ਸਿਆਲਾਂ ਦੇ ਦਿਨ
ਸਿਆਲਾਂ ਦੇ ਦਿਨ | |
---|---|
ਨਿਰਦੇਸ਼ਕ | ਕਿਹਾਚੀਰੋ ਕਾਵਾਮੋਤੋ |
ਲੇਖਕ | ਮਾਤਸੂਓ ਬਾਸ਼ੋ |
ਸਕਰੀਨਪਲੇਅ | Alexander Lenkin |
ਕਹਾਣੀਕਾਰ | Alexander Lenkin |
ਨਿਰਮਾਤਾ | Alexander Lenkin |
ਸਿਤਾਰੇ | Alexander Lenkin |
ਕਥਾਵਾਚਕ | Alexander Lenkin |
ਸਿਨੇਮਾਕਾਰ | Alexander Lenkin |
ਸੰਪਾਦਕ | Alexander Lenkin |
ਸੰਗੀਤਕਾਰ | Alexander Lenkin |
ਪ੍ਰੋਡਕਸ਼ਨ ਕੰਪਨੀ | Alexander Lenkin |
ਡਿਸਟ੍ਰੀਬਿਊਟਰ | Alexander Lenkin |
ਰਿਲੀਜ਼ ਮਿਤੀ | 2003 (ਜਾਪਾਨ) |
ਮਿਆਦ | 105 ਮਿੰਟ (40 ਮਿੰਟ ਐਨੀਮੇਸ਼ਨ) |
ਦੇਸ਼ | ਜਾਪਾਨ |
ਭਾਸ਼ਾ | ਜਾਪਾਨੀ |
ਬਜ਼ਟ | Alexander Lenkin |
ਬਾਕਸ ਆਫ਼ਿਸ | Alexander Lenkin |
ਸਿਆਲਾਂ ਦੇ ਦਿਨ (冬の日 Fuyu no hi; Winter Days) 2003 ਵਿੱਚ ਬਣੀ ਜਾਪਾਨੀ ਐਨੀਮੇ ਫਿਲਮ ਹੈ ਜਿਸ ਦੇ ਨਿਰਦੇਸ਼ਕ ਕਿਹਾਚੀਰੋ ਕਾਵਾਮੋਤੋ ਹਨ। ਇਹ 17ਵੀਂ-ਸਦੀ ਦੇ ਮਸ਼ਹੂਰ ਜਪਾਨੀ ਕਵੀ ਮਾਤਸੂਓ ਬਾਸ਼ੋ ਦੇ ਇੱਕ ਇਸੇ ਨਾਮ ਦੇ ਰੇਂਕੂ (ਮਿਲ ਕੇ ਲਿਖੀਆਂ ਜੁੜੀਆਂ ਕਵਿਤਾਵਾਂ) ਸੰਗ੍ਰਹਿ (1684) ਉੱਤੇ ਅਧਾਰਿਤ ਹੈ।
ਫਿਲਮ ਦੀ ਸਿਰਜਣਾ ਦੌਰਾਨ ਸਰੋਤ ਸਮੱਗਰੀ ਦੀ ਰਵਾਇਤੀ ਸਹਿਭਾਗੀ ਪ੍ਰਕਿਰਤੀ ਦੀ ਪਾਲਣਾ ਕੀਤੀ - ਸਾਰੇ 36 ਪਦਿਆਂ ਦੇ ਵਿਜ਼ੁਅਲਸ 35 ਵੱਖੋ ਵੱਖ ਐਨੀਮੇਟਰਾਂ ਦੁਆਰਾ ਸੁਤੰਤਰ ਤੌਰ ਤੇ ਤਿਆਰ ਕੀਤੇ ਗਏ। ਕਈ ਜਪਾਨੀ ਐਨੀਮੇਟਰਾਂ ਦੇ ਨਾਲ ਨਾਲ, ਕਵਾਮੋਟੋ ਨੇ ਸੰਸਾਰ ਭਰ ਵਿੱਚੋਂ ਐਨੀਮੇਸ਼ਨ ਦੇ ਪ੍ਰਮੁੱਖ ਨਾਮ ਇਕੱਠੇ ਕੀਤੇ। ਹਰੇਕ ਐਨੀਮੇਟਰ ਨੂੰ ਆਪਣੇ ਪਦੇ ਨੂੰ ਦਰਸਾਉਣ ਲਈ ਘੱਟੋ ਘੱਟ 30 ਸਕਿੰਟ ਦਾ ਯੋਗਦਾਨ ਪਾਉਣ ਲਈ ਕਿਹਾ ਗਿਆ ਸੀ, ਅਤੇ ਜ਼ਿਆਦਾਤਰ ਇੱਕ ਮਿੰਟ ਦੇ ਅੰਦਰ ਅੰਦਰ ਹਨ (ਹਾਲਾਂਕਿ ਯੂਰੀ ਨੀਸ਼ਟੀਨ ਦੇ ਲਗਭਗ ਦੋ ਮਿੰਟ ਲੰਬੇ ਹਨ)।
ਰਿਲੀਜ਼ ਹੋਈ ਫ਼ਿਲਮ ਵਿੱਚ 40 ਮਿੰਟ ਦੀ ਐਨੀਮੇਸ਼ਨ ਹੈ। ਇਸ ਤੋਂ ਬਾਅਦ ਇੱਕ ਘੰਟੇ ਤੱਕ ਦੀ 'ਮੇਕਿੰਗ ਆਫ' ਡੌਕੂਮੈਂਟਰੀ ਹੈ, ਜਿਸ ਵਿੱਚ ਐਨੀਮੇਟਰਾਂ ਦੇ ਇੰਟਰਵਿਊ ਵੀ ਸ਼ਾਮਲ ਹਨ। ਵਿੰਟਰ ਡੇਜ਼ ਨੇ 2003 ਵਿੱਚ ਜਪਾਨ ਮੀਡੀਆ ਆਰਟ ਫੈਸਟੀਵਲ ਦਾ ਗ੍ਰੈਂਡ ਇਨਾਮ ਨੂੰ ਜਿੱਤ ਲਿਆ।
36-ਪਦਾਂ ਦੀ ਕਵਿਤਾ ਦਾ ਸ਼ੁਰੂਆਤੀ ਪਦ ਬਾਸ਼ੋ ਦਾ ਹੋੱਕੂ:[1]
(kyôku) kogarashi no mi wa chikusai ni nitaru kana |
(ਹੋੱਕੂ) ਠੰਡੀ ਸਿਆਲੂ'ਵਾ ਚ ਮੈਂ ਤਾਂ ਜਮ੍ਹਾਂ ਚੀਕੂਸਾਈ ਬਣ ਗਿਆ ਹਾਂ! |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
[ਸੋਧੋ]- ↑ Horton, H. Mack. Gradus ad Mount Tsukuba, An Introduction to the Culture of Japanese Linked Verse in Journal of Renga & Renku, issue 1, 2010, p46