ਗੀਤਾ ਬਾਲੀ
ਗੀਤਾ ਬਾਲੀ | |
---|---|
ਜਨਮ | ਹਰਕੀਰਤਨ ਕੌਰ 1930 |
ਮੌਤ | 21 ਜਨਵਰੀ 1965 (ਉਮਰ 34–35) |
ਸਰਗਰਮੀ ਦੇ ਸਾਲ | 1952 - 1964 |
ਜੀਵਨ ਸਾਥੀ | |
ਬੱਚੇ | ਅਦਿਤਿਆ ਰਾਏ ਕਪੂਰ ਸਮੇਤ 2 |
ਗੀਤਾ ਬਾਲੀ (1930 – 21 ਜਨਵਰੀ 1965) ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੀ। ਉਸ ਨੂੰ ਆਪਣੀ ਅਦਾਕਾਰੀ ਲਈ ਬਾਲੀਵੁੱਡ ਦੀ ਸਭ ਤੋਂ ਸੁਚੱਜੀ ਅਤੇ ਭਾਵਪੂਰਤ ਸਿਤਾਰਿਆਂ ਵਿਚੋਂ ਇੱਕ ਮੰਨਿਆ ਜਾਂਦਾ ਸੀ।[1]
ਆਰੰਭਕ ਜੀਵਨ
[ਸੋਧੋ]ਬਾਲੀ ਦਾ ਜਨਮ ਵੰਡ ਤੋਂ ਪਹਿਲਾਂ ਦੇ ਪੰਜਾਬ ਵਿੱਚ ਹਰਕੀਰਤਨ ਕੌਰ ਦੇ ਤੌਰ ਉੱਤੇ ਅੰਮ੍ਰਿਤਸਰ ਵਿੱਚ ਹੋਇਆ ਸੀ।[2] ਵੰਡ ਉੱਪਰੰਤ ਉਸ ਦਾ ਪਰਿਵਾਰ ਮੁੰਬਈ ਚਲਿਆ ਗਿਆ ਅਤੇ ਘੋਰ ਗ਼ਰੀਬੀ ਦੀ ਹਾਲਤ ਵਿੱਚ ਰਹਿ ਰਿਹਾ ਸੀ, ਜਦੋਂ ਉਸ ਨੂੰ ਫ਼ਿਲਮ ਕੰਮ ਮਿਲਣ ਲੱਗਿਆ।
ਕੈਰੀਅਰ
[ਸੋਧੋ]ਗੀਤਾ ਬਾਲੀ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਇੱਕ ਬਾਲ ਅਦਾਕਾਰ ਵਜੋਂ 12 ਸਾਲ ਦੀ ਉਮਰ ਵਿੱਚ ਫਿਲਮ 'ਦਿ ਕੋਬਲਰ' ਨਾਲ ਕੀਤੀ ਸੀ। ਉਸ ਨੇ 'ਬਦਨਾਮੀ' (1946) ਨਾਲ ਬਤੌਰ ਨਾਇਕਾ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ।[3]
ਬਾਲੀ 1950 ਦੇ ਦਹਾਕੇ ਵਿੱਚ ਇੱਕ ਸਟਾਰ ਬਣ ਗਈ। ਉਸ ਨੇ ਪਹਿਲਾਂ ਪਹਿਲ 'ਬਾਵਰੇ ਨੈਨ' (1950) ਫ਼ਿਲਮ ਵਿੱਚ ਆਪਣੇ ਭਵਿੱਖੀ ਜੀਜਾ ਰਾਜ ਕਪੂਰ ਅਤੇ ਆਪਣੇ ਭਵਿੱਖ ਦੇ ਸਹੁਰੇ ਪ੍ਰਿਥਵੀ ਰਾਜ ਕਪੂਰ ਨਾਲ ਅਨੰਦ ਮਠ ਵਿੱਚ ਕੰਮ ਕੀਤਾ ਸੀ। ਹੋਰ ਅਭਿਨੇਤਰੀਆਂ ਦੇ ਉਲਟ, ਜਿਨ੍ਹਾਂ ਨੇ ਕਪੂਰ ਪਰਿਵਾਰ ਵਿੱਚ ਵਿਆਹ ਕਰਾਉਣ ਤੋਂ ਬਾਅਦ ਫ਼ਿਲਮਾਂ ਛੱਡ ਦਿੱਤੀਆਂ, ਬਾਲੀ ਆਪਣੀ ਮੌਤ ਤੱਕ ਅਦਾਕਾਰੀ ਕਰਦੀ ਰਹੀ। ਉਸ ਦੀ ਆਖ਼ਰੀ ਫ਼ਿਲਮ 1963 ਵਿੱਚ 'ਜਬ ਸੇ ਤੁਮਹੇ ਦੇਖਾ ਹੈ' ਸੀ। ਉਸਨੇ 10 ਸਾਲਾਂ ਦੇ ਕੈਰੀਅਰ ਵਿੱਚ 70 ਤੋਂ ਵੱਧ ਫਿਲਮਾਂ ਕੀਤੀਆਂ।
ਬਾਲੀ ਨੇ ਸੁਰਿੰਦਰ ਕਪੂਰ ਨੂੰ ਨਿਰਮਾਤਾ ਬਣਨ ਵਿੱਚ ਸਹਾਇਤਾ ਕੀਤੀ।[4][5]
ਨਿੱਜੀ ਜੀਵਨ
[ਸੋਧੋ]ਉਸ ਦਾ ਪਰਿਵਾਰ 1947 ਤੋਂ ਪਹਿਲਾਂ ਹੀ ਅੰਮ੍ਰਿਤਸਰ ਵਿੱਚ ਰਹਿੰਦਾ ਸੀ। ਉਸ ਦੇ ਪਿਤਾ, ਕਰਤਾਰ ਸਿੰਘ ਇੱਕ ਦਾਰਸ਼ਨਿਕ ਵਜੋਂ ਜਾਣੇ ਜਾਂਦੇ ਸਨ। ਉਸ ਦੇ ਪਿਤਾ ਇੱਕ ਸਿੱਖ ਵਿਦਵਾਨ ਅਤੇ ਕੀਰਤਨ ਗਾਇਕ ਸੀ। ਉਸ ਦਾ ਨਾਨਾ ਤਖਤ ਸਿੰਘ (1870-1937) 'ਸਿੱਖ ਕੰਨਿਆ ਮਹਾਵਿਦਿਆਲੇ' ਦਾ ਸੰਸਥਾਪਕ ਸੀ - ਜੋ ਲੜਕੀਆਂ ਦਾ ਇੱਕ ਬੋਰਡਿੰਗ ਸਕੂਲ ਸੀ ਅਤੇ ਇਸ ਤਰ੍ਹਾਂ ਦਾ ਸਕੂਲ 1904 ਵਿੱਚ ਫਿਰੋਜ਼ਪੁਰ ਵਿੱਚ ਸਥਾਪਤ ਕੀਤਾ ਗਿਆ ਸੀ। ਉਸ ਦਾ ਵੱਡਾ ਭਰਾ ਦਿੱਗਵਿਜੇ ਸਿੰਘ ਬਾਲੀ ਫਿਲਮ ਨਿਰਦੇਸ਼ਕ ਸੀ। ਉਸ ਨੇ 1952 ਵਿੱਚ ਉਸ ਦੀ ਅਤੇ ਅਸ਼ੋਕ ਕੁਮਾਰ ਅਭਿਨੇਤਾ ਫਿਲਮ 'ਰਾਗ ਰੰਗ' ਦਾ ਨਿਰਦੇਸ਼ਨ ਕੀਤਾ। ਮਾਪਿਆਂ ਨੇ ਉਨ੍ਹਾਂ ਦੀਆਂ ਧੀਆਂ, ਹਰਕੀਰਤਨ (ਗੀਤਾ ਬਾਲੀ) ਅਤੇ ਹਰਦਰਸ਼ਨ ਨੂੰ ਕਲਾਸੀਕਲ ਸੰਗੀਤ ਅਤੇ ਡਾਂਸ, ਘੋੜ ਸਵਾਰੀ ਅਤੇ ਗਤਕਾ ਫੈਨਸਿੰਗ ਸਿੱਖਣ ਲਈ ਉਤਸ਼ਾਹਤ ਕੀਤਾ। ਕੰਜ਼ਰਵੇਟਿਵ ਸਿੱਖਾਂ ਨੇ ਸਮਾਜਿਕ ਤੌਰ 'ਤੇ ਪਰਿਵਾਰ ਦਾ ਬਾਈਕਾਟ ਕੀਤਾ ਕਿਉਂਕਿ ਉਹ ਲੜਕੀਆਂ ਨੂੰ ਸਰਵਜਨਕ ਪ੍ਰਦਰਸ਼ਨ ਕਰਨਾ ਪਸੰਦ ਨਹੀਂ ਕਰਦੇ ਸਨ ਅਤੇ ਉਨ੍ਹਾਂ ਨੇ ਸਿਨੇਮਾਘਰਾਂ ਨੂੰ ਚੁਣ ਲਿਆ।
23 ਅਗਸਤ 1955 ਨੂੰ ਗੀਤਾ ਨੇ ਸ਼ੰਮੀ ਕਪੂਰ ਨਾਲ ਵਿਆਹ ਕਰਵਾ ਲਿਆ, ਜਿਸ ਦੇ ਨਾਲ ਉਹ ਫ਼ਿਲਮ ਕਾਫੀ ਹਾਉਸ ਵਿੱਚ ਕੰਮ ਕਰ ਰਹੀ ਸੀ।[6] ਉਨ੍ਹਾਂ ਦੇ ਦੋ ਬੱਚੇ ਇੱਕ ਬੇਟਾ (ਆਦਿਤਿਆ ਰਾਜ ਕਪੂਰ) ਅਤੇ ਇੱਕ ਬੇਟੀ (ਕੰਚਨ) ਸਨ।
ਉਸ ਦੀ ਮੌਤ 21 ਜਨਵਰੀ 1965 ਨੂੰ ਹੋਈ, ਜਦੋਂ ਰਾਜਿੰਦਰ ਸਿੰਘ ਬੇਦੀ ਦੇ ਇੱਕ ਨਾਵਲ 'ਏਕ ਚਾਦਰ ਮੈਲੀ ਸੀ' ਉੱਤੇ ਆਧਾਰਿਤ ਇੱਕ ਪੰਜਾਬੀ ਫਿਲਮ, ਰਾਣੋ ਦੀ ਸ਼ੂਟਿੰਗ ਦੌਰਾਨ ਚੇਚਕ ਨਾਲ ਪੀੜਿਤ ਹੋਣ ਬਾਅਦ, ਉਸ ਦੀ ਮੌਤ ਹੋ ਗਈ। ਰਾਜਿੰਦਰ ਸਿੰਘ ਬੇਦੀ ਫਿਲਮ ਦਾ ਨਿਰਦੇਸ਼ਕ ਸੀ ਅਤੇ ਬਾਲੀ ਇਸ ਦੀ ਨਿਰਮਾਤਾ ਸੀ। ਬੇਦੀ, ਬਾਲੀ ਦੀ ਅਚਾਨਕ ਹੋਈ ਮੌਤ ਤੋਂ ਪ੍ਰੇਸ਼ਾਨ ਹੋ ਕੇ ਇਸ ਪ੍ਰਾਜੈਕਟ ਨੂੰ ਛੱਡ ਦਿੱਤਾ।
ਫ਼ਿਲਮੋਗ੍ਰਾਫੀ
[ਸੋਧੋ]ਉਸ ਦੀਆਂ ਫਿਲਮਾਂ ਵਿੱਚ 'ਸੁਹਾਗ ਰਾਤ' (1948) 'ਭਾਰਤ ਭੂਸ਼ਣ ਨਾਲ, ਦੁਲਾਰੀ (1949) ਸਹਿ-ਅਭਿਨੇਤਰੀ 'ਮਧੂਬਾਲਾ' ਸ਼ਾਮਲ ਹੈ; ਫਿਰ 'ਬੜੀ ਬਹਿਨ' (1949) ਵਿੱਚ ਸੁਰਈਆ, ਰਹਿਮਾਨ ਅਤੇ ਪ੍ਰਾਣ, ਬਾਵਰੇ ਨੈਨ ਵਿੱਚ ਕੰਮ ਕੀਤਾ। ਉਸ ਦੀ ਯਾਦਗਾਰ ਫਿਲਮਾਂ ਵਿਚੋਂ ਇੱਕ ਆਨੰਦ ਮਠ ਹੈ।
ਹਵਾਲੇ
[ਸੋਧੋ]- ↑ Dinesh Raheja. "Geeta Bali: That Amazing Vivaciousness". Rediff.com. Retrieved 9 May 2018.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000012-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000013-QINU`"'</ref>" does not exist.
- ↑ "Sonam Kapoor is a better actor than Anil". Rediff.com. Retrieved 9 May 2018.
- ↑ Pandya, Sonal. "10 things you didn't know about Geeta Bali". Cinestaan. Archived from the original on 30 ਜੂਨ 2018. Retrieved 30 June 2018.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000016-QINU`"'</ref>" does not exist.
<ref>
tag defined in <references>
has no name attribute.