ਅੰਨਾ ਹਜ਼ਾਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੰਨਾ ਹਜ਼ਾਰੇ
ਜਨਮ
ਕਿਸਨ ਹਜ਼ਾਰੇ

(1937-06-15) 15 ਜੂਨ 1937 (ਉਮਰ 86)
ਰਾਸ਼ਟਰੀਅਤਾਭਾਰਤੀ
ਹੋਰ ਨਾਮਕਿਸਨ ਬਾਬੂਰਾਓ ਹਜ਼ਾਰੇ
ਲਈ ਪ੍ਰਸਿੱਧਭਾਰਤੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ - 2012,
ਭਾਰਤੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ - 2011,
ਵਾਟਰਸ਼ੈੱਡ ਵਿਕਾਸ ਪ੍ਰੋਗਰਾਮ,
ਰਾਈਟ ਟੂ ਇਨਫਰਮੇਸ਼ਨ
ਲਹਿਰਭਾਰਤੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ,
ਅਮਨ ਲਹਿਰ
ਬੱਚੇਕੋਈ ਨਹੀਂ
ਮਾਤਾ-ਪਿਤਾਲਕਸ਼ਮੀ ਹਜ਼ਾਰੇ
ਬਾਬੂਰਾਓ ਹਜ਼ਾਰੇ
ਪੁਰਸਕਾਰਪਦਮ ਸ਼੍ਰੀ (1990)
ਪਦਮ ਭੂਸ਼ਣ (1992)
ਵੈੱਬਸਾਈਟwww.annahazare.org

ਕਿਸਨ ਬਾਬੂਰਾਓ "ਅੰਨਾ" ਹਜ਼ਾਰੇ (ਉੱਚਾਰਨ , ਉੱਚਾਰਨ ; (ਜਨਮ 15 ਜੂਨ 1937) ਭਾਰਤ ਦੇ ਇੱਕ ਮਸ਼ਹੂਰ ਗਾਂਧੀਵਾਦੀ ਇਨਕਲਾਬੀ ਖ਼ਿਆਲਾਂ ਦੇ ਸਮਾਜੀ ਕਾਰਕੁਨ ਹਨ। ਜ਼ਿਆਦਾਤਰ ਲੋਕ ਉਨ੍ਹਾਂ ਨੂੰ ਅੰਨਾ ਹਜ਼ਾਰੇ ਦੇ ਨਾਮ ਨਾਲ ਹੀ ਜਾਣਦੇ ਹਨ। 1992 - ਵਿੱਚ ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਨਵਾਜ਼ਿਆ ਗਿਆ ਸੀ। ਉਨ੍ਹਾਂ ਨੇ ਦਿਹਾਤੀ ਵਿਕਾਸ ਨੂੰ ਉਤਸ਼ਾਹਿਤ ਕਰਨ, ਸਰਕਾਰ ਦੀ ਪਾਰਦਰਸ਼ਤਾ ਵਧਾਉਣ, ਅਤੇ ਸਰਕਾਰੀ ਭ੍ਰਿਸ਼ਟਾਚਾਰ ਦੀ ਜਾਂਚ-ਪੜਤਾਲ ਅਤੇ ਦੋਸ਼ੀਆਂ ਨੂੰ ਸਜ਼ਾ ਦਿਲਾਉਣ ਲਈ ਅੰਦੋਲਨ ਦੀ ਅਗਵਾਈ ਕੀਤੀ। ਮੁੱਢਲੇ ਜ਼ਮੀਨੀ ਪਧਰ ਦੇ ਅੰਦੋਲਨ ਆਯੋਜਿਤ ਅਤੇ ਉਤਸ਼ਾਹਿਤ ਕਰਨ ਦੇ ਇਲਾਵਾ, ਹਜ਼ਾਰੇ ਨੇ ਆਪਣੇ ਕਾਜ਼ ਲਈ ਵਾਰ ਵਾਰ ਭੁੱਖ ਹੜਤਾਲਾਂ ਰੱਖੀਆਂ ਹਨ ਜੋ ਬਹੁਤਿਆਂ ਨੂੰ ਮੋਹਨਦਾਸ ਕਰਮਚੰਦ ਗਾਂਧੀ ਦਾ ਚੇਤਾ ਕਰਵਾਉਂਦੀਆਂ ਹਨ।[1][2][3]

ਆਰੰਭਕ ਜੀਵਨ[ਸੋਧੋ]

ਅੰਨਾ ਹਜ਼ਾਰੇ ਦਾ ਜਨਮ 15 ਜੂਨ 1937[4] (ਕੁਝ ਸਰੋਤ 15 ਜਨਵਰੀ 1940 ਕਹਿੰਦੇ ਹਨ[5]) ਨੂੰ ਮਹਾਰਾਸ਼ਟਰ ਦੇ ਅਹਿਮਦਨਗਰ ਦੇ ਭਿੰਗਾਰ ਪਿੰਡ ਦੇ ਇੱਕ ਮਰਾਠਾ ਕਿਸਾਨ ਪਰਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਬਾਬੂਰਾਓ ਹਜਾਰੇ ਅਤੇ ਮਾਂ ਦਾ ਨਾਮ ਲਕਸ਼ਮੀਬਾਈ ਹਜਾਰੇ ਸੀ। ਉਨ੍ਹਾਂ ਦਾ ਬਚਪਨ ਬਹੁਤ ਗਰੀਬੀ ਵਿੱਚ ਗੁਜਰਿਆ। ਪਿਤਾ ਮਜਦੂਰ ਸਨ ਅਤੇ ਦਾਦਾ ਫੌਜ ਵਿੱਚ ਸਨ। ਦਾਦਾ ਦੀ ਨਿਯੁਕਤੀ ਭਿੰਗਨਗਰ ਵਿੱਚ ਸੀ। ਉਂਜ ਅੰਨਾ ਹਜ਼ਾਰੇ ਦੇ ਪੂਰਵਜਾਂ ਦਾ ਪਿੰਡ ਅਹਿਮਦ ਨਗਰ ਜਿਲ੍ਹੇ ਵਿੱਚ ਹੀ ਸਥਿਤ ਰਾਲੇਗਨ ਸਿੱਧੀ ਵਿੱਚ ਸੀ। ਦਾਦਾ ਦੀ ਮੌਤ ਦੇ ਸੱਤ ਸਾਲਾਂ ਬਾਅਦ ਅੰਨਾ ਦਾ ਪਰਵਾਰ ਰਾਲੇਗਨ ਆ ਗਿਆ। ਅੰਨਾ ਦੇ ਛੇ ਭਰਾ ਹਨ। ਪਰਵਾਰ ਵਿੱਚ ਤੰਗੀ ਦਾ ਆਲਮ ਵੇਖ ਕੇ ਅੰਨਾ ਦੀ ਭੂਆ ਉਨ੍ਹਾਂ ਨੂੰ ਮੁੰਬਈ ਲੈ ਗਈ। ਉੱਥੇ ਉਨ੍ਹਾਂ ਨੇ ਸੱਤਵੀਂ ਤੱਕ ਪੜਾਈ ਕੀਤੀ। ਪਰਵਾਰ ਉੱਤੇ ਦੁੱਖਾਂ ਦਾ ਬੋਝ ਵੇਖ ਕੇ ਉਹ ਦਾਦਰ ਸਟੇਸ਼ਨ ਦੇ ਬਾਹਰ ਇੱਕ ਫੁਲ ਵੇਚਣ ਵਾਲੇ ਦੀ ਦੁਕਾਨ ਵਿੱਚ 40 ਰੁਪਏ ਦੇ ਤਨਖਾਹ ਉੱਤੇ ਕੰਮ ਕਰਨ ਲੱਗੇ। ਇਸ ਦੇ ਬਾਅਦ ਉਨ੍ਹਾਂ ਨੇ ਫੁੱਲਾਂ ਦੀ ਆਪਣੀ ਦੁਕਾਨ ਖੋਲ ਲਈ ਅਤੇ ਆਪਣੇ ਦੋ ਭਰਾਵਾਂ ਨੂੰ ਵੀ ਰਾਲੇਗਨ ਤੋਂ ਸੱਦ ਲਿਆ।

ਸਰਗਰਮੀਆਂ[ਸੋਧੋ]

ਅੰਨਾ ਹਜ਼ਾਰੇ ਦਾ ਭ੍ਰਿਸ਼ਟਾਚਾਰ ਵਿਰੋਧੀ ਸੰਘਰਸ਼ ਜਿਸ ਦਾ ਕਿ ਹਮਾਇਤੀ ਘੇਰਾ ਵੀ ਬੇਹੱਦ ਸੀਮਤ ਹੈ, ਨੂੰ ਮੀਡੀਆ ‘ਚ ਪ੍ਰਮੁੱਖ ਥਾਂ ਮਿਲ ਰਹੀ ਹੈ।[6]

ਹਵਾਲੇ[ਸੋਧੋ]

  1. Kohari, Alizeh (16 August 2011). "Hunger strikes: What can they achieve?". BBC News.
  2. "Anna Hazare – Biography & Facts About Anna Hazare". Retrieved 21 August 2011.
  3. Yardley, Jim (18 August 2011). "Unlikely Echo of Gandhi Inspires Indians to Act". The New York Times. Retrieved 19 August 2011.
  4. "Happy birthday Anna Hazar". DNA News India. 15 June 2011. Retrieved 12 December 2013.
  5. * Alphons, K. J. (1996). Making a difference. Penguin Books page=181. LCCN 96902754. {{cite book}}: Missing pipe in: |publisher= (help)
  6. "ਅੰਨਾ ਹਜ਼ਾਰੇ, ਭ੍ਰਿਸ਼ਟਾਚਾਰ ਅਤੇ ਭਾਰਤੀ ਹਾਕਮ". ਲਲਕਾਰ.