ਸਮੱਗਰੀ 'ਤੇ ਜਾਓ

ਜਾਕੁਤ ਗਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਾਕੁਤ ਗਾਂ (ਕੈਟਲ)
ਹਾਲਤਖ਼ਤਰੇ ਵਿੱਚ
ਹੋਰ ਨਾਂਅਜਾਕੁਤ ਕੈਟਲ, ਪੂਰਬੀ ਸਾਈਬੇਰੀਆਈ ਕੈਟਲ
ਦੇਸ਼ਰੂਸ
ਵੰਡਸਾਖਾ ਗਣਰਾਜ
ਵਰਤੋTriple-purpose beef / dairy / (draft);
extreme tolerance towards freezing temperatures, exceptional foraging ability
ਗੁਣ
ਭਾਰਨਰ: 500–600 ਕਿਲੋਗ੍ਰਾਮ
 ਮਾਦਾ: 350–400 ਕਿਲੋਗ੍ਰਾਮ
ਉੱਚਾਈਮਰਦ: 115–127 ਸੈਟੀਮੀਟਰ
 ਮਾਦਾ: 110–112 ਸੈਟੀਮੀਟਰ
ਕੋਟਕਾਲਾ, ਲਾਲ, ਧੱਬੇ; ਬਹੁਤੇ ਜਾਨਵਰਾਂ ਦੇ ਚਿੱਟੀਆਂ ਲਕੀਰਾਂ ਹੁੰਦੀਆਂ ਹਨ।
ਸਿੰਙਾਂ ਦੀ ਸਥਿਤੀਸਿੰਙਾਂ ਵਾਲਾ; variable shape and direction
ਨੋਟ
Protected by the world’s first conservation law for a domestic breed
Cattle
Bos primigenius

ਜਾਕੁਤ ਗਾਂ (ਜਾਕੁਤ ਕੈਟਲ ਵੀ ਲਿਖਿਆ ਜਾਂਦਾ ਹੈ; ਸਾਖਾ: Саха ынаҕа, ਸਾਖਾ ਇਨਾਗਾ) ਇੱਕ ਪਾਲਤੂ ਜਾਨਵਰ ਹੈ ਜਿਸਨੂੰ ਕਿ ਸਾਖਾ ਗਣਰਾਜ ਵਿੱਚ ਪਾਲ਼ਿਆ ਜਾਂਦਾ ਹੈ। ਇਹ ਗਾਵਾਂ ਵਧੇਰੇ ਠੰਡ ਅਸਾਨੀ ਨਾਲ ਸਹਾਰ ਲੈਂਦੀਆਂ ਹਨ।

ਵੇਰਵਾ

[ਸੋਧੋ]

ਜਾਕੁਤ ਗਾਂ ਦੀ ਉੱਚਾਈ 110 ਤੇ 112 ਸੈਂਟੀਮੀਟਰ ਹੁੰਦੀ ਹੈ। ਇਹਨਾਂ ਦਾ ਭਾਰ 350 ਤੋਂ 400 ਕਿੱਲੋਗ੍ਰਾਮ ਤੱਕ ਹੁੰਦਾ ਹੈ। ਜਾਕੁਤ ਝੋਟੇ ਦੀ ਉੱਚਾਈ 115 ਤੋਂ 127 ਸੈਂਟੀਮੀਟਰ ਹੁੰਦੀ ਹੈ ਤੇ ਇਹਨਾਂ ਦਾ ਭਾਰ 500 ਤੋਂ 600 ਕਿੱਲੋਗ੍ਰਾਮ ਤੱਕ ਹੁੰਦਾ ਹੈ। ਇਹਨਾਂ ਦੀਆਂ ਲੱਤਾਂ ਛੋਟੀਆਂ ਪਰ ਮਜ਼ਬੂਤ ਹੁੰਦੀਆਂ ਹਨ ਅਤੇ ਇਹਨਾਂ ਦੀ ਛਾਤੀ ਡੂੰਘੀ ਪਰ ਤੰਗ ਹੁੰਦੀ ਹੈ। ਇਸਦੇ ਗਲੇ ਹੇਠਾਂ ਵੱਲ ਲਮਕਦਾ ਮਾਸ ਪੂਰੀ ਤਰ੍ਹਾਂ ਵਿਕਸਤ ਹੈ। ਇਹਨਾਂ ਦਾ ਰੰਗ ਵੱਖ-ਵੱਖ ਹੁੰਦਾ ਹੈ। ਕਿਸੇ ਦਾ ਕਾਲਾ, ਕਿਸੇ ਦਾ ਲਾਲ ਜਾਂ ਫਿਰ ਕਿਸੇ ਦਾ ਧੱਭਿਆਂ ਵਾਲਾ।

ਇਹਨਾਂ ਦਾ ਵੱਡਾ ਢਿੱਡ ਤੇ ਲੰਮਾ ਪਾਚਣ ਰਾਹ ਇਹਨਾਂ ਨੂੰ ਘਾਹ-ਫੂਸ ਤੇ ਪੱਠੇ ਖਾ ਕੇ ਪਚਾਉਣ ਵਿੱਚ ਕਾਫੀ ਮਦਦ ਕਰਦਾ ਹੈ। ਇਹ ਕੈਟਲਾਂ ਵਧੇਰੇ ਠੰਡੇ ਮੌਸਮ ਨੂੰ ਆਸਾਨੀ ਨਾਲ ਸਹਿਣ ਕਰ ਲੈਂਦੇ ਹਨ। ਇਸਦੀ ਇੱਕ ਮਿਸਾਲ 2011 ਦੀ ਹੈ ਜਿਸਦੇ ਆਖਰੀ ਮਹੀਨਿਆਂ ਵਿੱਚ ਜਾਕੁਤੀ ਕੈਟਲਾਂ ਦਾ ਇੱਕ ਝੁੰਡ ਟਾਇਗਾ ਜੰਗਲ ਵਿੱਚ ਬਰਫ਼ਵਾਰੀ ਵਿੱਚ ਫਸ ਗਿਆ ਅਤੇ ਇਸ ਝੁੰਡ ਨੇ ਤਿੰਨ ਮਹੀਨੇ ਤੱਕ ਇਸ ਹਾਲਾਤ ਦਾ ਸਾਹਮਣਾ ਕੀਤਾ ਜਦਕਿ ਉਦੋਂ ਤਾਪਮਾਨ ਵੀ -40℃ 'ਤੇ ਪਹੁੰਚ ਗਿਆ ਸੀ।

ਵਰਤੋਂ

[ਸੋਧੋ]

ਜਾਕੁਤੀ ਕੈਟਲਾਂ ਨੂੰ ਤਿੰਨ ਕੰਮਾਂ ਲਈ ਵਰਤਿਆ ਜਾਂਦਾ ਹੈ। ਇੱਕ ਤਾਂ ਇਸ ਕੋਲੋਂ ਦੁੱਧ ਪ੍ਰਾਪਤ ਕੀਤਾ ਜਾਂਦਾ ਹੈ, ਦੂਜਾ ਮੀਟ ਅਤੇ ਤੀਜਾ ਇਸਨੂੰ ਭਾਰਵਾਹਕ ਪਸ਼ੂ ਵਜੋਂ ਵਰਤਿਆ ਜਾਂਦਾ ਹੈ।

ਇਸ ਤੋਂ ਸਲਾਨਾ 1000 ਕਿੱਗ੍ਰਾਃ ਦੀ ਐਵਰੇਜ (ਦੇ ਮੱਧਮਾਨ) ਅਨੁਸਾਰ ਦੁੱਧ ਪ੍ਰਾਪਤ ਕੀਤਾ ਜਾਂਦਾ ਹੈ। ਜਾਕੁਤੀ ਗਾਵਾਂ ਦਾ ਦੁੱਧ ਕਾਫੀ ਚੰਗਾ ਹੁੰਦਾ ਹੈ। ਇਹਨਾਂ ਦੇ ਦੁੱਧ ਵਿੱਚ ਐਵਰੇਜ 5.03% ਚਰਬੀ ਤੇ ਐਵਰੇਜ 4.69% ਪ੍ਰੋਟੀਨ ਹੁੰਦੇ ਹਨ।

ਅਜੋਕੀ ਸਥਿਤੀ

[ਸੋਧੋ]

ਮੌਜੂਦਾ ਸਮੇਂ ਤਕਰੀਬਨ 1200 ਜਾਕੁਤੀ ਕੈਟਲਾਂ ਹਨ ਅੇ ਇਹ ਸਭ ਰੂਸੀ ਸੰਘ ਦੇ ਸਾਖਾ ਗਣਰਾਜ (ਜਾਕੁਤੀਆ) ਵਿੱਚ ਹਨ। ਇਹਨਾਂ ਦੀ ਪ੍ਰਜਣਨ ਕਰਨ ਵਾਲੀ ਜਨਸੰਖਿਆ ਵਿੱਚ 525 ਗਾਨਾਂ ਤੇ 28 ਝੋਟੇ ਹਨ ਜਦਕਿ ਬਾਕੀ ਡੇਅਰੀ ਵਾਲੀਆਂ ਗਾਵਾਂ ਹੀ ਹਨ। ਇਸਦੇ ਸਿੱਟੇ ਵਜੋਂ ਸੰਯੁਕਤ ਰਾਸ਼ਟਰ ਦੀ ਭੋਜਨ ਅਤੇ ਖੇਤੀਬਾੜੀ ਸੰਸਥਾ ਨੇ ਜਾਕੁਤੀ ਕੈਟਲਾਂ ਨੂੰ ਖ਼ਤਰੇ ਵਾਲੀਆਂ ਪ੍ਰਜਾਤੀਆਂ ਦੀ ਸ਼੍ਰੇਣੀ ਵਿੱਚ ਰੱਖਿਆ ਹੈ।

ਬਾਹਰੀ ਕੜੀਆਂ

[ਸੋਧੋ]

ਹਵਾਲੇ

[ਸੋਧੋ]