ਡਾ. ਗੁਰਚਰਨ ਸਿੰਘ ਮਹਿਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡਾ. ਗੁਰਚਰਨ ਸਿੰਘ ਮਹਿਤਾ ਦਾ ਜਨਮ 12 ਜਨਵਰੀ, 1936 ਨੂੰ ਪਾਕਿਸਤਾਨ ਦੇ ਰਾਵਲਪਿੰਡੀ ਸ਼ਹਿਰ ਵਿੱਚ ਪਿਤਾ ਸਰਦਾਰ ਮੋਹਨ ਸਿੰਘ ਮਹਿਤਾ ਅਤੇ ਮਾਤਾ ਸਰਦਾਰਨੀ ਜੈ ਕੌਰ ਦੇ ਘਰ ਹੋਇਆ।

ਜੀਵਨ[ਸੋਧੋ]

ਪੰਜਾਬੀ, ਅੰਗਰੇਜ਼ੀ, ਹਿੰਦੀ, ਉਰਦੂ ਅਤੇ ਪਰਸ਼ੀਅਨ ਆਦਿ ਜ਼ੁਬਾਨਾਂ ਵਿੱਚ ਤਾਲੀਮ ਹਾਸਲ ਕੀਤੀ। ਉਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ‘ਭਾਈ ਵੀਰ ਸਿੰਘ ਦੀ ਕਵਿਤਾ’ ਵਿਸ਼ੇ ’ਤੇ ਪੀ-ਐਚ.ਡੀ. ਦੀ ਉਪਾਧੀ ਹਾਸਲ ਕੀਤੀ ਜੋ ਭਾਈ ਵੀਰ ਸਿੰਘ ਸਾਹਿਤ-ਅਧਿਐਨ ਉਤੇ ਸਭ ਤੋਂ ਪਹਿਲਾ ਪ੍ਰਵਾਣਿਤ ਖੋਜ ਕਾਰਜ ਸਵੀਕਾਰ ਕੀਤਾ ਜਾਂਦਾ ਹੈ। ਡਾ. ਗੁਰਚਰਨ ਸਿੰਘ ਨੇ ਆਰਥਿਕ, ਵਿੱਦਿਅਕ, ਸੱਭਿਆਚਾਰਕ, ਸਾਹਿਤਕ, ਧਾਰਮਿਕ, ਰਾਜਨੀਤਕ ਅਤੇ ਭੂਗੋਲਿਕ ਅਵਸਥਾ ਨੂੰ ਆਪਣੀ ਲਿਖਤ ਦਾ ਹਿੱਸਾ ਬਣਾਇਆ। [1]

ਪੁਸਤਕਾਂ[ਸੋਧੋ]

  1. ਸਾਹਿਤ ਆਲੋਚਨਾ (1965)
  2. ਗੁਰਮਤਿ ਸਾਹਿਤ ਧਾਰਾ (1971)
  3. ਭਾਈ ਵੀਰ ਸਿੰਘ ਜੀ ਦੀ ਕਵਿਤਾ (1972)
  4. ਲਾਲਾ ਧਨੀ ਰਾਮ ਚਾਤ੍ਰਿਕ (1974)
  5. ਮਹਾਕਾਵਿ ਰਾਣਾ ਸੂਰਤ ਸਿੰਘ ਇੱਕ ਅਧਿਐਨ (1979)
  6. ਇਨਸਾਨੀਅਤ ਮੂਲੋਂ ਨਹੀਂ ਮਰਦੀ 1992)
  7. ਪਾਕਿਸਤਾਨੀ ਪੰਜਾਬੀ ਸਾਹਿਤ ਇੱਕ ਪਰਿਚਯ ਇੱਕ ਜਾਇਜ਼ਾ (1996)
  8. ਦਸਮ ਗ੍ਰੰਥ ਦਾ ਮਹੱਤਵ (2000)
  9. ਦੱਖਣੀ ਭਾਰਤ ਦੀ ਯਾਤਰਾ (2002)
  10. ਜਾਪੁ ਸਾਹਿਬ ਮੂਲ ਪਾਠ ਤੇ ਵਿਆਖਿਆ: ਵਿਚਾਰ, ਦਰਸ਼ਨ ਤੇ ਕਲਾਤਮਿਕ ਵਿਲੱਖਣਤਾ (2005)
  11. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਅਦੁੱਤੀ ਗ੍ਰੰਥ (2004)
  12. ਪੂਰਬੀ ਭਾਰਤ ਦੀ ਯਾਤਰਾ (2009)
  13. ਵਾਰਾਂ ਭਾਈ ਗੁਰਦਾਸ ਜੀ (2010)
  14. ਰਾਜਸਥਾਨ ਦੀ ਯਾਤਰਾ (2013)

[1]

ਹਵਾਲੇ[ਸੋਧੋ]

  1. 1.0 1.1 "ਉੱਤਰ ਪ੍ਰਦੇਸ਼ ਵਿੱਚ ਪੰਜਾਬੀ ਦਾ ਦੀਪਕ". Retrieved 26 ਫ਼ਰਵਰੀ 2016.