ਰਨ ਕਮਾਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਨ ਕਮਾਂਡ ਦਾ ਬਕਸਾ

ਰਨ ਕਮਾਂਡ ਕੰਪਿਊਟਰ ਉੱਤੇ ਤੇਜ਼ੀ ਨਾਲ ਕੰਮ ਕਰਨ ਦਾ ਇੱਕ ਸਿੱਕੇਬੰਦ ਤਰੀਕਾ ਹੈ- 'ਰਨ' ਕਮਾਂਡ ਦੀ ਵਰਤੋਂ ਕਰੋ| ਸਟਾਰਟ ਬਟਨ ਉੱਤੇ ਕਲਿੱਕ ਕਰਨ ਨਾਲ ਉੱਪਰਲੇ ਪਾਸੇ ਨਜ਼ਰ ਆਉਣ ਵਾਲੇ ਸਰਚ ਬਕਸੇ ਨੂੰ 'ਰਨ' ਦੇ ਬਦਲ ਵਜੋਂ ਵਰਤਿਆ ਜਾ ਸਕਦਾ ਹੈ। ਰਨ ਕਮਾਂਡ ਰਾਹੀਂ ਅਸੀਂ ਕੰਪਿਊਟਰੀ ਪ੍ਰੋਗਰਾਮਾਂ ਅਤੇ ਹੋਰ ਕਮਾਂਡਾਂ ਨੂੰ ਸਿੱਧਾ ਹੀ ਟਾਈਪ ਕਰ ਕੇ ਚਲਾ ਸਕਦੇ ਹਾਂ |

ਸਟਾਰਟ ਮੀਨੂ ਨਾਲ ਰਨ ਕਮਾਂਡ ਜੋੜੋ[ਸੋਧੋ]

ਸਰਚ ਬਕਸੇ ਵਿੱਚ 'ਕਸਟੋਮਾਈਜ਼ ਦਾ ਸਟਾਰਟ ਮੀਨੂ' ਟਾਈਪ ਕਰ ਕੇ ਐਾਟਰ ਬਟਨ ਦਬਾਓ| ਇੱਕ ਬਕਸਾ ਖੁੱਲ੍ਹੇਗਾ | ਇਸ ਬਕਸੇ ਦੇ ਉੱਪਰਲੇ ਸੱਜੇ ਹੱਥ 'ਕਸਟੋਮਾਈਜ਼' ਬਟਨ ਉੱਤੇ ਕਲਿੱਕ ਕਰੋ| ਹੁਣ ਇੱਕ ਹੋਰ ਬਕਸਾ ਖੁੱਲ੍ਹੇਗਾ| ਇਸ ਬਕਸੇ ਵਿਚੋਂ ਕਮਾਂਡਾਂ ਦੀ ਸੂਚੀ ਵਿਚੋਂ ਹੇਠਲੇ ਪਾਸੇ 'ਰਨ ਕਮਾਂਡ' ਲਿਖਿਆ ਹੋਇਆ ਮਿਲੇਗਾ| ਇਸ ਦੇ ਅਗਲੇ ਪਾਸੇ ਬਣੇ ਚੈੱਕ ਬਕਸੇ ਉੱਤੇ ਕਲਿੱਕ ਕਰ ਦਿਓ| ਹੁਣ ਕ੍ਰਮਵਾਰ ਓ.ਕੇ. ਅਪਲਾਈ ਅਤੇ ਫਿਰ ਓ.ਕੇ. ਬਟਨਾਂ ਨੂੰ ਕਲਿੱਕ ਕਰਦੇ ਹੋਏ ਬਾਹਰ ਆ ਜਾਓ| ਹੁਣ ਤੁਸੀਂ ਦੇਖੋਗੇ ਕਿ ਸਟਾਰਟ ਮੀਨੂ ਉੱਤੇ ਰਨ ਕਮਾਂਡ ਨਜ਼ਰ ਆਉਣ ਲੱਗੇਗੀ|

ਰਨ ਕਮਾਂਡ ਦੇ ਸ਼ਬਦ-ਜੋੜ[ਸੋਧੋ]

ਰਨ ਕਮਾਂਡ ਦੀ ਵਰਤੋਂ ਸਮੇਂ ਪ੍ਰੋਗਰਾਮ ਦੀ ਕਮਾਂਡ ਦੇ ਸਹੀ ਸ਼ਬਦ-ਜੋੜ ਜ਼ਰੂਰ ਪਤਾ ਹੋਣ|

  • ਆਰਜ਼ੀ ਫੋਲਡਰ ਖੋਲ੍ਹਣ ਲਈ: temp
  • ਆਵਾਜ਼: mmsys.cpl
  • ਔਨ-ਸਕਰੀਨ ਕੀਬੋਰਡ: osk
  • ਇੰਟਰਨੈੱਟ ਵਿਸ਼ੇਸ਼ਤਾਵਾਂ: inetcpl.cpl
  • ਸਕੈਨਰ/ਕੈਮਰਾ: sticpl.cpl
  • ਸਿਸਟਮ ਵਿਸ਼ੇਸ਼ਤਾਵਾਂ: sysdm.cpl
  • ਕੰਪਿਊਟਰ ਪ੍ਰਬੰਧ: compmgmt.msc
  • ਕੀਬੋਰਡ ਵਿਸ਼ੇਸ਼ਤਾਵਾਂ: control keyboard
  • ਕੈਲਕੂਲੇਟਰ: calc
  • ਟਾਸਕ ਮੈਨੇਜਰ: taskmgr
  • ਡਿਸਕ ਡੀਫਰੈਗਮੈਂਟ: dfrg.msc
  • ਡਿਸਪਲੇ ਵਿਸ਼ੇਸ਼ਤਾਵਾਂ: control desktop
  • ਡੌਸ: cmd
  • ਤਾਰੀਖ਼/ਸਮਾਂ ਵਿਸ਼ੇਸ਼ਤਾਵਾਂ: timedate.cpl
  • ਨੋਟ ਪੈਡ: notepad
  • ਨੈੱਟਵਰਕ ਕੁਨੈਕਸ਼ਨ: ncpa.cpl
  • ਪਿ੍ੰਟਰ: printers
  • ਪ੍ਰੋਗਰਾਮ ਚੜ੍ਹਾਉਣ/ਹਟਾਉਣ ਲਈ: appwi੍ਰ.cpl
  • ਪਾਵਰ ਪ੍ਰਬੰਧ: powercfg.cpl
  • ਪ੍ਰਬੰਧਕੀ ਔਜ਼ਾਰ: control admintools
  • ਫੌਾਟ ਫੋਲਡਰ: fonts
  • ਫੀਡਰ ਵਿਸ਼ੇਸ਼ਤਾਵਾਂ: control folders
  • ਫ਼ੋਨ ਮੌਡਮ: telephon.cpl
  • ਮਾਊਸ ਵਿਸ਼ੇਸ਼ਤਾਵਾਂ: control mouse
  • ਰਜਿਸਟਰੀ ਸੰਪਾਦਕ: regedit
  • ਵਰਡ ਪੈਡ: write
  • ਵਿੰਡੋਜ਼ ਸੇਵਾਵਾਂ: services.msc
  • ਵਿੰਡੋਜ਼ ਬੰਦ ਕਰਨ ਲਈ: shutdown
  • ਵਿੰਡੋਜ਼ ਲਾਗ-ਆਫ਼ ਕਰਨ ਲਈ: logoff

ਹਵਾਲੇ[ਸੋਧੋ]