ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/15 ਦਸੰਬਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰੌਕ ਗਾਰਡਨ ਜਾਂ ਚੰਡੀਗੜ੍ਹ ਰੌਕ ਗਾਰਡਨ ਚੰਡੀਗੜ੍ਹ, ਭਾਰਤ ਵਿੱਚ ਅਠਾਰਾਂ ਏਕੜ ਵਿੱਚ ਵਿਸ਼ਵ ਪ੍ਰਸਿੱਧ ਮੂਰਤੀਆਨ ਦਾ ਬਾਗ਼ ਹੈ, ਜਿਸਨੂੰ ਇਸਦੇ ਬਾਨੀ ਦੇ ਨਾਮ ਤੇ ਨੇਕ ਚੰਦ ਦਾ ਰੌਕ ਗਾਰਡਨ ਵੀ ਕਹਿ ਦਿੰਦੇ ਹਨ। ਇਸ ਦੇ ਨਿਰਮਾਤਾ ਨੇਕ ਚੰਦ ਸੈਣੀ ਦਾ ਜਨਮ 15 ਦਸੰਬਰ, 1924 ਨੂੰ ਹੋਇਆ। ਉਹ ਇੱਕ ਸਰਕਾਰੀ ਅਧਿਕਾਰੀ ਸੀ ਜਿਸਨੇ ਸ਼ੁਗਲ-ਸ਼ੁਗਲ ਵਿੱਚ ਹੀ 1957 ਵਿੱਚ ਗੁਪਤ ਤੌਰ ਤੇ ਇਸਦਾ ਕੰਮ ਸ਼ੁਰੂ ਕਰ ਦਿੱਤਾ ਸੀ। ਅੱਜ ਇਹ ਚਾਲੀ-ਏਕੜ ਤੋਂ ਵੱਧ ਦੇ ਖੇਤਰ (160,000 ਮੀ²), ਵਿਚ ਫੈਲਿਆ ਹੋਇਆ ਹੈ। ਇਸ ਨੂੰ ਪੂਰਨ ਤੌਰ ਤੇ ਉਦਯੋਗਿਕ ਅਤੇ ਘਰੇਲੂ ਰਹਿੰਦ ਦੀਆਂ ਆਈਟਮਾਂ ਜਿਵੇਂ ਪੱਥਰ, ਵੰਗਾਂ, ਕੱਚ ਪਲੇਟਾਂ, ਸਿੰਕ, ਟਾਇਲਟ ਅਤੇ ਪੌਟ ਆਦਿ ਦੀ ਵਰਤੋਂ ਨਾਲ ਬਣਾਇਆ ਗਿਆ। ਰਸਮੀ ਤੌਰ ਤੇ ਰੌਕ ਗਾਰਡਨ ਦਾ ਨਿਰਮਾਣ 24 ਫਰਵਰੀ 1973 ਨੂੰ ਸ਼ੁਰੂ ਹੋਇਆ ਸੀ। ਪਹਿਲਾਂ ਇਸ ਦੀ ਉਸਾਰੀ ਕੇਵਲ 12 ਏਕੜ ’ਚ ਹੋਈ ਸੀ। ਇਹ ਸੁਖਨਾ ਝੀਲ ਦੇ ਨੇੜੇ ਸਥਿਤ ਹੈ। ਇਸ ਵਿੱਚ ਮਨੁੱਖ ਦੁਆਰਾ ਬਣਾਏ ਗਏ ਝਰਨੇ ਅਤੇ ਹੋਰ ਕਈ ਮੂਰਤੀਆਂ ਹਨ ਜੋ ਫਾਲਤੂ ਅਤੇ ਹੋਰ ਕਿਸਮ ਦੀਆਂ ਰਹਿੰਦ-ਖੂੰਹਦ ( ਜਿਵੇਂ ਪੱਥਰ, ਵੰਗਾਂ, ਕੱਚ ਪਲੇਟਾਂ, ਸਿੰਕ, ਟਾਇਲਟ ਅਤੇ ਪੌਟ )ਆਦਿ ਦੀ ਵਰਤੋਂ ਨਾਲ ਬਣਾਇਆ ਗਿਆ ਜੋ ਕਿ ਕੰਧ 'ਤੇ ਲਗਾਏ ਗਏ ਹਨ, ਆਪਣੇ ਖਾਲੀ ਸਮੇਂ ਵਿੱਚ, ਨੇਕ ਚੰਦ ਨੇ ਸ਼ਹਿਰ ਦੇ ਆਲੇ ਦੁਆਲੇ ਢਾਹੁਣ ਵਾਲੀਆਂ ਥਾਵਾਂ ਤੋਂ ਸਮੱਗਰੀ ਇਕੱਠੀ ਕਰਨੀ ਸ਼ੁਰੂ ਕੀਤੀ।