ਤਾਓ
ਦਿੱਖ
ਤਾਓ ਜਾਂ ਦਾਓ (/daʊ//daʊ/; ਚੀਨੀ: 道; ਪਿਨਯਿਨ: Dào (ਮਦਦ·ਫ਼ਾਈਲ)) ਇੱਕ ਚੀਨੀ ਸ਼ਬਦ ਹੈ ਜਿਸਦਾ ਮਤਲਬ 'ਰਸਤਾ' ਜਾਂ 'ਰਾਹ' ਹੈ। ਤਾਓਵਾਦ ਮੁਤਾਬਕ ਜੀਵਨ ਦਾ ਅਸਲ ਗਿਆਨ ਸਿਰਫ਼ ਕੋਰੇ ਗਿਆਨ ਰਾਹੀਂ ਨਹੀਂ ਬਲਕਿ ਖ਼ੁਦ ਜੀਵਨ ਭੋਗਣ ਤੋਂ ਬਾਅਦ ਹੀ ਹਾਸਿਲ ਹੋ ਸਕਦਾ ਹੈ।[ਹਵਾਲਾ ਲੋੜੀਂਦਾ]
ਤਾਓ ਤੇ ਚਿੰਗ ਵਿੱਚ ਲਾਓਜ਼ੀ ਨੇ ਸਮਝਾਇਆ ਹੈ ਕਿ ਤਾਓ ਕਿਸੇ 'ਸ਼ੈਅ' ਦਾ 'ਨਾਂਅ' ਨਹੀਂ ਬਲਕਿ ਬ੍ਰਹਿਮੰਡ ਦੇ ਵਿਸਥਾਰ ਦੀ ਉਸ ਸੂਖਮਤਾ ਦਾ ਦਰਸਾਰਾ ਹੈ ਜਿਸਨੂੰ ਮਨੁੱਖੀ ਗਿਆਨ ਰਾਹੀਂ ਬੰਨ੍ਹਣਾ ਔਖਾ ਹੈ ਪਰ ਜੀਵ ਦੇ ਜੀਵਨ ਰਾਹੀਂ ਇਹ ਪਰਤੱਖ ਹੋ ਜਾਂਦਾ ਹੈ। [ਹਵਾਲਾ ਲੋੜੀਂਦਾ]