ ਸੀ।[1]

  1. ਵਿਆਹ,ਰਸਮਾਂ ਅਤੇ ਲੋਕ ਗੀਤ,ਲੇਖਕ -ਰੁਪਿੰਦਰਜੀਤ ਗਿੱਲ, ਪ੍ਰਕਾਸ਼ਕ - ਵਾਰਿਸ ਸ਼ਾਹ ਫਾਉਂਡੇਸ਼ਨ ਅੰਮ੍ਰਿਤਸਰ,ਸੰਨ 2013,ਪੰਨਾ ਨੰ.65-66