ਸਮੱਗਰੀ 'ਤੇ ਜਾਓ

ਰਾਬਰਟ ਹੰਟਰ (ਪੱਤਰਕਾਰ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਬਰਟ (ਬੋਬ) ਲੋਮ ਹੰਟਰ (13 ਅਕਤੂਬਰ 1941 - 2 ਮਈ 2005) ਇੱਕ ਕੈਨੇਡੀਅਨ ਵਾਤਾਵਰਣਪ੍ਰੇਮੀ, ਪੱਤਰਕਾਰ, ਲੇਖਕ ਅਤੇ ਸਿਆਸਤਦਾਨ ਸੀ। ਉਹ ਡੋਰਥੀ ਅਤੇ ਇਰਵਿੰਗ ਸਟੋ, ਮੈਰੀ ਅਤੇ ਜਿਮ ਬੋਹਲੇਨ, ਅਤੇ ਬੇਨ ਅਤੇ ਡੋਰਥੀ ਮੈਟਕਾਫ਼ ਨਾਲ 1969 ਵਿੱਚ ਲਹਿਰ ਨਾ ਬਣਾਉ ਕਮੇਟੀ ਦਾ ਮੈਂਬਰ ਸੀ। ਉਹ 1971 ਵਿੱਚ ਗ੍ਰੀਨਪੀਸ ਦੇ ਬਾਨੀਆਂ ਵਿੱਚੋਂ ਇੱਕ ਸੀ। ਹੰਟਰ, ਗ੍ਰੀਨਪੀਸ ਦਾ ਪਹਿਲਾ ਪ੍ਰਧਾਨ ਰਿਹਾ। ਉਹ ਵਾਤਾਵਰਣ ਦੇ ਸਰੋਕਾਰਾਂ ਲਈ ਇੱਕ ਲੰਬਾ-ਸਮਾਂ ਪ੍ਰਚਾਰ ਕਰਦਾ ਰਿਹਾ। ਉਸ ਨੇ ਰੂਸੀ ਅਤੇ ਆਸਟਰੇਲੀਆਈ ਵ੍ਹੇਲਰਾਂ ਦੇ ਖਿਲਾਫ ਸੰਸਾਰ ਵਿੱਚ ਪਹਿਲੀ ਤੇ-ਸਮੁੰਦਰੀ ਵ੍ਹੇਲਿੰਗ-ਵਿਰੋਧੀ ਮੁਹਿੰਮ ਦੀ ਅਗਵਾਈ ਕੀਤੀ। ਇਸਨੇ ਵਪਾਰਕ ਵ੍ਹੇਲਿੰਗ ਤੇ ਪਾਬੰਦੀ ਲਗਵਾਉਣ ਵਿੱਚ ਮਦਦ ਕੀਤੀ। ਉਸ ਨੇ ਪ੍ਰਮਾਣੂ ਟੈਸਟਿੰਗ ਦੇ ਵਿਰੁੱਧ ਵੀ ਸੰਘਰਸ਼ ਕੀਤਾ।