ਲਸੂੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੋਰਡੀਆ ਡਾਇਕੋਟੋਮਾ
ਹੈਦਰਾਬਾਦ, ਭਾਰਤ ਵਿਚ   ਕੋਡਰਿਆ ਡਾਇਟੋਟਮਾ ਦੇ ਪੱਤੇ.
Scientific classification
Kingdom:
(unranked):
(unranked):
(unranked):
Order:
(unplaced)
Family:
Genus:
Species:
C. dichotoma
Binomial name
Cordia dichotoma

ਕੋਰੋਡੀਆ ਡਾਇਗੋਟੋਮਾ  ਬਰੋਜ ਪਰਵਾਰ, ਬੋਰਾਗਿਨਸੇਈ ਵਿਚ ਇੱਕ ਫੁੱਲਦਾਰ ਦਰਖ਼ਤ ਦੀ ਇਕ ਪ੍ਰਜਾਤੀ ਹੈ, ਜੋ ਕਿ ਇੰਡੋੋਮਲਾਏ ਈਕੋਜ਼ਨ, ਉੱਤਰੀ ਆਸਟ੍ਰੇਲੀਆ ਅਤੇ ਪੱਛਮੀ ਮੇਲੇਨੇਸ਼ੀਆ ਦਾ ਮੂਲਵਾਸੀ ਹੈ। ਇਸਦੇ ਆਮ ਨਾਵਾਂ ਵਿੱਚ ਸ਼ਾਮਲ ਹਨ, ਸੁਗੰਧ ਮੈਨਜੈਕ, ਸਨੋਟੀ ਗੱਬਲਜ਼, ,ਗੂੰਦ ਬੇਰੀ,ਅਨੋਨਾਂਗ, ਗੁਲਾਬੀ ਮੋਤੀ, ਪੰਛੀ ਚੂਨਾ ਰੁੱਖ ਦੇ, ਭਾਰਤੀ ਚੈਰੀ, लसोड़ा टेंटी, ਡੇਲਾ ਜਾਂ ਗੁੰਦਾ (ਹਿੰਦੀ), ਲਸੂੜਾ (ਨੇਪਾਲੀ) ਅਤੇ ਭੋਕਰ (ਮਰਾਠੀ)। ਮਲਵਈ ਬੋਲੀ ਵਿੱਚ ਇਸ ਦਾ ਉਂਚਾਰਨ ਨਸੂੜਾ ਵੀ ਕੀਤਾ ਜਾਂਦਾ ਹੈ। ਇਹ ਰੁੱਖ ਦਰਮਿਆਨੇ ਕੱਦ ਦਾ ਹੁੰਦਾ ਹੈ। ਇਸ ਦਰਖਤ ਨੂੰ ਹਲਕੇ ਗ਼ੁਲਾਬੀ ਰੰਗ ਦਾ ਰੀਠੇ ਦੇ ਅਕਾਰ ਦਾ ਜਾਂ ਕਹਿ ਲਓ ਬੇਰ ਵਰਗਾ ਲੇਸਦਾਰ ਫਲ ਲਗਦਾ ਹੈ। ਜੂਨ-ਜੁਲਾਈ ਮਹੀਨੇ ਵਿੱਚ ਇਹਦਾ ਫਲ ਪੱਕਦਾ ਹੈ।

ਲਸੂੜੇ ਦੇ ਰੁੱਖ ਦੇ ਲੇਸਦਾਰ ਫਲ ਨੂੰ ਲਸੂੜਾ ਕਹਿੰਦੇ ਹਨ। ਪਹਿਲੇ ਸਮੇਂ ਦੇ ਪਿੰਡਾਂ ਦੇ ਫਲਾਂ ਵਿਚੋਂ ਲਸੂੜਾ ਵੀ ਇਕ ਫਲ ਹੁੰਦਾ ਸੀ। ਇਹ ਫਲ ਬਹੁਤ ਹੀ ਲੇਸਦਾਰ ਹੁੰਦਾ ਸੀ ਜਿਸ ਕਰਕੇ ਖਾਣ ਸਮੇਂ ਇਸ ਦੀ ਗਿਟਕ ਜੀਭ ਨਾਲ ਚਿੰਬੜ ਜਾਂਦੀ ਸੀ। ਲਸੂੜੇ ਵਿਚ ਗੁੱਦਾ ਬਹੁਤ ਹੁੰਦਾ ਸੀ। ਇਸ ਫਲ ਦੀ ਕਈ ਦੁਵਾਈਆਂ ਵਿਚ ਵਰਤੋਂ ਹੁੰਦੀ ਸੀ/ਹੈ। ਪਹਿਲੇ ਸਮਿਆਂ ਵਿਚ ਹਰ ਪਿੰਡ ਵਿਚ ਰੁੱਖਾਂ ਦੇ ਝੁੰਡ ਹੁੰਦੇ ਸਨ। ਹਰ ਜਿਮੀਂਦਾਰ ਦੇ ਖੇਤ ਵਿਚ ਹੀ ਰੁੱਖ ਹੁੰਦੇ ਸਨ। ਲਸੂੜੇ ਦੇ ਰੁੱਖ ਵੀ ਹੁੰਦੇ ਸਨ। ਇਹ ਰੁੱਖ ਦੋ ਕਿਸਮ ਦੇ ਹੁੰਦੇ ਸਨ ਜਿਨ੍ਹਾਂ ਨੂੰ ਦੋ ਕਿਸਮਾਂ ਦੇ ਫਲ ਲੱਗਦੇ ਸਨ। ਇਕ ਲਸੂੜੇ ਦਾ ਫਲ ਅਖਰੋਟ ਜਿੱਡਾ ਹੁੰਦਾ ਸੀ। ਇਕ ਦਾ ਰੀਠੇ ਕੁ ਜਿੱਡਾ ਹੁੰਦਾ ਸੀ ਜਿਸ ਨੂੰ ਲਸੂੜੀਆਂ ਕਹਿੰਦੇ ਸਨ।

ਹੁਣ ਲਸੂੜੇ ਦਾ ਰੁੱਖ ਤੁਹਾਨੂੰ ਕਿਸੇ ਵੀ ਪਿੰਡ ਵਿਚ ਨਹੀਂ ਮਿਲੇਗਾ। ਇਸ ਲਈ ਲਸੂੜਾ ਫਲ ਤੁਹਾਨੂੰ ਕਿੱਥੋਂ ਮਿਲਣਾ ਹੈ ?[2]

ਲਸੁੜੇ ਦਾ ਰੁੱਖ

ਹਵਾਲੇ[ਸੋਧੋ]

  1. "Taxon: Cordia dichotoma G. Forst". Germplasm Resources Information Network. United States Department of Agriculture. 2001-04-24. Retrieved 2011-04-18.[permanent dead link]
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.