ਰਘੁਬੀਰ ਢੰਡ
ਦਿੱਖ
ਰਘੁਬੀਰ ਢੰਡ | |
---|---|
ਜਨਮ | 1934 ਬਰਤਾਨਵੀ ਭਾਰਤ, ਹੁਣ ਜ਼ਿਲ੍ਹਾ ਸੰਗਰੂਰ (ਪੰਜਾਬ) |
ਮੌਤ | 1990 (ਉਮਰ 56 ਸਾਲ) |
ਕਲਮ ਨਾਮ | |
ਕਿੱਤਾ | ਕਹਾਣੀਕਾਰ, ਲੇਖਕ |
ਰਾਸ਼ਟਰੀਅਤਾ | ਬਰਤਾਨਵੀ |
ਅਲਮਾ ਮਾਤਰ | ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਲੀਡਸ ਯੂਨੀਵਰਸਿਟੀ |
ਸ਼ੈਲੀ | ਕਹਾਣੀ |
ਰਘੁਬੀਰ ਢੰਡ (1934 - 1990) ਪੰਜਾਬੀ ਦਾ ਉੱਘਾ ਕਹਾਣੀਕਾਰ ਅਤੇ ਲੇਖਕ ਸੀ।
ਜੀਵਨੀ
[ਸੋਧੋ]ਰਘੁਬੀਰ ਢੰਡ ਦਾ ਜਨਮ ਭਾਰਤ ਦੇ ਜ਼ਿਲ੍ਹਾ ਸੰਗਰੂਰ (ਪੰਜਾਬ) ਵਿੱਚ ਹੋਇਆ ਸੀ। ਉਸ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਇਤਿਹਾਸ ਵਿੱਚ ਆਪਣੀ ਐਮ ਏ ਕੀਤੀ ਸੀ ਅਤੇ ਜਲਦੀ ਹੀ 1960 ਦੇ ਸ਼ੁਰੂ ਵਿੱਚ ਉਹ ਇੰਗਲੈਂਡ ਚਲਾ ਗਿਆ। ਉਥੇ ਲੀਡਸ ਯੂਨੀਵਰਸਿਟੀ ਤੋਂ ਸਿੱਖਿਆ ਵਿੱਚ ਗਰੈਜੂਏਟ ਦੀ ਆਪਣੀ ਡਿਗਰੀ ਪ੍ਰਾਪਤ ਕਰਨ ਦੇ ਬਾਅਦ ਉਹ ਅਧਿਆਪਕ ਵਜੋਂ ਕੰਮ ਕਰਨ ਲੱਗ ਪਿਆ। ਇੱਕ ਲੇਖਕ ਦੇ ਤੌਰ ਤੇ ਮੁਕਾਬਲਤਨ ਥੋੜ੍ਹੇ ਕੈਰੀਅਰ ਦੇ ਦੌਰਾਨ, ਉਸ ਨੇ ਕਹਾਣੀਆਂ ਦੇ ਪੰਜ ਸੰਗ੍ਰਹਿ ਪ੍ਰਕਾਸ਼ਿਤ ਕਰਵਾਏ। ਉਸ ਦੀਆਂ ਕੁਝ ਹੋਰ ਲਿਖਤਾਂ ਮਰਨ ਉੱਪਰੰਤ ਪ੍ਰਕਾਸ਼ਿਤ ਹੋਈਆਂ ਹਨ।
ਲਿਖਤਾਂ
[ਸੋਧੋ]- ਬੋਲੀ ਧਰਤੀ [1]
- ਉਸ ਪਾਰ
- ਕਾਇਆ ਕਲਪ
- ਕੁਰਸੀ
- ਸ਼ਾਨੇ-ਪੰਜਾਬ
- ਕਾਲੀ ਨਦੀ ਦਾ ਸੇਕ
- ਰਿਸ਼ਤਿਆਂ ਦੀ ਯਾਤਰਾ ਨਾਵਲ
- ਉਮਰੋਂ ਲੰਮੀ ਬਾਤ ਆਤਮ ਕਥਾ
- ਵੈਨਕੂਵਰ ਵਿੱਚ ਇੱਕੀ ਦਿਨ ਸਫ਼ਰਨਾਮਾ