ਕਸੁੰਭ
ਕਸੁੰਭ | |
---|---|
Scientific classification | |
Kingdom: | |
(unranked): | |
(unranked): | |
(unranked): | |
Order: | |
Tribe: | |
Genus: | ਕਾਰਥਾਮੁਸ
|
Species: | C. tinctorius
|
Binomial name | |
Carthamus tinctorius |
ਕਸੁੰਭ ਅੰਗਰੇਜ਼ੀ: Safflower ਲਾਲ ਜਾਂ ਪੀਲੇ ਫੁੱਲਾਂ ਵਾਲਾ ਪੌਦਾ ਹੈ।ਪ੍ਰਾਚੀਨ ਕਾਲ ਤੋਂ ਕਸੁੰਭ ਦੀ ਵਰਤੋਂ ਰੰਗਾਈ ਦੇ ਕੰਮ ਵਿੱਚ ਹੁੰਦੀ ਆਈ ਹੈ।ਫਾਰੋਹ ਦੀ ਬਾਹਰਵੀਂ ਵੰਸ਼ ਏ ਪਿਰਾਮਿਡਾਂ ਵਿੱਚ ਰਸਾਇਣ ਵਿਸ਼ਲੇਸ਼ਣਰਾਹੀਂ ਵਸਤਰ ਕਸੁੰਭ ਦੇ ਰੰਗ ਨਾਲ ਰੰਗੇ ਹੋਣ ਦੇ ਸਬੂਤ ਮਿਲੇ ਹਨ। ਫਸਲ ਦੀ ਬਿਜਾਈ ਬੀਜਾਂ ਵਾਸਤੇ ਕੀਤੀ ਜਾਂਦੀ ਰਹੀ ਹੈ ਜੋ ਲਾਲ(ਕਾਰਥਾਮਨ) ਜਾਂ ਪੀਲਾ ਰੰਗ ਬਣਾਉਣ ਦੇ ਕੰਮ ਆਂਉਦੇ ਸਨ ਖਾਸ ਕਰ ਕੇ ਉਦੋਂ ਤੱਕ ਜਦੋਂ ਸਸਤੇ ਰਸਾਇਣਕ ਰੰਗ ਮਿਲਣੇ ਸ਼ੁਰੂ ਹੋ ਗਏ। ਬੀਜ ਸੂਰਜਮੁਖੀ ਦੇ ਬੀਜ ਵਰਗਾ ਹੁੰਦਾ ਹੈ ਤੇ ਕਾਸਮੈਟਿਕ,ਖਾਧ ਤੇਲ ਅਤੇ ਸਲਾਦ ਦੀ ਡਰੈਸਿੰਗ ਦੇ ਕੰਮ ਵੀ ਆਂਉਦਾ ਹੈ।ਕੇਸਰ ਦੀ ਥਾਂ ਸਸਤਾ ਹੋਣ ਕਾਰਨ ਖੁਰਾਕ ਪਦਾਰਥਾਂ ਦੇ ਰੰਗਣ ਲਈ ਵੀ ਵਰਤਿਆ ਜਾਂਦਾ ਹੈ। ਪੁਰਾਤਨ ਮਿਸਰੀਆਂ ਨੇ ਮਮੀਆਂ ਦੇ ਹਾਰਾਂ ਲਈ ਵੀ ਵਰਤੋਂ ਕੀਤੀ। ਫੁੱਲਾਂ ਦੀਆਂ ਗਾੜੀਆਂ ਲਾਲ ਤੁਰੀਆਂ ਦੇਖਣ ਵਿੱਚ ਕੇਸਰ ਵਾਂਗ ਲਗਦੀਆਂ ਹਨ ਪਰ ਪਾਣੀ ਜਾਂ ਧੁੱਪ ਨਾਲ ਰੰਗ ਫਿੱਕਾ ਪੈ ਜਾਂਦਾ ਹੈ।[2] ਗੁਰਬਾਣੀ ਵਿੱਚ ਤੁਲਨਾ ਮਾਇਆ ਦੇ ਕੱਚੇ ਰੰਗ ਨਾਲ ਕੀਤੀ ਹੈ:
ਕੂੜਾ ਰੰਗੁ ਕਸੁੰਭ ਕਾ ਬਿਨਸਿ ਜਾਇ ਦੁਖੁ ਰੋਇ ॥ ਅੰਗ:27 ਸ.ਗ.ਗ.ਸ.
ਹਵਾਲੇ
[ਸੋਧੋ]- ↑ http://www.tropicos.org/Name/2700365
- ↑ ਨਾਭਾ, ਭਾਈ ਕਾਹਨ ਸਿੰਘ. ਗੁਰਸ਼ਬਦ ਰਤਨਾਕਰ ਮਹਾਨ ਕੋਸ਼. ਪੰਜਾਬੀ ਯੂਨੀਵਰਸਿਟੀ, ਪਟਿਆਲਾ.