ਸਾਇਮਾ ਅਲਮਾਸ ਮਸਰੂਰ
ਦਿੱਖ
ਸਾਇਮਾ ਅਲਮਾਸ ਮਸਰੂਰ ਪਾਕਿਸਤਾਨੀ ਪੰਜਾਬੀ ਸ਼ਾਇਰਾ ਹੈ, ਜੋ ਪੰਜਾਬੀ ਅਤੇ ਉਰਦੂ ਵਿੱਚ ਸ਼ਾਇਰੀ ਕਰਦੀ ਹੈ।
‘ਕੌਣ ਕਹਾਵੇ ਦੋ’ ਨਾਮ ਹੇਠ ਸਾਇਮਾ ਅਲਮਾਸ ਮਸਰੂਰ ਦੀਆਂ ਨਜ਼ਮਾਂ ਅਤੇ ਗ਼ਜ਼ਲਾਂ ਦਾ ਗੁਰਮੁਖੀ ਅੱਖਰਾਂ ਵਿੱਚ ਕਾਵਿ-ਸੰਗ੍ਰਹਿ ਪ੍ਰਕਾਸ਼ਤ ਹੋਇਆ ਹੈ।
ਸ਼ਾਇਰੀ ਦਾ ਨਮੂਨਾ
[ਸੋਧੋ]ਗ਼ਜ਼ਲ
[ਸੋਧੋ]ਚੁੰਨੀ ਦਾ ਮੈਂ ਜਾਲ ਬਣਾ ਕੇ ਵੇਖ ਲਿਆ ਏ
ਉਹਦੇ ਸੌ ਸੌ ਤਰਲੇ ਪਾ ਕੇ ਵੇਖ ਲਿਆ ਏ
ਉਹਦੀ ਕੰਡ ਸੀ ਨਾਲੇ ਹਾਸੇ ਡੁਲ੍ਹਦੇ ਸਨ
ਮੈਂ ਵੀ ਕੱਚੇ ਘੜੇ ਤੇ ਜਾ ਕੇ ਵੇਖ ਲਿਆ ਏ
ਜਿੰਨ, ਚੁੜੇਲ ਤੇ ਭੂਤ ਡਰਾਮਾ ਕਰ ਕੇ ਮੈਂ
ਰੌਲਾ ਪਾ ਕੇ, ਚੰਮ ਲੁਹਾ ਕੇ ਵੇਖ ਲਿਆ ਏ
ਪੋਹ ਦੇ ਚੰਨ ਨੂੰ ਤੱਕਣਾ ਸੌਖਾ ਕੰਮ ਤੇ ਨਹੀਂ
ਖੁੱਲ੍ਹੇ ਘਰ ਦੀ ਛੱਤ ਤੇ ਜਾ ਕੇ ਵੇਖ ਲਿਆ ਏ
ਲੀਕੋ ਲੀਕੀ ਮੱਥਾ ਖੱਪਾਂ ਪਾ ਦਿੰਦਾ ਏ
ਚੁੱਪ ਦੇ ਅੰਦਰ ਭੇਦ ਲੁਕਾ ਕੇ ਵੇਖ ਲਿਆ ਏ
ਉੱਚੀ ਬੋਲਿਆਂ ਲੋਕੀਂ ਪਾਗ਼ਲ ਕਹਿੰਦੇ ਨੇ
ਧੜਕਣ ਨੂੰ ਆਵਾਜ਼ ਬਣਾ ਕੇ ਵੇਖ ਲਿਆ ਏ
ਮੇਰੇ ਤੇ ਅਲਮਾਸ ਬਸ਼ਾਰਤ ਉਤਰੇਗੀ
ਅੱਖਾਂ ਦੇ ਵਿੱਚ ਯਾਰ ਵਸਾ ਕੇ ਵੇਖ ਲਿਆ ਏ