ਕ੍ਰਿਸ਼ਣਜੀ ਪ੍ਰਭਾਕਰ ਖਾਡਿਲਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕ੍ਰਿਸ਼ਣਜੀ ਪ੍ਰਭਾਕਰ ਖਾਡਿਲਕਰ (ਦੇਵਨਗਰੀ: कृष्णाजी प्रभाकर खाडिलकर) (25 ਨਵੰਬਰ 1872 – 26 ਅਗਸਤ 1948) ਮਹਾਰਾਸ਼ਟਰ, ਭਾਰਤ ਤੋਂ ਇੱਕ ਮਰਾਠੀ ਲੇਖਕ ਸੀ। ਜਾਰਜ ਉਸ ਨੂੰ ਲੋਕਮਾਨਿਆ ਤਿਲਕ ਦਾ ਇੱਕ ਪ੍ਰਮੁੱਖ ਲੈਫਟੀਿਨੈਂਟ ਕਹਿੰਦਾ ਹੈ। ਉਹ ਕੇਸਰੀ, ਲੋਕਮਾਨਿਆ ਅਤੇ ਨਵਕਲ ਦਾ ਸੰਪਾਦਕ ਸੀ। ਆਪਣੇ ਕੈਰੀਅਰ ਦੀ ਸ਼ੁਰੂਆਤ ਵਿੱਚ ਖਾਦਿਲਕਰ ਨੇ ਗਦ ਨਾਟਕ ਲਿਖੇ, ਲੇਕਿਨ ਸਵੰਯਾਰਾ ਵਰਗੇ ਨਾਟਕਾਂ ਦੇ ਨਾਲ ਹੋਰ ਵੀ ਜਿਆਦਾ ਮਾਨਤਾ ਹਾਸਲ ਕੀਤੀ - ਜਿਸਦੇ ਗੀਤ ਭਾਰਤੀ ਸ਼ਾਸਤਰੀ ਸੰਗੀਤ ਉੱਤੇ ਆਧਾਰਿਤ ਸਨ। ਉਸ ਦੀ ਨਾਟਕੀ ਤਕਨੀਕ ਦੀ ਮਸ਼ਹੂਰੀ, ਉਸ ਦੇ ਪੰਦਰਾਂਹ ਨਾਟਕਾਂ ਵਿੱਚ, "ਪ੍ਰਾਚੀਨ ਹਿੰਦੂ ਦੰਦਕਥਾਵਾਂ ਅਤੇ ਕਹਾਣੀਆਂ ਨੂੰ ਸਮਕਾਲੀ ਰਾਜਨੀਤਕ ਮਹੱਤਵ ਪ੍ਰਦਾਨ ਕਰਨਾ" ਸੀ।[1] ਭਾਰਤੀ ਸਾਹਿਤ ਦਾ ਵਿਸ਼ਵਕੋਸ਼ (ਵਾਲਿਊਮ ਦੋ) (ਦੇਵਰਾਜ ਟੂ ਜੋਤੀ), ਟਿੱਪਣੀ ਕਰਦਾ ਹੈ ਕਿ ਜਦਕਿ ਅੰਣਾਸਾਹੇਬ ਕਿਰਲੋਸਕਰ ਨੇ ਲੋਕਪ੍ਰਿਯ ਸੰਗੀਤ ਡਰਾਮਾ ਦੀ ਨੀਂਹ ਰੱਖੀ, ਇਹ ਖਡਿਲਕਰ ਦੇ ਆਗਮਨ ਦੇ ਨਾਲ ਇਸਨੇ ਆਪਣਾ ਵੱਡਾ ਉਭਾਰ ਅਤੇ ਹੌਲੀ - ਹੌਲੀ ਗਿਰਾਵਟ ਵੇਖੀ। ਇਹ ਖਦਿਲਕਰ ਨੂੰ ਬਾਲ ਗੰਧਰਬ ਦੇ ਨਾਲ ਉਸ ਵਰਤਾਰੇ ਦਾ, ਜਿਸਨੂੰ ਬਾਅਦ ਵਿੱਚ ਮਰਾਠੀ ਡਰਾਮੇ ਦਾ ਸੁਨਹਿਰੀ ਯੁੱਗ ਕਿਹਾ ਗਿਆ, ਆਰਕੀਟੈਕਟ ਮੰਨਦਾ  ਹੈ।[2]

ਹਵਾਲੇ[ਸੋਧੋ]

  1. K. M. George; Sahitya Akademi (1 ਜਨਵਰੀ 1995). Modern।ndian Literature, an Anthology: Plays and prose. Sahitya Akademi. pp. 449–. ISBN 978-81-7201-783-5. Retrieved 15 ਫ਼ਰਵਰੀ 2012.
  2. Amaresh Datta (1 ਜਨਵਰੀ 2006). The Encyclopaedia of।ndian Literature (Volume Two) (Devraj To Jyoti). Sahitya Akademi. pp. 1088–. ISBN 978-81-260-1194-0. Retrieved 15 ਫ਼ਰਵਰੀ 2012.