ਸਰੂਪ ਪਰਿੰਦਾ
ਦਿੱਖ
ਸਰੂਪ ਪਰਿੰਦਾ ਇੱਕ ਪੰਜਾਬੀ ਹਾਸਰਸ ਕਲਾਕਾਰ ਅਤੇ ਅਦਾਕਾਰ ਹੈ। ਇਹ ਆਪਣੇ ਹਾਸਰਸ ਕਿਰਦਾਰ ਅਤਰੋ ਕਰਕੇ ਵਧੇਰੇ ਜਾਣਿਆ ਜਾਂਦਾ ਹੈ ਅਤੇ ਮੁੱਖ ਤੌਰ ਤੇ ਇਸੇ ਕਿਰਦਾਰ ਨੂੰ ਹੀ ਪੇਸ਼ ਕਰਦਾ ਹੈ। ਇਸਨੇ ਟੀਵੀ ਤੋਂ ਛੁੱਟ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ। ਬਾਬੂ ਸਿੰਘ ਮਾਨ ਦੀ ਫ਼ਿਲਮ ‘ਕੁੱਲੀ ਯਾਰ ਦੀ’ ਤੋਂ ਸ਼ੁਰੂ ਕਰ ਕੇ ਪਰਿੰਦੇ ਨੇ 35 ਫ਼ਿਲਮਾਂ ਵਿੱਚ ਕੰਮ ਕੀਤਾ। ਉਸ ਨੇ 20 ਦੇ ਕਰੀਬ ਟੈਲੀ ਵੀ.ਸੀ.ਡੀਜ਼ ਤੇ 7 ਟੀ.ਵੀ. ਸੀਰੀਅਲਾਂ ਤੋਂ ਇਲਾਵਾ ਕਾਫ਼ੀ ਸਾਰੇ ਨਾਟਕਾਂ ਵਿੱਚ ਵੀ ਕੰਮ ਕੀਤਾ।[1]
ਸਰੂਪ ਪਰਿੰਦਾਸ ਦਾ ਜਨਮ 1938 ਨੂੰ ਸ. ਅਰਜਨ ਸਿੰਘ ਤੇ ਸ੍ਰੀਮਤੀ ਸ਼ਾਮ ਕੌਰ ਦੇ ਘਰ ਬਠਿੰਡਾ ਵਿੱਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਸਰੂਪ ਸਿੰਘ ਸੀ। ਮਹਿੰਦਰ ਸਿੰਘ ਬਾਵਰਾ ਦੀ ਨਾਟਕ ਮੰਡਲੀ ਨੇ ਉਸਦਾ ਨਾਮ ਸਰੂਪ ਪਰਿੰਦਾ ਰੱਖ ਦਿੱਤਾ ਸੀ।
ਹਵਾਲੇ
[ਸੋਧੋ]- ↑ Service, Tribune News. "ਸਰੂਪ ਪਰਿੰਦਾ ਤੋਂ ਚਾਚੀ ਅਤਰੋ ਤਕ". Tribuneindia News Service. Archived from the original on 2022-11-09. Retrieved 2021-03-17.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |