ਬਿੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਿੰਗ (ਅੰਗਰੇਜ਼ੀ:Bing) ਇੱਕ ਖੋਜ ਇੰਜਣ ਹੈ ਜੋ ਕਿ ਮਾਈਕ੍ਰੋਸੌਫ਼ਟ ਦੇ ਅਧੀਨ ਹੈ। ਬਿੰਗ ਖੋਜ ਇੰਜਣ ਰਾਹੀਂ ਜਾਲ (ਵੈੱਬ), ਤਸਵੀਰਾਂ, ਸਚਿੱਤਰਾਂ (ਵੀਡੀਓ) ਅਤੇ ਹੋਰ ਸਮੱਗਰੀ ਵੀ ਖੋਜੀ ਜਾ ਸਕਦੀ ਹੈ। ਬਿੰਗ ਖੋਜ ਇੰਜਣ ਨੂੰ ਏ.ਐਸ.ਪੀ .ਨੈੱਟ ਪ੍ਰੋਗਰਾਮਿੰਗ ਭਾਸ਼ਾ ਵਿੱਚ ਲਿਖਿਆ ਗਿਆ ਹੈ ਅਤੇ ਇਸ ਵਿੱਚ ਮਾਈਕ੍ਰੋਸੌਫ਼ਟ ਦੀ ਮੈਟਰੋ ਸ਼ੈਲੀ ਅਪਣਾਈ ਗਈ ਹੈ।

ਬਿੰਗ ਨੂੰ 28 ਮਈ 2009 ਵਿੱਚ ਮਾਈਕ੍ਰੋਸੌਫ਼ਟ ਦੀ ਲਾਈਵ ਸਰਚ ਦੇ ਬਦਲ ਦੇ ਰੂਪ ਵਿੱਚ ਸੀ.ਈ.ਓ ਸਟੀਵ ਬਾਲਮਰ ਦੇ ਕਾਰਜਕਾਲ ਵਿੱਚ ਪੇਸ਼ ਕੀਤਾ ਗਿਆ।

ਨਵੰਬਰ 2015 ਨੂੰ ਬਿੰਗ ਅਮਰੀਕਾ ਦਾ ਦੂਜਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਖੋਜ ਇੰਜਣ ਸੀ ਜਦਕਿ ਪਹਿਲੇ ਸਥਾਨ 'ਤੇ ਗੂਗਲ ਖੋਜ ਇੰਜਣ ਸੀ।