ਕੈਂਪਟੀ ਝਰਨਾ
ਦਿੱਖ
ਕੈਂਪਟੀ ਝਰਨਾ ਉੱਤਰਾਖੰਡਾ ਪ੍ਰਦੇਸ ਵਿੱਚ ਮਸੂਰੀ[1] ਤੋਂ 15 ਕਿਲੋਮੀਟਰ ਦੀ ਦੂਰੀ ਤੇ ਪਹਾੜੀਆਂ ਵਿੱਚ ਬਹੁਤ ਖੁਬਸੂਰਤ ਝਰਨਾ ਹੈ। ਇਹ ਝਰਨਾ ਸਮੁੰਦਰੀ ਤਲ ਤੋਂ 1364 ਮੀਟਰ ਦੇ ਉੱਚਾਈ ਤੇ ਅਤੇ 78°-02’ ਪੂਰਬ ਅਤੇ 30° -29’ ਉੱਤਰ ਤੇ ਸਥਿਤ ਹੈ। ਇਹ ਝਰਨਾ 4500 ਫੁੱਟ ਉਚੀਆਂ ਪਹਾੜੀਆਂ ਨਾਲ ਘਿਰਿਆ ਹੋਇਆ ਹੈ। ਇਹ ਬਹੁਤ ਹੀ ਰਮਨੀਕ ਸਥਾਨ ਹਰੇਵਾਈ ਨਾਲ ਲਿਸਲਿਸ ਕਰਦਾ ਹੈ। ਇਸ ਝਰਨੇ ਦੀ ਪਹਿਲੀ ਵਾਰ ਖੋਜ ਅੰਗਰੇਜ਼ੀ ਅਫਸਰ ਜਾਨ ਮੇਕੀਨਨ ਨੇ 1835 ਵਿੱਚ ਕੀਤੀ ਜਦੋਂ ਉਹ ਇੱਥੇ ਪਹਿਲੀ ਵਾਰ ਆਏ। ਉਹਨਾਂ ਨੇ ਚਾਹ ਪਾਰਟੀ 'camp-tea' ਦਾ ਪ੍ਰਬੰਧ ਕੀਤਾ ਜਿਸ ਤੋਂ ਇਸ ਝਰਨੇ ਦਾ ਨਾਮ ਕੈਪ-ਟੀ ਅਤੇ ਕੈਂਪਟੀ ਪੈ ਗਿਆ। ਇਸ ਤੇ ਸੈਰ ਲਈ ਆਉਣ ਦਾ ਸਮਾਂ ਜੁਲਾਈ ਤੋਂ ਅਗਸਤ ਹੈ।