ਕਾਹਲਵਾਂ
ਦਿੱਖ
ਕਾਹਲਵਾਂ ਭਾਰਤ ਦੇ ਪੰਜਾਬ ਰਾਜ ਦੇ ਕਪੂਰਥਲਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਕਾਹਲਵਾਂ ਬਦਨਾਮ ਗੈਂਗਸਟਰ ਸੁੱਖਾ ਕਾਹਲਵਾਂ ਦਾ ਜਨਮ ਸਥਾਨ ਅਤੇ ਸਰਗਰਮੀ ਦਾ ਖੇਤਰ ਹੋਣ ਕਰਕੇ ਮਸ਼ਹੂਰ ਹੈ। ਇਹ ਪਿੰਡ ਭੰਗੀ ਮਿਸਲ ਦੇ ਸਰਦਾਰ ਲਹਿਣਾ ਸਿੰਘ ਕਾਹਲੋਂ ਨਾਲ ਵੀ ਜੁੜਿਆ ਹੋਇਆ ਹੈ, [1] ਜਿਸਨੇ 1765 ਅਤੇ 1797 ਦੇ ਵਿਚਕਾਰ ਲਾਹੌਰ ਉੱਤੇ ਰਾਜ ਕੀਤਾ ਅਤੇ ਉਸਦੇ ਪੁੱਤਰ ਚੇਤ ਜਿਸਨੇ ਮਹਾਰਾਜਾ ਰਣਜੀਤ ਸਿੰਘ ਤੋਂ ਲਾਹੌਰ ਹਾਰਨ ਤੋਂ ਪਹਿਲਾਂ 2 ਸਾਲ ਰਾਜ ਕੀਤਾ - ਇਸ ਪਿੰਡ ਦੇ ਕਾਹਲੋਂ ਉਨ੍ਹਾਂ ਦੇ ਟੱਬਰ ਵਿੱਚੋਂ ਹਨ। ਕਾਹਲਵਾਂ ਦੇ ਲੋਕਾਂ ਦਾ ਜਠੇਰਾ ਗੁਰਦਾਸਪੁਰ ਦੇ ਨੇੜੇ ਪਿੰਡ ਸੈਦੋਵਾਲ ਹੈ, ਜਿੱਥੇ ਲਹਿਣਾ ਦੇ ਦਾਦਾ ਜੀ ਕਰਤਾਰਪੁਰ ਦੇ ਪਿੰਡ ਮੁਸਤਫਾਪੁਰ ਤੋਂ ਆਏ ਸਨ, ਜਿੱਥੇ ਦਾਦਾ ਵਸਿਆ ਸੀ। [2]