ਮਨ੍ਹਾ
ਮਨ੍ਹਾ ਖੇਤ ਵਿੱਚ ਉਚਾਈ ਤੇ ਬਣਾਏ ਲੱਕੜ ਦੇ ਉਸ ਢਾਂਚੇ ਨੂੰ ਕਿਹਾ ਜਾਂਦਾ ਹੈ ਜਿਸ ਦੀ ਵਰਤੋਂ ਫਸਲਾਂ ਦੀ ਰਾਖੀ ਕਰਨ ਲਈ ਕੀਤੀ ਜਾਂਦੀ ਹੈ। ਇਹ ਬੈਠਣ ਲਈ ਮੰਜੇ ਦੀ ਤਰਾਂ ਬਣਾਇਆ ਜਾਂਦਾ ਹੈ ਪਰ ਜ਼ਮੀਨ ਤੋਂ ਕਾਫੀ ਉੱਚਾ ਬਣਾਇਆ ਜਾਂਦਾ ਹੈ ਤਾਂ ਜੋ ਖੇਤ ਵਿੱਚ ਦੂਰ ਤੱਕ ਨਿਗਰਾਨੀ ਰੱਖੀ ਜਾ ਸਕੇ। ਜ਼ਿਆਦਾਤਰ ਮਨ੍ਹੇ ਜੰਗਲੀ ਖੇਤਰ ਨੇੜਲੇ ਖੇਤਾਂ ਵਿੱਚ ਬਣਾਏ ਜਾਂਦੇ ਹਨ ਕਿਉਂਕਿ ਉੱਥੇ ਅਵਾਰਾ ਪਸ਼ੂਆਂ, ਜੰਗਲੀ ਜਾਨਵਰਾਂ ਦੁਆਰਾ ਫਸਲ ਦਾ ਨੁਕਸਾਨ ਕੀਤੇ ਜਾਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ।
ਬਣਤਰ
[ਸੋਧੋ]ਮਨ੍ਹਾ ਬਣਾਉਣ ਲਈ ਲੱਕੜ ਦੀਆਂ 10 ਕੁ ਫੁੱਟ ਲੰਮੀਆਂ 4 ਬੱਲੀਆਂ ਤੇ 8 ਕੁ ਫੁੱਟ ਲੰਮੀਆਂ 4 ਬੱਲੀਆਂ ਲੈ ਕੇ 10 ਫੁੱਟ ਵਾਲੀਆਂ ਬੱਲੀਆਂ ਨੂੰ ਇੱਕ ਦੂਜੀ ਦੇ ਸਾਹਮਣੇ 4/5 ਫੁੱਟ ਦੀ ਦੂਰੀ ਤੇ ਗੱਡ ਦਿੱਤਾ ਜਾਂਦਾ ਹੈ|ਇਹਨਾਂ ਬੱਲੀਆਂ ਦੀ 7 ਫੁੱਟ ਦੀ ਉਚਾਈ ਤੇ 8 ਫੁੱਟ ਵਾਲੀਆਂ ਚਾਰੋ ਬੱਲੀਆਂ ਨੂੰ ਬੰਨ ਕੇ ਮੰਜੇ ਦਾ ਫਰੇਮ ਜਿਹਾ ਬਣਾ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਹੋਰ ਨਿੱਕ ਸੁੱਕ ਦੀ ਛੱਤ ਬਣਾ ਲਈ ਜਾਂਦੀ ਹੈ ਤੇ ਉੱਪਰ ਪਰਾਲੀ ਸੁੱਟ ਲਈ ਜਾਂਦੀ ਹੈ। ਕਈ ਵਾਰ ਤਾਂ ਫਰੇਮ ਨਾਲ ਅਸਲ ਮੰਜਾ ਹੀ ਬੰਨ ਲਿਆ ਜਾਂਦਾ ਹੈ। ਕੁੱਝ ਲੋਕ ਮੀਂਹ ਤੋਂ ਬਚਾ ਲਈ ਉੱਪਰ ਵੀ ਘਾਹ ਫੂਸ ਦੀ ਛੱਤ ਬਣਾ ਲੈਂਦੇ ਹਨ।[1]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.