ਪਾਰਸੀ ਥੀਏਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਾਰਸੀ ਥੀਏਟਰ ਇੱਕ ਪ੍ਰਭਾਵਸ਼ਾਲੀ ਥੀਏਟਰ ਪਰੰਪਰਾ ਦਾ ਲਖਾਇਕ ਨਾਮ ਹੈ। ਇਸ ਦੀਆਂ ਸੰਚਾਲਕ ਪਾਰਸੀ-ਵਪਾਰਕ ਭਾਈਚਾਰੇ ਦੀਆਂ ਥੀਏਟਰ ਕੰਪਨੀਆਂ ਸਨ, ਜੋ 1850 ਅਤੇ 1930ਵਿਆਂ ਦੇ ਵਿਚਕਾਰ ਭਾਰਤ ਵਿੱਚ ਬੜੀਆਂ ਪ੍ਰਫੁੱਲਿਤ ਹੋਈਆਂ। ਪਾਰਸੀ ਲੋਕ ਹੀ ਇਨ੍ਹਾਂ ਵਿੱਚ ਮੁੱਖ ਤੌਰ ਤੇ ਕੰਮ ਕਰਦੇ ਸਨ। ਇਹ ਨਾਟਕ ਗੁਜਰਾਤੀ, ਹਿੰਦੀ ਅਤੇ ਉਰਦੂ ਵਿੱਚ ਸਨ ਅਤੇ ਮੁੰਬਈ ਤੋਂ ਸ਼ੁਰੂ ਹੋਣ ਦੇ ਬਾਅਦ ਜਲਦੀ ਹੀ ਯਾਤਰਾਵਾਂ ਤੇ ਜਾਣ ਵਾਲੀਆਂ ਕੰਪਨੀਆਂ ਬਣ ਗਈਆਂ ਅਤੇ ਭਾਰਤ ਭਰ ਵਿੱਚ, ਖਾਸਕਰ ਉੱਤਰੀ ਭਾਰਤ ਵਿੱਚ ਦੌਰਿਆਂ ਤੇ ਜਾਣ ਲੱਗੀਆਂ।

ਪਾਰਸੀ ਥੀਏਟਰ ਵਿੱਚ ਸ਼ਾਨਦਾਰ ਸੈੱਟ, ਬੁਲੰਦ ਆਵਾਜ਼ ਵਿਸ਼ੇਸ਼ ਸੰਵਾਦ-ਸ਼ੈਲੀ ਅਤੇ ਚਮਕ-ਦਮਕ ਵਾਲੀ ਵੇਸ਼ਭੂਸ਼ਾ ਦਾ ਬੋਲਬਾਲਾ ਸੀ। ਇਹ ਪੂਰੀ ਤਰ੍ਹਾਂ ਵਿਵਸਾਇਕ ਰਿਹਾ ਹੈ। ਇਸ ਲਈ ਪਾਰਸੀ ਥੀਏਟਰ ਦਾ ਮੂਲ ਉਦੇਸ਼ ਜਨਤਾ ਦਾ ਮਨੋਰੰਜਨ ਕਰ ਕੇ ਪੈਸਾ ਕਮਾਉਣਾ ਹੀ ਸੀ।

ਇਤਿਹਾਸ[ਸੋਧੋ]

ਬੰਬਈ ਵਿੱਚ ਬ੍ਰਿਟਿਸ਼ ਭਾਈਚਾਰੇ ਲਈ ਅੰਗਰੇਜ਼ੀ ਭਾਸ਼ਾ ਵਿੱਚ ਥੀਏਟਰ ਸ਼ੁਰੂ ਹੋ ਗਿਆ ਸੀ। ਸ਼ਹਿਰ ਵਿੱਚ ਪਾਰਸੀ, ਇੱਕ ਪ੍ਰਮੁੱਖ ਵਪਾਰਕ ਭਾਈਚਾਰਾ ਸੀ। ਛੇਤੀ ਹੀ 1850ਵਿਆਂ ਵਿੱਚ, ਮੁੰਬਈ ਵਿੱਚ ਐਲਿਫੰਸਟਨ ਕਾਲਜ ਦੇ ਵਿਦਿਆਰਥੀਆਂ ਨੇ "ਪਾਰਸੀ ਨਾਟਕ ਮੰਡਲੀ" ਨਾਮ ਦੇ ਇੱਕ ਨਾਟਕੀ ਸੋਸਾਇਟੀ ਦਾ ਗਠਨ ਕਰ ਲਿਆ ਅਤੇ ਸੈਕਸ਼ਪੀਅਰ ਦੇ ਨਾਟਕ ਖੇਡਣਾ ਸ਼ੁਰੂ ਕਰ ਦਿੱਤਾ।[1] ਪਹਿਲੀ ਪਾਰਸੀ ਥੀਏਟਰ ਕੰਪਨੀ 1853 ਚ ਸ਼ੁਰੂ ਕੀਤੀ ਗਈ ਸੀ।

ਪਾਰਸੀ ਥੀਏਟਰ ਦੀ ਪ੍ਰਮੁੱਖ ਵਿਸ਼ੇਸ਼ਤਾਈਆਂ[ਸੋਧੋ]

ਪਾਰਸੀ ਥੀਏਟਰ ਦੀ ਚਾਰ ਪ੍ਰਮੁੱਖ ਵਿਸ਼ੇਸ਼ਤਾਈਆਂ ਹਨ। ਪਹਿਲੀ, ਪਰਦਿਆਂ ਦਾ ਨਾਯਾਬ ਪ੍ਰਯੋਗ। ਰੰਗ ਮੰਚ ਉੱਤੇ ਹਰ ਦ੍ਰਿਸ਼ ਲਈ ਵੱਖ ਵੱਖ ਪਰਦੇ ਪ੍ਰਯੋਗ ਵਿੱਚ ਲਿਆਏ ਜਾਂਦੇ ਹਨ ਤਾਂ ਕਿ ਝਲਕੀਆਂ ਵਿੱਚ ਗਹਿਰਾਈ ਅਤੇ ਭਰੋਸੇਯੋਗਤਾ ਲਿਆਈ ਜਾ ਸਕੇ। ਅੱਜਕੱਲ੍ਹ ਫਿਲਮਾਂ ਵਿੱਚ ਵੱਖ ਵੱਖ ਲੋਕੇਸ਼ਨ ਦਿਖਾਏ ਜਾਂਦੇ ਹਨ। ਪਾਰਸੀ ਥੀਏਟਰ ਵਿੱਚ ਇਹ ਕੰਮ ਪਰਦਿਆਂ ਦੇ ਸਹਾਰੇ ਹੁੰਦਾ ਸੀ। ਇਸ ਲਈ ਪਾਰਸੀ ਥੀਏਟਰ ਦੀ ਸੈੱਟਿੰਗ ਦਾ ਵਿਧਾਨ ਬਹੁਤ ਹੀ ਜਟਿਲ ਹੁੰਦਾ ਹੈ। ਦੂਜੀ ਖਾਸੀਅਤ ਉਨ੍ਹਾਂ ਵਿੱਚ ਸੰਗੀਤ, ਨਾਚ ਅਤੇ ਗਾਇਨ ਦਾ ਪ੍ਰਯੋਗ ਹੈ। ਪਾਰਸੀ ਨਾਟਕਾਂ ਵਿੱਚ ਨਾਚ ਅਤੇ ਗਾਇਨ ਦਾ ਇਹੀ ਮੇਲ ਹਿੰਦੀ ਫਿਲਮਾਂ ਵਿੱਚ ਗਿਆ। ਇਸ ਵਜ੍ਹਾ ਤੋਂ ਭਾਰਤੀ ਫ਼ਿਲਮਾਂ ਪੱਛਮੀ ਫ਼ਿਲਮਾਂ ਤੋਂ ਵੱਖ ਹੋਣ ਲੱਗੀਆਂ। ਤੀਜੀ ਵਿਸ਼ੇਸ਼ਤਾਈ ਕਾਸਟਿਊਮ ਹੈ। ਪਾਰਸੀ ਥੀਏਟਰ ਉੱਤੇ ਅਦਾਕਾਰ ਜੋ ਕੱਪੜੇ ਪਾਓਂਦੇ ਹਨ ਉਸ ਵਿੱਚ ਰੰਗਾਂ ਅਤੇ ਅਲੰਕਰਣ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਹਾਲਾਂਕਿ ਦਰਸ਼ਕ ਬਹੁਤ ਪਿੱਛੇ ਤੱਕ ਬੈਠੇ ਹੁੰਦੇ ਹਨ ਇਸ ਲਈ ਉਨ੍ਹਾਂ ਨੂੰ ਧਿਆਨ ਵਿੱਚ ਰੱਖਦਿਆਂ ਵਸਤਰਾਂ ਅਤੇ ਪਾਤਰਾਂ ਦੇ ਅਲੰਕਰਣ ਵਿੱਚ ਰੰਗਾਂ ਦੀ ਬਹੁਤਾਤ ਹੁੰਦੀ ਹੈ। ਪਾਰਸੀ ਰੰਗ ਮੰਚ ਦੀ ਚੌਥੀ ਵੱਡੀ ਖੂਬੀ ਲੰਬੇ ਸੰਵਾਦ ਹਨ। ਪਾਰਸੀ ਨਾਟਕਾਂ ਦੇ ਸੰਵਾਦ ਉੱਚੀ ਅਵਾਜ ਵਿੱਚ ਬੋਲੇ ਜਾਂਦੇ ਹਨ ਇਸਲਈ ਸੰਵਾਦਾਂ ਵਿੱਚ ਅਤੀਨਾਟਕੀਇਤਾ ਵੀ ਰਹਿੰਦੀ ਹੈ।

ਹਵਾਲੇ[ਸੋਧੋ]

  1. Chandawarkar, Rahul (18 December 2011). "Understanding 20th century Parsi theatre". Daily News & Analysis. Retrieved 2014-06-04.