ਭਗਤੀ ਸਾਹਿਤ ਦਾ ਆਰੰਭ ਅਤੇ ਭਗਤ ਰਵਿਦਾਸ
ਭਗਤੀ ਲਹਿਰ ਤੋ ਤੁਹਾਡਾ ਕੀ ਭਾਵ ਹੈ ਤੇ ਵਿਸ਼ੇਸ਼ਤਾਵਾ ਦਾ ਕੀ ਕਾਰਨ ਸਿ
ਭਗਤੀ ਲਹਿਰ
[ਸੋਧੋ]ਇਸ ਸਮੇਂ ਉੱਤਰੀ ਭਾਰਤ ਵਿੱਚ ਭਗਤੀ ਮਾਰਗ ਨੇ ਵੀ ਜਨਮ ਲੈ ਲਿਆ ਸੀ। ਇਸ ਮੱਤ ਦੇ ਕੁਝ ਅੰਸ਼ ਤਾਂ ਸਾਨੂੰ ਉਪਨਿਸ਼ਦ ਪੁਰਾਣਾ ਤੇ ਗੀਤਾ ਤੱਕ ਲੈ ਜਾਂਦੇ ਹਨ, ਪ੍ਰੰਤੂ ਇੱਕ ਲਹਿਰ ਜਾਂ ਅੰਦੋਲਨ ਦੇ ਤੌਰ ’ਤੇ ਇਸ ਮੱਤ ਨੇ ਇਸੇ ਕਾਲ ਵਿੱਚ ਹੀ ਪ੍ਰਭਾਵ ਪਾਉਣਾ ਸ਼ੁਰੂ ਕੀਤਾ। ਪੰਜਾਬੀ ਸਾਹਿਤ ਵਿੱਚ ਵੀ ਭਗਤ ਕਵੀਆਂ ਦੀਆਂ ਰਚਨਾਵਾਂ ਦਾ ਕਾਫ਼ੀ ਮਹੱਤਵਪੂਰਨ ਤੇ ਵਿਸ਼ੇਸ਼ ਸਥਾਨ ਹੈ। ਇਸੇ ਲਈ ਭਗਤੀ ਮੱਤ ਦੇ ਅੱਡ-ਅੱਡ ਪੱਖਾਂ ਉੱਤੇ ਇੱਥੇ ਵਿਚਾਰ ਕਰਨੀ ਅਯੋਗ ਨਹੀਂ ਹੋਵੇਗੀ। ਭਗਤੀ ਲਹਿਰ ਦਾ ਆਰੰਭ ਅੱਠਵੀਂ ਸਦੀ ਈਸਵੀ ਵਿੱਚ ਦੱਖਣੀ ਭਾਰਤ ਵਿੱਚ ਹੋਇਆ ਧਾਰਮਿਕ ਲਹਿਰ ਦਾ ਇਹ ਕੇਂਦਰ, ਅਚਾਨਕ ਹੀ ਉੱਤਰ ਵੱਲੋਂ ਉੱਠਕੇ ਦੱਖਣ ਵਿੱਚ ਬਦਲ ਜਾਣ ਦਾ ਕਾਰਨ ਇਹ ਸੀ ਕਿ ਉੱਤਰੀ ਭਾਰਤ ਵਿੱਚ ਬੜੀ ਤੇਜ਼ੀ ਨਾਲ ਰਾਜਨੀਤਕ ਤੇ ਸਮਾਜਿਕ ਤਬਦੀਲੀਆਂ ਆ ਰਹੀਆਂ ਸਨ। ਮਹਾਰਾਜਾ ਹਰਸ਼ ਦੀ ਹਕੂਮਤ ਖ਼ਤਮ ਹੋ ਚੁੱਕੀ ਸੀ ਅਤੇ ਦੇਸ਼ ਛੋਟੀਆਂ ਛੋਟੀਆਂ ਰਾਜਪੂਤ ਰਿਆਸਤਾਂ ਵਿੱਚ ਵੰਡਿਆ ਗਿਆ ਸੀ। ਇਹ ਰਿਆਸਤਾਂ ਆਪੋ ਵਿੱਚ ਲੜਦੀਆਂ ਰਹਿੰਦੀਆਂ ਸਨ। ਇਸ ਦੇ ਉਲਟ ਦੱਖਣੀ ਹਿੰਦ ਵਿੱਚ ਸ਼ਾਂਤੀ ਸੀ। ਚੋਲਾ ਰਾਜੇ ਬੜੀ ਮਜ਼ਬੂਤੀ ਨਾਲ ਰਾਜ ਕਰ ਰਹੇ ਸਨ। ਹਿੰਦੂ ਮੱਤ, ਬੁੱਧ ਮੱਤ ਅਤੇ ਜੈਨ ਮੱਤ ਨਾਲ ਟੱਕਰ ਲੈ ਰਿਹਾ ਸੀ। ਮਾਲਾਬਾਰ ਵਿੱਚ ਇਸਲਾਮ ਵੀ ਆਪਣੇ ਪੈਰ ਜਮਾ ਚੁੱਕਾ ਸੀ ਤੇ ਹੌਲੀ-ਹੌਲੀ ਆਪਣਾ ਅਸਰ ਵਧਾ ਰਿਹਾ ਸੀ। ਹਰ ਲਹਿਰ ਵਾਂਗ, ਭਗਤੀ ਲਹਿਰ ਦੀ ਸਮੇਂ ਦੀ ਲੋੜ ਅਨੁਸਾਰ ਉੱਠੀ। ਇਸ ਦੇ ਉਭਰਨ ਵਿੱਚ ਭਾਈਚਾਰਕ ਹਾਲਤਾਂ ਦਾ ਬਹੁਤ ਹੱਥ ਸੀ। ਵਧੇਰੇ ਕਰ ਕੇ ਇਹ ਸਮਾਜਿਕ ਗ਼ੁਲਾਮੀ ਤੇ ਬ੍ਰਾਹਮਣਵਾਦ ਦੇ ਕੱਟੜ ਫ਼ਲਸਫੇ ਵਿਰੁੱਧ ਪ੍ਰਤੀਕਰਮ ਦਾ ਸਿੱਟਾ ਸੀ। ਰੱਬ ਵਿੱਚ ਪੂਰਨ ਵਿਸ਼ਵਾਸ ਰੱਖਣ ਵਾਲਾ ਹਿੰਦੂ ਮੱਤ, ਬੁੱਧ ਮੱਤ ਨੂੰ ਬਹੁਤ ਦੇਰ ਤੱਕ ਸਵੀਕਾਰ ਨਾ ਕਰ ਸਕਿਆ ਜਿਹੜਾ ਕਿ ਰੱਬ ਦੀ ਹੋਂਦ ਬਾਰੇ ਬਿਲਕੁਲ ਚੁੱਪ ਸੀ ਅਤੇ ਬਹੁਤ ਜ਼ੋਰ ਕਰਮ ਸਿਧਾਂਤ (ਫ਼ਿਲਾਸਫ਼ੀ) ’ਤੇ ਦਿੰਦਾ ਸੀ। ਬੁੱਧ ਦੇ ਚੇਲੇ ਉਸ ਦੇ ਚੰਗੇ ਸਿਧਾਂਤਾਂ ਨੂੰ ਭੁੱਲਕੇ ਕੁਰੀਤੀਆਂ ਵਿੱਚ ਫਸ ਚੁੱਕੇ ਸਨ। ਬੁੱਧ ਦੀ ਮੂਰਤੀ ਪੂਜਾ ਰੱਬੀ ਪੂਜਾ ਦਾ ਦਰਜਾ ਲੈ ਚੁੱਕੀ ਸੀ। ਅਹਿੰਸਾ ਦੇ ਸਿਧਾਂਤ ਨੇ ਲੋਕਾਂ ਨੂੰ ਸਰੀਰਕ ਤੇ ਆਤਮਿਕ ਤੌਰ ’ਤੇ ਕਮਜ਼ੋਰ ਬਣਾ ਦਿੱਤਾ ਸੀ। ਬੁੱਧ ਮੱਤ ਦਾ ਅਹਿੰਦਸਾ ਦਾ ਅਸੂਲ ਤੇ ਇਸਲਾਮ ਵਰਗੀ ਜਾਬਰ ਸੱਭਿਅਤਾ ਤੇ ਮਜ਼੍ਹਬ ਦੇ ਸਾਹਮਦੇ ਬਲਹੀਣ ਸਾਬਤ ਹੋਈ। ਬ੍ਰਾਹਮਣਾਂ ਦੇ ਜ਼ਾਤ-ਪਾਤ ਦੇ ਕੱਟੜ ਵਖੇਵੇਂ ਕਰ ਕੇ ਆਮ ਲੋਕੀ ਇਸਲਾਮ ਵੱਲ ਜਾ ਰਹੇ ਸਨ। ਰਾਜਪੂਤਾਂ ਵਰਗੀ ਬੀਰ ਕੌਮ ਵੀ ਅਹਿੰਸਾ ਵਾਦੀ ਬੁੱਧ ਧਰਮ ਨੂੰ ਅਪਣਾ ਨਹੀਂ ਸੀ ਸਕਦੀ। ਦੱਖਣੀ ਹਿੱਸੇ ਵਿੱਚ ਸ਼ੈਵ ਮੱਤ ਤੇ ਵੈਸ਼ਨੂੰ ਮੱਤ ਦੇ ਸਾਧੂਆਂ ਨੇ ਲੋਕਾਂ ਨੂੰ ਸ਼ਿਵ ਤੇ ਵਿਸ਼ਨੂੰ ਦੀ ਪੂਜਾ ਵੱਲ ਲਿਆਉਣ ਦਾ ਪੂਰਾ ਯਤਨ ਕੀਤਾ। ਸ਼ੈਵ ਤੇ ਵਿਸ਼ਨੂੰ ਮੱਤਾਂ ਵਿੱਚੋਂ ਹੀ ਭਗਤੀ ਲਹਿਰ ਦਾ ਜਨਮ ਹੋਇਆ, ਕਿਉਂ ਜੋ ਸਨਾਤਨੀ ਧਰਮ ਦੀ ਪੁਨਰ ਸੁਰਜੀਤੀ ਦੇ ਰਾਹ ਵਿੱਚ ਕਾਫ਼ੀ ਅੋਕੜਾਂ ਸਨ, ਇਸ ਲਈ ਭਗਤੀ ਮੱਤ ਵਿੱਚ ਬੁੱਧ ਮੱਤ ਦੀਆਂ ਸਾਰੀਆਂ ਸਿਫ਼ਤਾਂ ਸ਼ਾਮਿਲ ਹੋ ਗਈਆਂ ਅਤੇ ਇਸੇ ਤਰ੍ਹਾਂ ਸ਼ੈਵ ਅਤੇ ਵੈਸ਼ਨਵ ਮੱਤ ਦੇ ਚੰਗੇ ਪੱਖਾਂ ਨੂੰ ਅਪਨਾਇਆ ਗਿਆ ਨਵੇਂ ਉੱਠੇ ਭਗਤਾਂ ਨੇ ਲੋਕਾਂ ਨੂੰ ਰੱਬ ਦੀ ਹੋਂਦ ਤੇ ਉਸ ਦੀ ਮਿਹਰ ਵਿੱਚੋਂ ਖੁਸ਼ੀ ਪ੍ਰਾਪਤ ਕਰਨ ਦੀ ਸਿੱਖਿਆ ਦਿੱਤੀ। ਡਾਕਟਰ ਰਾਧਾ ਕ੍ਰਿਸ਼ਨਨ ਅਨੁਸਾਰ “ਭਗਤੀ ਮਾਰਗ, ਰੱਬਾ ਤੇ ਪੂਰਨ ਵਿਸ਼ਵਾਸ ਦਾ ਮਾਰਗ ਹੈ, ਜਿਸ ਵਿੱਚ ਜੀਵ ਜਾਂ ਪ੍ਰਾਣੀ ਦੀ ਭਾਵੁਕ ਸਤਾ ਦੀ ਪਵਿੱਤਰਤਾ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਭਗਤੀ ਮਾਰਗ, ਗਿਆਨ ਤੇ ਕਰਮ ਤੋਂ ਉੱਪਰੰਤ ਪਰਮਾਤਮਾ ਨਾਲ ਭਾਵੁਕ ਇਕਸੁਰਤਾ ਉੱਤੇ ਜ਼ੋਰ ਦਿੰਦਾ ਹੈ।”1 ਇਸ ਲਹਿਰ ਦੀਆਂ ਜੜ੍ਹਾਂ ਭਾਵੇਂ ਪੁਰਾਣੇ ਸਮੇਂ ਤੱਕ ਜਾ ਪੁੱਜਦੀਆਂ ਹਨ। ਪ੍ਰੰਤੂ ਇਸ ਦਾ ਮੋਢੀ ਰਾਮਾਚੰਦ ਨੂੰ ਹੀ ਮੰਨਿਆ ਜਾਂਦਾ ਹੈ। ਵਲਭ ਅਚਾਰੀਆ ਤੇ ਮਾਧਵ ਵੀ ਮੋਢੀਆ ਵਿੱਚੋਂ ਹੀ ਹਨ। ਇਨ੍ਹਾਂ ਸ਼ੰਕਰਾਚਾਰੀਆ ਦੀ ਗਿਆਨ ਮਾਰਗ ਤੇ ਮਾਇਆ ਦੇ ਸਿਧਾਂਤ ਦਾ ਡੱਟ ਕੇ ਮੁਕਾਬਲਾ ਕੀਤਾ। ਸੂਫੀ ਕਾਵਿ, ਬ੍ਰਿਹਾ ਕਾਵਿ, ਬੀਰ ਕਾਵਿ ਦੇ ਨਾਲ-ਨਾਲ ਪੂਰਵ-ਨਾਨਕ ਕਾਲ ਵਿੱਚ ਪੰਜਾਬੋਂ ਬਾਹਰ ਵਿਚਰਦੇ ਭਾਗਤ ਜਨਾਂ ਦੇ ਭਗਤੀ ਕਾਵਿ ਦੀ ਵਿਚਾਰਧਾਰਾ ਵੀ ਨਾਲ-ਨਾਲ ਪ੍ਰਚੱਲਤ ਹੋ ਚੁੱਕੀ ਸੀ। “ਆਮ ਪ੍ਰਥਾ ਜਾਂ ਚਾਲ ਇਹ ਸੀ ਕਿ ਆਪਣੀ ਮਾਤ ਭਾਸ਼ਾ ਜਾਂ ਸੂਬੇ ਦੀ ਜ਼ੁਬਾਨ ਵਿੱਚ ਵੀ ਰਚਨਾ ਰਚੀਂਦੀ ਸੀ। ਲਾਗੇ ਚਾਰਹੇ ਦੀ ਬੋਲੀ ਦੀ ਵਿੱਚ ਵੀ ਅੇ ਬਾਰੇ ਉੱਤਰੀ ਤੇ ਮੱਧ ਤੇ ਪੂਰਬੀ ਹਿੰਦ ਦੀ ਸਾਂਝੀ ਜਹੀ ਸੰਤ ਭਾਸ਼ਾ ਵਿੱਚ ਵੀ। ਪ੍ਰਭਾਵ ਇੱਕ ਉੱਤੇ ਦੂਜੀ ਦਾ ਸਪਸ਼ਟ ਹੈ। ਭਗਤਾਂ ਦੀ ਸ਼ਬਦਾਵਲੀ ਵੀ ਬਹੁਤ ਭੇਤ ਨਹੀਂ, ਨਾ ਬਹੁਤੀ ਵਿੱਥ ਜਾਪਦੀ ਹੈ। ਸ਼ਬਦ ਇੱਕ ਦੂਜੀ ਭਾਸ਼ਾ ਦੇ ਰਲੇ ਮਿਲਦੇ ਹਨ। ਸ਼ੈਲੀ ਦੀ ਇੱਕ ਸਮਾਨ ਹੈ।”2 ਡਾ. ਐਸ. ਐਸ. ਕੋਹਲੀ ਦੇ ਕਥਨ ਮੁਤਾਬਿਕ ‘ਰਾਮ-ਕਾਵਿ’ ਤੇ ਕਿਸ਼ਨਾ ਕਾਵਿ ਦਾ ਪ੍ਰ਼ਭਾਵ ਪੰਜਾਬੀ ਸਾਹਿਤ ਉੱਤੇ ਵੀ ਪਿਆ ਭਗਤ-ਬਾਣੀ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਯੋਗ ਅਸਥਾਨ ਪ੍ਰਾਪਤ ਕਰਨਾ ਇਸ ਗੱਲ ਦਾ ਸਬੂਤ ਹੈ। ਸਰਗੁਣ ਧਾਰਾ ਹਿੰਦੀ ਸਾਹਿਤ ਵਿੱਚ ਚੌਧਵੀਂ ਸਦੀ ਤੋਂ ਲੈ ਕੇ ਸਤਾਰਵੀਂ ਸਦੀ ਤੱਕ ਪਸਰੀ ਹੋਈ ਹੈ। ਪੰਜਾਬੀ ਵਿੱਚ ਵੀ ਉਸ ਸਮੇਂ ਜ਼ਰੂਰ ਅਜਿਹੇ ਕਵੀ ਹੋਏ ਹੋਣੇ।”3 ਭਗਤੀ ਲਹਿਰ ਦਾ ਆਰੰਭ ਹਿੰਦੂ ਸਿਧਾਂਤਾਂ ਦੇ ਵਿਰੋਧ ਵਜੋਂ ਹੋਇਆ। ਇਹਨਾਂ ਭਗਤਾਂ ਨੇ ਦੇਵੀ-ਦੇਵਤਿਆਂ ਦੀ ਥਾਂ ਰੱਬ ਵਿੱਚ ਵਿਸ਼ਵਾਸ ਰੱਖਣ ਦਾ ਉਪਦੇਸ਼ ਦਿੱਤਾ। ਸੰਤਾਂ, ਭਗਤਾਂ ਨੇ ਮਾਨਵੀ ਸਮਾਨਤਾ ਦਾ ਸੁਨੇਹਾ ਦੇ ਕੇ ਆਪਸੀ ਜਾਤ-ਪਾਤ, ਊਚ-ਨੀਚ, ਛੂਤ-ਛਾਤ ਦੇ ਭਾਵ ਨੂੰ ਦੂਰ ਕੀਤਾ ਤੇ ਸਾਰੇ ਮਨੁੱਖਾਂ ਨੂੰ ਇੱਕੋ ਹੀ ਪ੍ਰਮਾਤਮਾ ਦੀ ਸੰਤਾਨ ਮੰਨਿਆ ਇਹਨਾਂ ਭਗਤਾਂ ਨੇ ਲੋਕ ਬੋਲੀ ਵਿੱਚ ਬਾਣੀ ਰਚ ਤਾਂ ਜੋ ਸਧਾਰਨ ਮਨੁੱਖ ਵੀ ਇਸ ਨੂੰ ਚੰਗੀ ਤਰ੍ਹਾਂ ਸਮਝ ਸਕੇ। ਜੈ ਦੇਵ, ਤ੍ਰਿਲੋਚਨ, ਰਾਮਦੇਵ, ਸਧਨਾ, ਰਾਮਾਨੰਦ, ਸੈਣ, ਰਵੀਦਾਸ, ਕਬੀਰ, ਧੰਨਾ ਆਦਿ ਭਗਤਾਂ ਨੇ ਆਪਣੀ ਬਾਣੀ ਰਾਹੀਂ ਪ੍ਰਭੂ ਪ੍ਰੇਮ ਵਿੱਚੋਂ ਮੁਕਤੀ ਤੇ ਸ਼ਾਂਤੀ ਦੀ ਪ੍ਰਾਪਤੀ ਦਾ ਮਾਰਗ ਦੱਸਿਆ। ਉਰਦੂ ਕਵੀ ਇਬਾਲ ਦਾ ਇੱਕ ਸ਼ੇਅਰ ਹੈ ਜੋ ਭਗਤੀ ਸਾਹਿਤ ਦੀ ਮੁਕਤੀ ਤੇ ਸ਼ਾਂਤੀ ਵੱਲ ਇਸ਼ਾਰਾ ਕਰਦਾ ਹੈ। “ਮੁਕਤੀ ਭੀ ਸ਼ਾਂਤੀ ਭੀ ਭਗਤੋ ਕੇ ਗੀਤ ਮੇਂ ਹੈ ਧਰਤੀ ਕੇ ਵਾਸੀਉ ਕੀ ਮੁਕਤੀ ਭੀ ਪ੍ਰੀਤ ਮੇਂ ਹੈ” ਮੱਧ ਕਾਲ ਵਿੱਚ ‘ਗਿਆਨ’ ਅਤੇ ‘ਭਗਤੀ’ ਦੇ ਅਧਾਰ ਤੇ ਕਈ ਦਰਸ਼ਨਾਂ ਦਾ ਜਨਮ ਹੋਇਆ। ਗਿਆਨ ਤੇ ਆਧਾਰਿਤ ਸੰਕਰ ਆਚਾਰੀਆ ਦਾ ਅਦਵੈਤਵਾਦ ਹੈ ਜਦੋਂ ਕਿ ਭਗਤੀ ਦੇ ਆਧਾਰ ਤੇ ਚਾਰ ਦਰਸ਼ਨ ਸਭ ਤੋਂ ਪ੍ਰਮੁੱਖ ਤੇ ਪ੍ਰਸਿੱਧ ਹਨ ਜਿਵੇਂ (1) ਵਿਸ਼ਿਸ਼ਟਾਦਵੈਦ (ਰਾਮਾਨੁਜ਼ ਆਚਾਰੀਆ) (2) ਦਵੈਭਾਦਵੈਤਵਾਦ (ਨਿੰਬਾਰਕਾਚਾਰੀਆ) (3) ਦੈਵਤਵਾਦ (ਮੱਧਵਾਚਾਰੀਆ) (4) ਸ਼ੁੱਧਾਦਵੈਤਵਾਦ (ਵੱਲਭਾਚਾਰੀਆ) ਕਾਲ ਕ੍ਰਮ ਅਨੁਸਾਰ ਸਭ ਤੋਂ ਪਹਿਲਾ ਸ਼ੰਕਰ ਦੇ ਅਦਵੈਤਵਾਦ ਦਾ ਥਾਂ ਹੈ ਅਤੇ ਬਾਕੀ ਚਾਰੇ ਦਰਸ਼ਨ ਇੱਕ ਦੂਜੇ ਦੀ ਪ੍ਰਤੀ ਕ੍ਰਿਆ ਸਰੂਪ ਪੈਦਾ ਹੋਏ। ਜੀਵ ਲਈ ਮੁਕਤੀ ਪ੍ਰਾਪਤ ਕਰਨ ਲਈ ਕਰਮ ਕਾਂਡ ਜ਼ਰੂਰੀ ਹਨ। ਕਰਮ ਤੇ ਗਿਆਨ ਨਾਲ ਪੈਦਾ ਹੋਇਆ ਭਗਤੀ ਭਾਵ ਮਾਨਵ ਮੁਕਤੀ ਦਾ ਸਾਧਨ ਹੈ। ਸ਼ੰਕਰ ਅਨੁਸਾਰ ਜੀਵ ਤੇ ਈਸ਼ਵਰ ਦਾ ਇੱਕ ਹੋ ਜਾਣਾ ਮੁਕਤੀ ਹੈ, ਪ੍ਰੰਤੂ ਰਾਮਾਨੁਜ਼ ਦਾ ਮੱਤ ਹੈ ਕਿ ਜੀਵ ਦਾ ਈਸ਼ਵਰ ਦੇ ਨੇੜੇ ਪੁੱਜ ਜਾਣਾ ਜਾਂ ਈਸ਼ਵਰ ਦੇ ਸਮਾਨ ਹੋ ਜਾਂਦਾ ਹੀ ਮੁਕਤੀ ਹੈ। ਭਗਤੀ ਦੇ ਆਧਾਰ ’ਤੇ ਖੜ੍ਹਾ ਕੀਤਾ ਗਿਆ ਦੂਜਾ ਮੱਤ ਨਿੰਬਾਰਕ ਆਚਾਰੀਆ ਦਾ ‘
ਦਵੈਤਾ ਦਵੈਤਾਵਾਦ
[ਸੋਧੋ]’ ਹੈ। ਨਿੰਬਾਰਕ ਦੇ ਮੱਤ ਨੂੰ ‘ਭੇਦਾ ਭੇਦਵਾਦ’ ਵੀ ਆਖਦੇ ਹਨ। ਮੱਧਵ ਨੇ ਗਿਆਨ ਨਾਲੋਂ ਭਗਤੀ ਨੂੰ ਮਹੱਤਤਾ ਦਿੱਤੀ ਹੈ ਅਤੇ ਮੁਕਤੀ ਪ੍ਰਾਪਤ ਕਰਨ ਲਈ ਹਰੀ ਕੀਰਤਨ, ਸਿਮਰਣ, ਭਜਨ, ਨਾਮ ਜਾਪ ਤੇ ਧਿਆਨ ਜ਼ਰੂਰੀ ਹੈ। ਭਗਤੀ ਅਤੇ ਪਰਮਾਤਮਾ ਦੀ ਪ੍ਰੱਤਖ ਅਨੁਭੂਤੀ ਦੁਆਰਾ ਹੀ ਜੀਵ ਨੂੰ ਮੁਕਤੀ ਮਿਲ ਸਕਦੀ ਹੈ। ਦਵੈਤਵਾਦ ਨਾਲ ਭਾਰਤੀ ਧਰਮ ਸਾਧਨਾ ਵਿੱਚ ਭਗਤੀ ਦੀ ਮਹੱਤਤਾ ਸਥਾਪਤ ਹੋਈ। ਸ਼ੰਕਰ ਨੇ ਆਤਮਾ ਪਰਮਾਤਮਾ ਦੀ ‘ਅਦਵੈਤਤਾ’ ਨੂੰ ਸਿੱਧ ਕਰਨ ਲਈ ਕੋਈ ਅਸਰ ਨ ਛੱਡੀ। ਪ੍ਰਤੂੰ ਵਲਭ ਅਚਾਰੀਆ ਨੂੰ ਇਨ੍ਹਾਂ ਤੋਂ ਇੱਕ ਨਵੀਂ ਦਿਸ਼ਾ ਮਿਲੀ। ਉਸਨੇ ਮੱਧਵ ਦੀ ਭਗਤੀ ਨੂੰ ਤਾਂ ਸਵੀਕਾਰ ਲਿਆ ਪਰ ਦਵੈਤਤਾ ਦੀ ਵਿਰੋਧਤਾ ਕੀਤੀ। ਇਸੇ ਤਰ੍ਹਾਂ ਸੰਕਰ ਦੀ ਅਦਵੈਤਤਾ ਨੂੰ ਤਾਂ ਸਵੀਕਾਰ ਕਰ ਲਿਆ। ਪਰ ਗਿਆਨ ਦੀ ਵਿਰੋਧਤਾ ਕੀਤੀ। ਇਸ ਤਰ੍ਹਾਂ ਇੱਕ ਨਵੇਂ ਮੱਤ ਸ਼ੁੱਧ ਅਦਵੈਤਵਾਦ ਦਾ ਜਨਮ ਹੋਇਆ।
ਭਗਤ ਰਵਿਦਾਸ ਦਾ ਜਨਮ ਅਤੇ ਰਚਨਾਵਾਂ
[ਸੋਧੋ]ਰਵਿਦਾਸ ਦਾ ਜਨਮ 1377 ਈ: ਮੰਨਿਆ ਜਾਂਦਾ ਹੈ ਰਵਿਦਾਸ ਜੀ ਦੇ ਸਾਹਿਤ ਇਤਿਹਾਸ ਤੇ ਖੋਜਕਰਤਾ ਇਸ ਸਮੇਂ ਉੱਚਿਤ ਪ੍ਰਵਾਨ ਕਰਦੇ ਹਨ। ਰਵਿਦਾਸ ਬਨਾਰਸ ਦੇ ਜੰਮਪਲ ਸਨ। ਭਾਵੇਂ ਆਪ ਦੀ ਰਚਨਾ ਵਿੱਚ ਕਬੀਰ ਵਰਗ ਤਿੱਥਾ ਕਟਾਖਸ਼ ਦਿਖਾਈ ਨਹੀਂ ਦਿੰਦਾ, ਪਰ ਮਾਨਵਤਾ ਤੇ ਪ੍ਰਭੂ ਪ੍ਰੇਮ ਦੀ ਝਲਕ, ਭਰਪੂਰ ਰੂਪ ਵਿੱਚ ਦਿਸ ਆਉਦੀ ਹੈ। ਜੀਤ ਸਿੰਘ ਸੀਤਲ ਅਨੁਸਾਰ ਰਵਿਦਾਸ ਕਾਸ਼ੀ ਦਾ ਵਸਨੀਕ ਤੇ ਕਬੀਰ ਦਾ ਸਮਕਾਲੀ ਸੀ। ਉਹ ਰਾਮਾਨੰਦ ਦਾ ਚੇਲਾ ਸੀ। ਰਵੀਦਾਸ ਨੂੰ ‘ਰੈਦਾਸ’ ਵੀ ਲਿਖਿਆ ਗਿਆ ਹੈ। ਰਵੀਦਾਸ ਦੇ 50 ਸ਼ਬਦ ਆਦਿ ਗ੍ਰੰਥ ਵਿੱਚ ਮਿਲਦੇ ਹਨ। ਉਸਨੂੰ ਫਾਰਸੀ ਭਾਸ਼ਾ ਦਾ ਵੀ ਗਿਆਨ ਸੀ। ਭਗਤੀ ਲਹਿਰ ਦੁਆਰਾ ਲੋਕਾਂ ਵਿੱਚ ਜੀਵਨ ਪ੍ਰਤਿ ਨਵੀਂ ਵਿਚਾਰਧਾਰਾ ਤੇ ਨਵਾਂ ਜੀਵਨ ਫਲਸਫਾ ਕਾਇਮ ਹੋਇਆ। ਇਸ ਕੰਮ ਵਿੱਚ ਇਸ ਨਵੀਂ ਵਿਚਾਰਧਾਰਾ ਵਿੱਚ ਗੁਰੂ ਰਵਿਦਾਸ ਜੀ ਦਾ ਵੱਡਾ ਹੱਥ ਹੈ। ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਸਿੱਖਿਆ ਤੋਂ ਵੀ ਮਾਨਵਤਾ ਨੂੰ ਇੱਕ ਸੁਚੱਜੀ ਜੀਵਨ ਸੇਧ ਅਤੇ ਜੀਵਨ ਫਲਸਫਾ ਮਿਲਦਾ ਹੈ। ਆਪ ਭਾਵੇਂ ਚਮਾਰ ਜਾਤੀ ਵਿੱਚ ਪੈਦਾ ਹੋਏ ਪਰ ਆਪਣੀ ਭਗਤੀ ਅਤੇ ਵਿਚਾਰਧਾਰਾ ਦੇ ਕਾਰਨ ਆਪ ਨੇ ਮਹਾਨ ਪਦ ਪ੍ਰਾਪਤ ਕੀਤਾ। ਆਪ ਦੀ ਅਸਰ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹੈ। ਸੰਸਾਰਿਕ ਜੀਵਾਂ ਨੂੰ ਜੀਵਨ ਦਾ ਸੁਚੱਜਾ ਮਾਰਗ ਦਿਖਾਉਂਦੀ ਹੈ। ਆਪ ਦਾ ਜੀਵਨ ਅਤੇ ਅਧਿਆਪਕ ਚਿੰਤਨ ਗੁਰਮਤਿ ਦੇ ਅਨੁਕੂਲ ਹੈ। ਗੁਰੂ ਜੀ ਦੀ ਸਿੱਖਿਆ ਨਾਲ ਅਜਿਹਾ ਵਾਯੂ ਮੰਡਲ ਪੈਦਾ ਹੋਇਆ ਕਿ ਲੋਕਾਂ ਵਿੱਚ ਸਾਂਝੀਵਾਲਤਾ ਤੇ ਜਮਹੂਰੀਅਤ ਦੀ ਭਾਵਨਾ ਜਾਗ ਪਈ। ਊਚ-ਨੀਚ ਦੇ ਭੇਦ ਭਾਵ ਘਟਣ ਲੱਗੇ। ਸਮਾਜ ਵਿੱਚ ਸਮਾਨਤਾ ਤੇ ਧਾਰਮਿਕ ਏਕਤਾ ਦੀ ਨੀਂਹ ਰੱਖੀ ਗਈ। ਛੂਤ-ਛਾਤ ਤੇ ਜ਼ਾਤ-ਪਾਤ ਦੇ ਕਾਰਨ ਪੈਦਾ ਹੋਈ ਨਫ਼ਰਤ ਤੇ ਘ੍ਰਿਣਾ ਦੂਰ ਹੋਣ ਲੱਗੀ ਇਨਸਾਨ ਸਭ ਬਰਾਬਰ ਹਨ। ਕਿੱਤੇ ਮੱਤ ਇਕੋ ਜੇਹੀ ਮਹਾਨਤਾ ਰੱਖਦੇ ਹਨ। ਇਨਸਾਨ ਦੇ ਕਰਮ ਉੱਚੇ ਹੋਣੇ ਚਾਹੀਦੇ ਹਨ। ਆਪ ਨੇ ਕਿਹਾ ਕਿ ਕੋਈ ਬ੍ਰਾਹਮਣ ਜਾਂ ਰਾਜਾ ਵੱਡਾ ਨਹੀਂ। ਸਭ ਲੋਕ ਸਮਾਨ ਹਨ। ਚੰਡਾਲ ਡੂਮ ਜਾਂ ਨੀਵਾਂ ਕਹਿਕੇ ਤ੍ਰਿਸਕਾਰੇ ਜਾਂਦੇ ਲੋਕ ਜੇ ਭਗਤੀ ਤੇ ਨੇਕੀ ਕਰਦੇ ਹਨ, ਤਾਂ ਉਹ ਵੀ ਸਤਿਕਾਰ ਦੇ ਯੋਗ ਹਨ।
“ਬ੍ਰਾਹਮਨ ਬੈਸ਼ ਸੂਦ ਰੁ ਖੜੀ ਡੋਮ ਚੰਡਾਲ ਮਲੇਛ ਮਨ ਸੋਇ॥ ਹੋਇ ਖੁਨੀਤ ਭਗਵੰਡ ਭਜਨ ਤੇ ਆਪੁ ਤਾਰਿ ਤਾਰੇ ਕੁਲ ਦੋਇ॥” (ਰਾਗ ਬਿਲਾਵਲ) ਗਉੜੀ ਗਗ ਦੇ ਹੇਠਲੇ ਸ਼ਬਦ ਵਿੱਚ ਆਪ ਬੇਰਾਸਪੁਰੇ ਦੇ ਦੇਸ਼ ਦਾ ਸੰੁਦਰ ਵਰਣਨ ਕਰਦੇ ਹਨ। ਇਹ ਸ਼ਬਦ ਨਿਗ ਰਵਿਦਾਸ ਜੀ ਦੇ ਅਧਿਆਤਮਕ ਤੇ ਸਮਾਜਿਕ ਜੀਵਨ ਲਖਸ਼ਾ ਦੀ ਪ੍ਰਤੀਨਿਧਤਾ ਹੀ ਨਹੀਂ ਕਰਦਾ, ਸਗੋਂ ਸਮੁੱਚੀ ਭਗਤੀ ਲਹਿਰ ਦੀ ਸਮਾਜਿਕ ਚੇਤਨਾ ਤੇ ਵਿਆਪਕ ਮਾਨਵੀ ਲਖਸ਼ਾ ਦਾ ਵੀ ਪ੍ਰਤੀਕ ਹੈ:- “ਬੇਰਾਮ ਪਰਾ ਮਹਰ ਕੋ ਨਾਉ॥ ਦੁਖੁ ਅੰਦੋਰੁ ਨਹੀਂ ਤਿਹਿ ਠਾਉ॥ ਨਾ ਤਸਵੀਸ, ਖਿਰਾਜੁ ਨਾ ਮਾਲੁ॥ ਖਉਫੁ ਨਾ, ਖਤਾ ਨ ਤਰਸੁ ਜਵਾਲੁ॥ ਅਬ ਮੋਹਿ ਖੂਬ ਵਤਨ ਰਾਹ ਪਾਈ॥ ਉਹਾਂ ਖੈਰਿ, ਮਦਾ ਮੇਰੇ ਭਾਈ॥1॥ਰਹਾਉ॥” ਰਵਿਦਾਸ ਦੀ ਬਾਣੀ ਵਿੱਚ ਵੈਗਰਾ ਭਾਵ ਦੀ ਪ੍ਰਬਲਤਾ ਹੈ। ਸੰਸਾਰ ਦੀ ਨਾਸ਼ਮਾਨਤਾ ਨੂੰ ਵੇਖ ਕੇ ਉਪਜੇ ਇਸ ਭਾਵ ਨੂੰ ਕਵੀ ਨੇ ਕਈ ਰੂਪਾਂ ਵਿੱਚ ਚਿਤਰਿਆ ਹੈ। ਸਰੀਰ ਦੀ ਨਾਸ਼ਮਾਨਤਾ:- “ਜਲ ਕੀ ਭੀਤਿ ਵਨ ਦਾ ਖੰਭਾ ਰਕਤ ਬੂੰਦ ਗਾਗ॥ ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਬਿਚਾਰਾ॥ ਪਾਨੀ, ਕਿਆ ਤੇਰਾ ਕਿਆ ਮੇਰਾ ਜੈਸੇ ਤਰਵਰ ਪੰਖਿ ਬਸੇਰਾ॥” ਸੰਸਾਰ ਦੀ ਨਾਸਮਾਨਤਾ:- “ਜੋ ਦਿਨ ਆਵ ਹਿ ਸੋ ਦਿਨ ਜਾਹੀ। ਕਰਨਾ ਕੂਚ ਰਹਨੁ ਥਿਰੁ ਨਾਹੀ। ਸੰਗਚਲਤ ਹੈ ਰਸ ਭੀ ਚਲਨਾ। ਦੂਰਿ ਗਵਨ ਸਿਰ ਉੱਪਰਿ ਧਰਨਾ।” ਆਪ ਜੀ ਦੇ ਜੀਵਨ ਸੰਬੰਧੀ ਰਵਿਦਾਸ ਸੰਪਰਦਾ ਵਿੱਚ ਇੱਕ ਦੋਹਾ ਵੀ ਪ੍ਰਚਿਲੱਤ ਹੈ। “ਚੌਦਹ ਮੈਂ ਭੇਤੀਮ ਮਾਘ ਸੁਦੀ ਪੰਦਰਾਮ, ਦੁਖੀ ਉ ਕੇ ਕਲਿਬਾਣ ਹਿਤ ਪ੍ਰਗਟੇ ਸੀ ਰਵਿਦਾਸ।” ਸਪਸ਼ਟ ਹੈ। ਕਿ ਗੁਰੂ ਰਵਿਦਾਸ ਜੀ ਨੇ ਆਪਣੇ ਜੀਵਨ ਫਲਸਫੇ ਵਿੱਚ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਉੱਤੇ ਬਲ ਦਿੱਤਾ। ਹੈ ਕਾਮ, ਕ੍ਰੋਧ, ਲੋਭ, ਮੋਹ ਹੰਕਾਰ ਆਦਿ ਸੰਸਾਰੀ ਵਿਕਾਰ ਮਨੁੱਖ ਲਈ ਹਾਨੀਕਾਰਕ ਹਨ ਅਤੇ ਇਹ ਪ੍ਰਤੂ ਭਗਤੀ ਵਿੱਚ ਵੱਡੇ ਰੋੜੇ ਹਨ ਸਾਧ ਤੇ ਸੰਤਾ ਦੁਆਰਾ ਪ੍ਰਭੂ ਪ੍ਰਾਪਤੀ ਅਤੇ ਨਾਮ ਸਿਰਨ ਦੀ ਸੋਝੀ ਹੁੰਦੀ ਹੈ। ਪ੍ਰਭੂ ਭਗਤੀ ਨਾਲ ਹੀ ਮੁਕਤੀ ਪ੍ਰਾਪਤ ਹੋ ਸਕਦੀ ਹੈ। ਨਾਮ ਦੀ ਪ੍ਰਾਪਤੀ ਲਈ ਮੋਹ ਦਾ ਤਿਆਗ ਆਵੱਸ਼ਕ ਹੈ। ਨਾਮ ਰਾਹੀਂ ਹੀ ਪ੍ਰੇਮ ਉਤਪੰਨ ਹੁੰਦਾ ਹੈ। ਇਸ ਤਰ੍ਹਾਂ ਮੋਹ ਮਾਇਆ ਦਾ ਤਿਆਗ ਕਰ ਕੇ ਸੰਤਾਂ ਦੀ ਸੰਗਤ ਦੁਆਰਾ ਨਾਮ ਸਿਰਮਨ ਤੇ ਪ੍ਰੇਮਾ ਭਗਤੀ ਨਾਲ ਮਨੁੱਖ ਦਾ ਕਲਿਆਣ ਹੋ ਸਕਦਾ ਹੈ ਅਤੇ ਉਸ ਦੇ ਕਸ਼ਟ ਨਵਿਰਤ ਹੋ ਸਕਦੇ ਹਨ।
ਪੁਸਤਕ ਸੂਚੀ
[ਸੋਧੋ]1) ਡਾ. ਰਾਧਾ ਕ੍ਰਿਸ਼ਨ ਅਨੁਸਾਰ (ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ) ਸੰਪਾਦਕ ਲਾਹੌਰ ਬੁੱਕ ਸ਼ਾਪ ਲੁਧਿਆਣਾ, ਪੰਨਾ ਨੰਬਰ-50. 2) ਡਾ. ਮੋਹਨ ਅਨੁਸਾਰ (ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ) ਸੰਪਾਦਕ ਪੈਪਸੂ ਬੁੱਕ ਡਿਪੋ, ਪਟਿਆਲਾ, ਪੰਨਾ ਨੰਬਰ-108. 3) ਡਾ. ਐਸ.ਐਸ. ਕੋਹਲੀ ਅਨੁਸਾਰ (ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ) ਸੰਪਾਦਕ ਪੈਪਸੂ ਬੁੱਕ ਡਿਪੋ, ਪਟਿਆਲਾ, ਪੰਨਾ ਨੰਬਰ-108. 4) (ਮੱਧਕਾਲੀਨ ਪੰਜਾਬੀ ਸਾਹਿਤ) ਬਿਕਰਮ ਸਿੰਘ ਘੁੰਮਣ 5) (ਪੰਜਾਬੀ ਸਾਹਿਤ ਦਾ ਪੁਨਰ ਮੁਲਾਂਕਣ) ਤਾਘ (ਈਸ਼ਰ ਸਿੰਘ) 6) ਪੰਜਾਬੀ ਸਾਹਿਤ ਦਾ ਇਤਿਹਾਸ ਆਦਿ ਕਾਲ ਭਗਤੀ ਕਾਲ (ਡਾ. ਜਗਬੀਰ ਸਿੰਘ)
ਰੋਲ ਨੰ: 120162231, ਸੈਸ਼ਨ 2012-13