ਭਗਵਾਨ ਸਿੰਘ ਦਾਮਲੀ
ਭਗਵਾਨ ਸਿੰਘ ਦਾਮਲੀ ਦਾ ਜਨਮ 31 ਅਗਸਤ 1905 ਨੂੰ ਨਾਨਕੇ ਘਰ, ਪਿੰਡ ਰਕੜੀ, ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਹੋਇਆ।
ਜੀਵਨ
[ਸੋਧੋ]ਭਗਵਾਨ ਸਿੰਘ ਦਾਮਲੀ ਦੀ ਮਾਤਾ ਦਾ ਨਾਮ ਹਰਦੇਵਾਂ ਅਤੇ ਪਿਤਾ ਦੇਵੀ ਸਨ। ਉਹਨਾਂ ਦਾ ਬਚਪਨ ਅਜਿਹੇ ਸਮਾਜਿਕ ਵਾਤਾਵਰਨ ਵਿੱਚ ਬੀਤਿਆ, ਜੋ ਅੰਧ-ਵਿਸ਼ਵਾਸ ਤੇ ਰੂੜ੍ਹੀਵਾਦੀ ਕਦਰਾਂ-ਕੀਮਤਾਂ ਨਾਲ ਗ੍ਰਸਿਆ ਹੋਇਆ ਸੀ। ਔਰਤਾਂ, ਖ਼ਾਸਕਰ ਲੜਕੀਆਂ ਨੂੰ ਪੜ੍ਹਾਈ ਤੋਂ ਵਾਂਝਿਆਂ ਰੱਖਣਾ, ਬਾਲ ਵਿਆਹ, ਜਨਮ-ਮਰਨ ਮੌਕੇ ਪੁਜਾਰੀ ਵਰਗ ਦੁਆਰਾ ਵਹਿਮ-ਭਰਮ ਫੈਲਾਉਣੇ, ਲੁੱਟ ਕਰਨੀ, ਇਨ੍ਹਾਂ ਕੁਰੀਤੀਆਂ ਦੇ ਗਿਆਨੀ ਜੀ ਵਿਰੋਧੀ ਸਨ। ਬੰਗਾਲੀ ਇਨਕਲਾਬੀ ਰਾਜਾ ਰਾਮ ਮੋਹਨ ਰਾਏ ਦੀ ਸਮਾਜ ਸੁਧਾਰਕ ਲਹਿਰ ਨੂੰ ਪੰਜਾਬ ਵਿੱਚ ਚਲਾਉਣ ਵਾਲੇ ਗਿਆਨੀ ਜੀ ਹੀ ਸਨ। ਭਗਵਾਨ ਸਿੰਘ ਦਾਮਲੀ ਪੰਜਾਬੀ ਬੋਲੀ ਦੇ ਨਾਮਵਰ ਵਿਚਾਰਕ ਸਨ। ਉਹਨਾਂ ਗਿਆਨੀ ਪਾਸ ਕੀਤੀ। ਗਿਆਨੀ ਕਰਨ ਉਪਰੰਤ ਉਹ ਗਿਆਨੀ ਭਗਵਾਨ ਸਿੰਘ ਦੇ ਨਾਂ ਹੇਠ ਪ੍ਰਸਿੱਧ ਹੋਏ। ਉਹਨਾਂ ਨੇ ‘ਸਾਈਮਨ ਕਮਿਸ਼ਨ ਵਾਪਸ ਜਾਓ’ ਸਣੇ ਕਈ ਮੋਰਚਿਆਂ ਵਿੱਚ ਹਿੱਸਾ ਲਿਆ।[1]
ਅੰਤਿਮ ਸਮਾਂ
[ਸੋਧੋ]ਗਿਆਨੀ ਭਗਵਾਨ ਸਿੰਘ ਦਾਮਲੀ ਦਾ 12 ਅਕਤੂਬਰ 1982 ਨੂੰ ਦੇਹਾਂਤ ਹੋ ਗਿਆ।
ਹਵਾਲੇ
[ਸੋਧੋ]- ↑ ਜਸਵੰਤ ਸਿੰਘ ਨਲਵਾ (27 ਅਕਤੂਬਰ 2015). "ਮਹਾਨ ਵਿਚਾਰਕ ਗਿਆਨੀ ਭਗਵਾਨ ਸਿੰਘ ਦਾਮਲੀ". ਪੰਜਾਬੀ ਟ੍ਰਿਬਿਊਨ. Retrieved 17 ਫ਼ਰਵਰੀ 2016.