ਸਮੱਗਰੀ 'ਤੇ ਜਾਓ

ਬਖਤਾਵਰ ਸਿੰਘ ਦਿਉਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਖਤਾਵਰ ਸਿੰਘ ਦਿਓਲ (7 ਜਨਵਰੀ 1931-15 ਮਾਰਚ 1991) ਪੰਜਾਬੀ ਕਹਾਣੀਕਾਰ ਅਤੇ ਕਵੀ ਅਤੇ ਲੇਖਕ ਸੀ। ਆਲੋਚਕ ਉਸਨੂੰ ਆਧੁਨਿਕ ਪੰਜਾਬੀ ਕਵੀਆਂ ਦੀ ਤੀਜੀ ਪੀੜ੍ਹੀ ਦਾ ਪ੍ਰਤੀਨਿਧ ਕਵੀ ਮੰਨਦੇ ਹਨ।[1]ਉਸ ਦੀ ਕਵਿਤਾ ‘ਮਾਇਆ’ ਪੰਜਾਬੀ ਪ੍ਰੇਮ-ਕਾਵਿ ਦੀ ਇੱਕ ਵਧੀਆ ਕਵਿਤਾ ਵਜੋਂ ਮਾਨਤਾ ਮਿਲ਼ੀ ਹੈ। ਇਸ ਨੂੰ ਅੰਮ੍ਰਿਤਾ ਪ੍ਰੀਤਮ ਨੇ ਨਾਗਮਣੀ ਦੀ ਨੁਹਾਰ ਵਾਲੇ ਇਕ ਵੱਖਰੇ ਕਿਤਾਬਚੇ ’ਚ ਛਾਪਿਆ। ਸੁਰਿੰਦਰ ਸਿੰਘ ਜੌਹਰ ਨੇ ਇਸ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ। ਅਮਰਜੀਤ ਚੰਦਨ ਨੇ ਇਸ ਨੂੰ ਪੰਜਾਬੀ ਦੀਆਂ ਸ਼੍ਰੇਸ਼ਠ ਪ੍ਰੇਮ-ਕਵਿਤਾਵਾਂ ਵਿਚ ਸ਼ਾਮਿਲ ਕੀਤਾ ਹੈ।[2]

ਬਖਤਾਵਰ ਸਿੰਘ ਦਿਓਲ ਜਗਰਾਉਂ; ਜ਼ਿਲਾ ਲੁਧਿਆਣਾ, ਲਾਗੇ ਪਿੰਡ 'ਸ਼ੇਖਦੌਲਤ' ਤੋਂ ਸੀ। ਬਖਤਾਵਰ ਸਿੰਘ ਦਿਓਲ ਨੇ ਭਾਰਤੀ ਫ਼ੌਜ ਵਿੱਚ ਆਪਣੇ ਸੇਵਾ-ਮੁਕਤ ਹੋਣ ਤੱਕ ਨੌਕਰੀ ਕੀਤੀ। 1947 ਤੋਂ ਲੈ ਕੇ 1991 ਦੌਰਾਨ ਭਰਪੂਰ ਸਾਹਿਤ ਰਚਨਾ ਕੀਤੀ ਤੇ ਪੰਜਾਬੀ ਦੇ ਲਗਭਗ ਸਾਰੇ ਨਾਮਵਰ ਰਸਾਲਿਆੰ ਵਿੱਚ ਛਪਿਆ। ਉਸ ਦੀ ਕਹਾਣੀ ਪੁਨਰ-ਜਨਮ ਸਤੰਬਰ 1954 ਦੇ ਵਿਸ਼ਵ ਕਹਾਣੀ ਮੁਕਾਬਲੇ ਵਿਚ ਤੀਸਰੇ ਸਥਾਨ ਤੇ ਚੁਣੀ ਗਈ ਸੀ ਅਤੇ ਨਕਦ ਇਨਾਮ ਹਾਸਲ ਕੀਤਾ ਸੀ।[3] ਉਸਨੇ ਨਾਟਕ, ਇਕਾਂਗੀ, ਕਾਵਿ-ਨਾਟਕ ਤੇ ਨਾਵਲ ਵੀ ਲਿਖੇ। ਉਹਨਾਂ ਦੇ ਵੱਡੇ ਪੁੱਤਰ ਦਾ ਨਾਂ ਜਗਰਾਜ ਸਿੰਘ ਦਿਓਲ ਹੈ, ਜੋ ਆਰਟਿਸਟ ਨੇ ਤੇ ਫਰੀਦਾਬਾਦ ਰਿਹਾਇਸ਼ ਹੈ। ਛੋਟੇ ਪੁੱਤਰ ਦਾ ਨਾਂ ਮਨਧੀਰ ਸਿੰਘ ਦਿਓਲ ਹੈ ਜੋ ਦਿੱਲੀ ਤੋਂ ਪੰਜਾਬੀ ਦੀ ਪੱਤਰਕਾਰੀ ਕਰਦੇ ਨੇ। ਮਰਹੂਮ ਦਿਓਲ ਸਾਹਿਬ ਦੀਆਂ ਮਹੱਤਵਪੂਰਨ ਰਚਨਾਵਾਂ ਦਾ ਕਿਤਾਬੀ ਰੂਪ ਵਿਚ ਉਹਨਾਂ ਦੇ ਜਿਉਂਦੇ-ਜਿਉਂਦੇ ਹੀ ਆ ਗਈਆਂ ਸਨ। ਉਹਨਾਂ ਦਾ ਇੱਕ ਨਾਵਲੈਟ "...ਚੌਦਾਂ ਨੰਬਰ ਗੰਨ" ਦਿੱਲੀ ਤੋਂ ਛਪਦੇ ਪੰਜਾਬੀ ਮੈਗਜ਼ੀਨ 'ਅਕਸ' ਵਿੱਚ ਛਪਿਆ ਜੋ ਕਿ 'ਅਪਰੇਸ਼ਨ ਬਲਿਉ ਸਟਾਰ' ਬਾਰੇ ਗੱਲ ਕਰਦਾ ਹੈ। ਹੁਣ ਉਸਦੇ ਪੁੱਤਰ ਪੱਤਰਕਾਰ ਮਨਧੀਰ ਸਿੰਘ ਦਿਓਲ ਨੇ ਦੋ ਕਿਤਾਬਾਂ ਵਿੱਚ ਉਸਦੀਆਂ ਸਮੁੱਚੀਆਂ ਕਵਿਤਾਵਾਂ ਅਤੇ ਕਹਾਣੀਆਂ ਨੂੰ ਛਪਵਾਉਣ ਦਾ ਕੰਮ ਕੀਤਾ ਹੈ।[4] ਸ਼ੇਖਦੌਲਤ ਪਿੰਡ ਵਿਚ ਹੋਇਆ। ਇਹ ਪਿੰਡ ਲੁਧਿਆਣੇ ਦੇ ਜਗਰਾਉਂ ਸ਼ਹਿਰ ਲਾਗੇ ਹੈ।

ਕਿਤਾਬਾਂ

[ਸੋਧੋ]
  • ਦਿਉਲ ਦੀਆਂ ਕਹਾਣੀਆਂ (ਕਹਾਣੀ-ਸੰਗ੍ਰਹਿ)
  • ਦਿਓਲ ਦੀਆਂ ਕਵਿਤਾਵਾਂ (ਕਾਵਿ ਸੰਗ੍ਰਹਿ)
  • ਉਮਰ ਤਮਾਮ (ਨਾਵਲ)
  • ਦਿਓਲ ਦੇ ਨਾਟਕ [5]
  • ਹਿਜਰ ਵਸਲ ਦੀਆਂ ਘੜੀਆਂ (1965)[6]
  • 'ਉਹਦੇ ਮਰਨ ਤੋਂ ਮਗਰੋਂ (1987)[7]

ਹਵਾਲੇ

[ਸੋਧੋ]
  1. "ਦਿਉਲ ਦੇ ਰਚਨਾ ਸੰਸਾਰ ਬਾਰੇ ਸਾਹਿਤਕ ਸਮਾਗਮ".
  2. Service, Tribune News. "'ਆਓ ਸੁਭਾਗੀ ਨੀਂਦੜੀਏ' 'ਚ ਜਾਗਣ ਵਾਲਾ ਬਖ਼ਤਾਵਰ ਸਿੰਘ ਦਿਓਲ". Tribuneindia News Service. Retrieved 2021-03-17.
  3. "ਦਿਓਲ ਦੀ 25ਵੀਂ ਬਰਸੀ 'ਤੇ ਉਹਨਾਂ ਦੀ ਕਹਾਣੀਆਂ ਦੀ ਕਿਤਾਬ ਰਿਲੀਜ਼".
  4. "ਬਖ਼ਤਾਵਰ ਸਿੰਘ ਦਿਓਲ ਦਾ ਸਮੁੱਚਾ ਕਾਵਿ ਸੰਗ੍ਰਹਿ ਜਾਰੀ".
  5. "Deol De Natak2015".
  6. "Hijara wasala dīāṃ ghaṛīāṃ".
  7. "Ohde maran ton magron".