ਸਮੱਗਰੀ 'ਤੇ ਜਾਓ

ਕਾਲਾ ਕੱਛਾ ਗੈਂਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਾਲਾ ਕੱਛਾ ਗੈਂਗ (ਅੰਗਰੇਜ਼ੀ: Kala Kaccha Gang) ‏ (ਜਾਂ ਕਾਲੇ ਕੱਛਿਆਂ ਵਾਲੇ) ਉਹਨਾਂ ਜਰਾਇਮ ਪੇਸ਼ਾ ਮਨਜ਼ਮ ਗਰੋਹਾਂ ਲਈ ਇਸਤੇਮਾਲ ਕੀਤਾ ਜਾਂਦਾ ਹੈ ਜੋ ਕਿ ਭਾਰਤੀ ਪੰਜਾਬ ਵਿੱਚ ਸਰਗਰਮ ਹਨ। ਇਸ ਗੈਂਗ ਦੇ ਮੈਂਬਰ ਕਾਲੇ ਕੱਛੇ ਜਾਂ ਪੁਲਿਸ ਦੀਆਂ ਵਰਦੀਆਂ ਪਹਿਨਦੇ ਹਨ ਤਾਂ ਕਿ ਇਨ੍ਹਾਂ ਦੀ ਪਹਿਚਾਣ ਨਾ ਹੋ ਸਕੇ। ਉਹ ਆਪਣੇ ਜਿਸਮ 'ਤੇ ਗਰੀਸ ਮਲਦੇ ਹਨ।

ਇਸ ਤਰ੍ਹਾਂ ਦੇ ਕਈ ਗਰੋਹਾਂ ਦੇ ਪੰਜਾਬ ਵਿੱਚ ਸਰਗਰਮ ਹੋਣ ਦੀਆਂ ਖ਼ਬਰਾਂ ਹਨ। ਕਿਹਾ ਜਾਂਦਾ ਹੈ ਕਿ ਇਹ ਲੋਕ ਦੂਰ-ਦਰਾਜ਼ ਦੇ ਇਲਾਕਿਆਂ ਵਿੱਚ ਮੌਜੂਦ ਅਲੱਗ-ਥਲੱਗ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਇਨ੍ਹਾਂ ਘਰਾਂ ਦੇ ਵਿਅਕਤੀਆਂ ਨੂੰ ਲੁੱਟਣ ਤੋਂ ਪਹਿਲਾਂ ਖ਼ੂਬ ਮਾਰਦੇ-ਕੁੱਟਦੇ ਹਨ। 2014 ਵਿੱਚ ਮੋਹਾਲੀ ਪੁਲਿਸ ਨੇ ਇੱਕ ਅਜਿਹੇ ਹੀ ਗਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਜੋ ਕਿ ਇਨ੍ਹਾਂ ਵਾਰਦਾਤਾਂ ਵਿੱਚ ਸ਼ਾਮਲ ਸਨ ਅਤੇ ਉਹਨਾਂ ਦੇ ਬਾਰਾਂ ਸਾਥੀਆਂ ਨੂੰ ਇੱਕ ਖ਼ਾਲੀ ਫ਼ੈਕਟਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਜਿੱਥੇ ਉਹ ਇੱਕ ਡਕੈਤੀ ਦਾ ਮਨਸੂਬਾ ਤਿਆਰ ਕਰ ਰਹੇ ਸਨ।

ਘਟਨਾਵਾਂ

[ਸੋਧੋ]
  • ਮਈ 2007 ਵਿੱਚ, ਅਜਿਹੇ ਇੱਕ ਗਰੋਹ ਨੇ ਲਾਡੋਵਾਲ 'ਚ ਇੱਕ ਪਰਿਵਾਰ ਤੇ ਹਮਲਾ ਕਰ ਦਿੱਤਾ। ਉਹਨਾਂ ਨੇ ਪਰਿਵਾਰ ਦੀ ਕੁੱਟਮਾਰ ਕੀਤੀ, ਦੋ ਔਰਤਾਂ ਦਾ ਬਲਾਤਕਾਰ ਕੀਤਾ, ਅਤੇ ਸੋਨੇ ਦੇ ਗਹਿਣੇ ਲੈਕੇ ਫਰਾਰ ਹੋ ਗਏ।[1]
  • ਜੂਨ 2007 ਵਿੱਚ, ਅਜਿਹੇ ਇੱਕ ਗਰੋਹ ਨੇ ਇੱਕ ਕਿਸਾਨ ਦਾ ਕਤਲ ਕਰ ਦਿੱਤਾ ਅਤੇ ਉਸ ਦੇ ਬਾਅਦ ਉਸ ਦੀ ਪਤਨੀ ਦੇ ਗਹਿਣੇ ਖੋਹ ਕੇ ਦੌੜ ਗਏ।[2]
  • ਦਸੰਬਰ 2002 ਵਿਚ, ਸਰਕਾਰ ਨੇ 2 ਅਤੇ 3 ਦਸੰਬਰ 2002 ਦੀ ਰਾਤ ਨੂੰ ਕਾਲਾ ਕੱਛਾ ਗਰੋਹ ਦੇ ਡਕੈਤਾਂ ਵਲੋਂ ਸੇਵਾਮੁਕਤ ਡਿਪਟੀ ਸੁਪਰਡੰਟ ਪੁਲਿਸ, ਪ੍ਰੀਤਮ ਸਿੰਘ, ਉਸ ਦੀ ਪਤਨੀ ਅਤੇ ਧੀ ਦੇ ਕਤਲ ਵਿੱਚ ਅਦਾਲਤੀ ਪੜਤਾਲ ਦਾ ਹੁਕਮ ਦਿੱਤਾ।
  • 3 ਅਕਤੂਬਰ, 2002 ਨੂੰ, ਸ਼ੱਕੀ ਕਾਲਾ ਕੱਛਾ ਗਰੋਹ ਦੇ ਮੈਂਬਰਾਂ ਨੇ ਮੋਗਾ 'ਚ ਇੱਕ ਵੈਟਰਨਰੀ ਡਾਕਟਰ ਅਤੇ ਉਸ ਦੇ ਦੋ ਪਰਿਵਾਰ ਮੈਂਬਰਾਂ ਤੇ ਹਮਲਾ ਕੀਤਾ ਅਤੇ ਉਹਨਾਂ ਨੂੰ ਲੁੱਟਿਆ।[3]
  • ਪੰਜਾਬ ਸਰਕਾਰ ਨੇ ਸਵਿਤਰੀ ਦੇਵੀ ਨੂੰ 20,000 ਰੁਪਏ ਦਿੱਤੇ ਜਿਸਦਾ ਪਤੀ, ਰਾਮ ਚੰਦ ਲਚਕਾਣੀ ਪਿੰਡ 'ਚ ਇਨ੍ਹਾਂ ਨਾਲ ਝੜਪ ਵਿੱਚ ਮਾਰਿਆ ਗਿਆ ਸੀ।
  • 24 ਮਾਰਚ 2000 ਨੂੰ ਪੁਲਿਸ ਨੇ ਕਾਲਾ ਕੱਛਾ ਗਰੋਹ ਦਾ ਜਲੰਧਰ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚ ਕਈ ਡਕੈਤੀਆਂ ਵਿੱਚ ਸ਼ਾਮਲ ਹੋਣ ਦਾ ਪਰਦਾਫਾਸ਼ ਕੀਤਾ।[4]
  • 15 ਅਕਤੂਬਰ 1999 ਨੂੰ ਕਾਲਾ ਕੱਛਾ ਗਰੋਹ ਦੇ ਮੈਂਬਰਾਂ ਨੇ ਦੋ ਵਿਅਕਤੀ ਕਤਲ ਕਰ ਦਿੱਤੇ, ਇੱਕ ਔਰਤ ਨਾਲ ਬਲਾਤਕਾਰ ਕੀਤਾ ਅਤੇ ਕੁਝ ਘਰਾਂ ਤੋਂ ਨਕਦੀ ਅਤੇ ਕੀਮਤੀ ਸਮਾਨ ਲੁੱਟਿਆ। ਉਹਨਾਂ ਨੰ 29 ਅਪ੍ਰੈਲ,2007 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।[5]
  • ਦਸੰਬਰ 2006, ਕਾਲਾ ਕੱਛਾ ਗਰੋਹ ਦੇ ਮੈਂਬਰਾਂ ਨੇ ਬਠਿੰਡੇ ਦੇ ਇੱਕ ਨੌਜਵਾਨ ਤੇ ਕਾਤਲਾਨਾ ਹਮਲਾ ਕਰ ਦਿੱਤਾ।[ਹਵਾਲਾ ਲੋੜੀਂਦਾ]

ਹਵਾਲੇ

[ਸੋਧੋ]
  1. "Rape case registered against Kale Kachche gang". May 19, 2007. Archived from the original on 2019-01-07. Retrieved 2007-09-22. {{cite news}}: Unknown parameter |dead-url= ignored (|url-status= suggested) (help)
  2. "Robbers kill farmer and injure wife". June 17, 2007. Retrieved 2007-09-22. [ਮੁਰਦਾ ਕੜੀ]
  3. "Robbers attack doctor, family members, loot cash, jewellery". The Tribune. October 4, 2003. Retrieved 2007-09-22.
  4. "Criminal gang busted". The Tribune. March 25, 2000. Retrieved 2007-09-22.
  5. "5 convicted of double murder". ਦ ਟ੍ਰਿਬਿਊਨ. April 30, 2007. Retrieved 2007-09-22.