ਸਮੱਗਰੀ 'ਤੇ ਜਾਓ

ਪ੍ਰੋਜੈਕਸ਼ਨ ਸਿਧਾਂਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪ੍ਰੋਜੈਕਸ਼ਨ ਸਿਧਾਂਤ (ਅੰਗਰੇਜ਼ੀ: Projection principle)ਕਿਸੇ ਵੀ ਵਾਕਾਤਮਕ ਬਣਤਰ ਨੂੰ ਨਿਰਧਾਰਿਤ ਕਰਨ ਵਾਲੇ ਮੁੱਢਲੇ ਨਿਯਮਾਂ ਵਿੱਚੋਂ ਇੱਕ ਹੈ। ਵਾਕੰਸ਼ ਸੰਰਚਨਾ ਨਿਯਮ (X- bar structure or PS) ਅਤੇ ਕਿਸੇ ਵੀ ਮੁੱਖ ਰੂਪ (head) ਦੀ ਅੰਦਰੂਨੀ ਬਣਤਰ ਵਾਕ ਦੀ ਵਾਕੰਸ਼ ਬਣਤਰ ਨੂੰ ਨਿਰਧਾਰਿਤ ਕਰਦੇ ਹਨ। ਵਾਕੰਸ਼ ਸੰਰਚਨਾ ਨਿਯਮ ਉਚਤਮ ਸੰਭਵ ਵਾਕੰਸ਼ ਬਣਤਰ ਦੀ ਰੂਪ ਰੇਖਾ ਦੱਸਦੇ ਹਨ। ਜਿਵੇਂ ਕਿਸੇ ਵਾਕ ਵਿੱਚ ਵੱਧ ਤੋਂ ਵੱਧ ਮੁੱਖ ਰੂਪ, ਪੂਰਕ ਆਦਿ ਕਿੰਨੇ ਤੱਤ ਹਨ? ਪਰ ਇਹ ਜਰੂਰੀ ਨਹੀਂ ਹੈ ਕਿ ਕਿਸੇ ਵੀ ਵਾਕੰਸ਼ ਜਾਂ ਵਾਕ ਦੇ ਸਾਰੇ ਸਭੰਵ ਤੱਤ ਉਸ ਵਿੱਚ ਇੱਕੋ ਵੇਲੇ ਹੀ ਵਿਦਮਾਨ ਹੋਣ। ਮਿਸਾਲ ਲਈ ਕਿਰਿਆ ਵਾਕੰਸ਼ ਦੀ ਅਦੰਰੂਨੀ ਬਣਤਰ ਦਾ ਵਾਕ ਸੰਰਚਨਾ ਨਿਯਮ ਸਾਨੂੰ ਕਿਰਿਆ ਵਾਕੰਸ਼ ਦੀ ਨਿਮਨ ਉਚਤਮ ਸੰਭਵ ਬਣਤਰ ਦਰਸਾਉਂਦਾ ਹੈ।

ਸਿਰਫ ਇੰਨ੍ਹਾ ਹੀ ਨਹੀਂ ਉੱਪਰੋਕਤ ਰਚਨਾ ਵਿੱਚ ਇੱਕ ਤੋਂ ਵਧੇਰੇ ਵਿਸ਼ੇਸ਼ਣੀ (ਕਿਰਿਆ ਵਿਸੇਸ਼ਣ) ਵਾਕੰਸ਼ ਹੋ ਸਕਦੇ ਹਨ। ਪਰ ਜਰੂਰੀ ਨਹੀਂ ਹੈ ਕਿ ਹਰ ਇੱਕ ਕਿਰਿਆ ਵਾਕੰਸ਼ ਵਿੱਚ ਇੰਨ੍ਹੀਆਂ ਹੀ ਇਕਾਈਆਂ ਵਿਦਮਾਨ ਹੋਣ। ਮਿਸਾਲ ਲਈ ਨਿਮਨ ਵਾਕ ਵਿੱਚਲੇ ਕਿਰਿਆ ਵਾਕੰਸ਼ਾਂ ਨੂੰ ਲਿਆ ਜਾ ਸਕਦਾ ਹੈ।

“ਰਾਮ ਹੱਸਿਆ”

ਇਸ ਵਾਕ ਵਿੱਚ ਕਿਰਿਆ ਵਾਕੰਸ਼ ਦਾ ਇੱਕ ਸੰਭਵ ਅੰਸ਼ ਕਿਰਿਆ ‘ਹੱਸਿਆ’’ ਹੀ ਵਿਦਮਾਨ ਹੈ। ਸੋ ਇਹ ਸਪਸ਼ਟ ਹੈ ਕਿ ਕਿਰਿਆ ਵਾਕੰਸ਼ ਦੀ ਅਸਲ ਬਣਤਰ ਜਾਂ ਕਿਰਿਆ ਵਾਕੰਸ਼ ਵਿੱਚ ਵਾਸਤਵਿਕ ਵਿਦਮਾਨ ਇਕਾਈਆਂ ਦਾ ਅੰਦਾਜ਼ਾ ਕੇਵਲ ਕਿਰਿਆ ਵਾਕੰਸ਼ ਦੇ ਵਾਕੰਸ਼ ਸੰਰਚਨਾ ਨਿਯਮਾਂ ਵਿੱਚ ਦੱਸੀ ਬਣਤਰ ਤੋਂ ਨਹੀਂ ਲਗਾਇਆ ਜਾ ਸਕਦਾ। ਇਵੇਂ ਹੀ ਇੱਕ ਹੋਰ ਉਦਹਾਰਣ ਵੀ ਇਸ ਤੱਥ ਨੂੰ ਉਜਾਗਰ ਕਰਦੀ ਹੈ। ਕਿਸੇ ਵਾਕ ਵਿੱਚ ਸੰਭਵ ਤੌਰ ਤੇ ਕਿਰਿਆ ਵਾਕੰਸ਼, ਬਿਰਤੀ ਵਾਕੰਸ਼(model ਵਾਕੰਸ਼), ਕਾਲ ਵਾਕੰਸ਼, ਅਤੇ agreement phrase ਹੋ ਸਕਦੀਆਂ ਹਨ ਪਰ ਕਿਸੇ ਇੱਕ ਵਾਕੰਸ਼ ਦੀ ਕਿਸੇ ਇੱਕ ਵਾਕ ਵਿੱਚ ਵਾਸਤਵਿਕ ਬਣਤਰ ਇਸ ਗੱਲ ਤੇ ਵੀ ਨਿਰਭਰ ਕਰਦੀ ਹੈ ਕਿਸ ਵਾਕੰਸ਼ ਦੀ ਪੂਰਕ ਹੈ। ਉਦਾਹਰਨ ਵਜੋਂ ਅੰਗਰੇਜੀ ਦੀ ਪੂਰਨ ਪੱਖ (PERFECT ASPECT) ਵਾਕੰਸ਼ ਨੂੰ ਲਿਆ ਜਾ ਸਕਦਾ ਹੈ। ਅੰਗਰੇਜੀ ਦੀ ਕੋਈ ਪੂਰਨ ਪੱਖ ਵਾਕੰਸ਼ ਹਮੇਸ਼ਾ ਕਿਰਿਆ ਦੇ ਭੂਤ ਕ੍ਰਿਦੰਤ (past particles) ਦੀ ਹੀ ਚੋਣ ਕਰਦਾ ਹੈ। ਜਿਵੇਂ ਕਿ ਨਿਯਮ ਵਾਕ 2 ਦੀ ਵਿਆਕਰਨਕਤਾ ਅਤੇ ਵਾਕ 3 ਦੀ ਅਣ ਵਿਆਕਰਨਕਤਾ ਤੋਂ ਸਪਸ਼ਟ ਹੁੰਦਾ ਹੈ।

  • 2 He has gone home.”
  • 3 He has went home.”

ਸੋ ਉੱਪਰੋਕਤ ਚਰਚਾ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਕਿਸੇ ਵੀ ਵਾਕੰਸ਼ ਦੇ ਜਾਂ ਵਾਕ ਦੀ ਵਾਸਤਵਿਕ ਬਣਤਰ ਕੇਵਲ ਵਾਕੰਸ਼ ਸੰਰਚਨਾ ਨਿਯਮਾਂ ਤੇ ਨਿਰਭਰ ਨਹੀਂ ਕਰਦੀ ਸਗੋਂ ਕਿਸੇ ਵੀ ਵਾਕੰਸ਼ ਦੇ ਮੁੱਹ ਰੂਪ (head) ਦੀ ਪ੍ਰਕਿਰਤੀ ਤੇ ਵੀ ਨਿਰਭਰ ਕਰਦੀ ਹੈ। ਭਾਸ਼ਾ ਦੇ ਇਸ ਤੱਥ ਨੂੰ ਸਿਧਾਤਕ ਰੂਪ ਲਈ ਪ੍ਰੋਜੈਕਸ਼ਨ ਸਿਧਾਂਤ ਦੀ ਖੋਜ ਹੋਈ ਹੈ।ਜਿਸ ਤੋਂ ਭਾਵ ਇਹ ਹੈ ਕਿ ਕਿਸੇ ਵੀ ਵਾਕੰਸ਼ ਦੀ ਬਣਤਰ ਉਦ ਵਾਕੰਸ ਦੇ ਮੁੱਖ ਰੂਪ (head) ਤੋਂ ਪ੍ਰਤੀਬਿੰਬਤ ਹੁੰਦੀ ਹੈ ਜਾਂ ਇਸ ਨੂੰ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਵਿਆਕਰਨਕ ਬਣਤਰਾਂ ਕੋਸ਼ਕ ਰੂਪਾਂ ਤੋਂ ਪ੍ਰਤੀਬਿੰਬਤ (reflective) ਹੁੰਦੀਆਂ ਹਨ।

ਸਕਰਮਕ ਕਿਰਿਆ ਵਿੱਚ ਸਪਸ਼ਟਕਰਤਾ (specifier) ਅਤੇ ਪੂਰਕ ਦੋਵੇਂ ਹੁੰਦੇ ਹਨ ਪਰ ਅਕਰਮਕ ਕਿਰਿਆ ਵਿੱਚ ਕੋਈ ਇੱਕ ਚੀਜ਼ ਹੀ ਹੁੰਦੀ ਹੈ। ਸਪਸ਼ਟਕਰਤਾ ਅਤੇ ਪੂਰਕ ਵਿੱਚੋਂ ਕਿਹੜੀ ਚੀਜ਼ ਆਉਣੀ ਹੈ ਇਹ ਵਾਕੰਸ਼ ਬਣਤਰ ਨਿਯਮ ‘ਤੇ ਨਹੀਂ ਸਗੋਂ ਕਿਰਿਆ ਦੇ ਸੁਭਾਅ ‘ਤੇ ਨਿਰਭਰ ਕਰਦਾ ਹੈ। ਜਿਵੇਂ ਕਿ “ ਜੇਕਰ ਘਰ ਹੋਵੇ।“ ਉਹ ਹੱਸਿਆ।

ਇੱਥੇ ਕਾਲ ਵਾਕੰਸ਼ (TP) ਵਿੱਚ ਕਿਰਿਆ ਵਾਕੰਸ਼ (VP) ਦੇ specifier ਅਤੇ ਮੁੱਖ ਰੂਪ (head) ਹਨ ਜੇਕਰ ਘਰ ਹੋਵੇ।

ਸੇਬ ਡਿੱਗਿਆ।

ਇੱਥੇ ਕਾਲ ਵਾਕੰਸ਼ (TP) ਵਿੱਚ ਪੂਰਕ ਅਤੇ ਮੁੱਖ ਰੂਪ (head) ਹਨ। ਇਹਨਾਂ ਅੰਗਾਂ ਦੀ ਵੱਖਰਤਾ ਮੁੱਖ ਰੂਪ (head) ਦੀ ਪ੍ਰਕਿਰਤੀ ‘ਤੇ ਹੀ ਨਿਰਭਰ ਕਰਦੀ ਹੈ। ਜਦੋਂ ਮੁੱਖ ਰੂਪ (head) ਵਿੱਚ ਮੌਜੂਦ ਪੂਰਨ ਪੱਖ (perfect aspect) ਵਿਸ਼ੇਸ਼ਣ ਦੇ ਤੌਰ ਤੇ ਵਰਤਿਆ ਜਾ ਸਕੇ ਤਾਂ ਕਿਰਿਆ ਵਾਕੰਸ਼ ਦੇ ਅਧੀਨ ਪੂਰਕ ਆਉਂਦਾ ਹੈ। ਜੋ ਬਾਅਦ ਕਾਲ ਵਾਕੰਸ਼ (TP) ਦਾ ਸਪਸ਼ਟਕਰਤਾ ਬਣਦਾ ਹੈ ਪਰ ਜੇਕਰ ਮੁੱਖ ਰੂਪ (head) ਵਿੱਚ ਮੌਜੂਦ ਪੂਰਨ ਪੱਖ ਵਿਸ਼ੇਸ਼ਣ ਦੇ ਤੌਰ ਤੇ ਵਰਤਿਆ ਜਾ ਸਕੇ ਤਾਂ ਕਿਰਿਆ ਵਾਕੰਸ਼ ਵਿੱਚ ਸਪਸ਼ਟਕਰਤਾ ਅਤੇ ਮੁੱਖ ਰੂਪ (head) ਹਨ ਜੋ ਵਿਰਿਆ ਵਾਕੰਸ਼ ਦਾ ਸਪਸ਼ਟਕਰਤਾ ਹੀ ਕਿਰਿਆ ਵਾਕੰਸ਼ (VP) ਦਾ ਸਪਸ਼ਟਕਰਤਾ ਹੀ ਕਾਲ ਵਾਕੰਸ਼ ਦਾ ਸਪਸ਼ਟਕਰਤਾ ਹੋਵੇਗਾ।

ਹੋਰ ਦੇਖੋ

[ਸੋਧੋ]

Extended projection principle

ਹਵਾਲਾ

[ਸੋਧੋ]