ਜੂਲੀਓ ਰਿਬੇਰੋ
ਦਿੱਖ
ਜੂਲੀਓ ਫ਼ਰਾਂਸਿਸ ਰਿਬੇਰੋ (ਜਨਮ 5 ਮਈ 1929) ਸੇਵਾਮੁਕਤ ਭਾਰਤੀ ਪੁਲਿਸ ਅਧਿਕਾਰੀ ਅਤੇ ਸਿਵਲ ਸੇਵਕ ਹੈ। ਉਸ ਨੇ ਆਪਣੇ ਕੈਰੀਅਰ ਦੌਰਾਨ ਵਡੀਆਂ ਜ਼ਿੰਮੇਵਾਰੀਆਂ ਨਿਭਾਈਆਂ ਹਨ, ਅਤੇ ਪੰਜਾਬ ਦੇ ਅੱਤਵਾਦ ਦੇ ਦੌਰ ਦੌਰਾਨ ਪੰਜਾਬ ਪੁਲਿਸ ਦੀ ਅਗਵਾਈ ਕੀਤੀ। 1987 ਵਿਚ, ਉਸ ਨੂੰ ਆਪਣੇ ਸੇਵਾ ਲਈ ਪਦਮ ਭੂਸ਼ਣ, ਭਾਰਤ ਦੇ ਤੀਜੇ ਸਭ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[1] ਸੇਵਾ ਮੁਕਤੀ ਲੈ ਕੇ, ਉਸ ਨੇ ਕਾਰਪੋਰੇਟ ਡਾਇਰੈਕਟਰ ਬੋਰਡਾਂ ਉੱਤੇ ਸੇਵਾ ਕੀਤੀ ਹੈ ਅਤੇ ਸਮਾਜਿਕ ਕੰਮ ਕੀਤੇ ਹਨ।
ਬੁਲੇਟ ਫਾਰ ਬੁਲੇਟ
[ਸੋਧੋ]ਬੁਲੇਟ ਫਾਰ ਬੁਲੇਟ ਜੇ.ਐੱਫ. ਰਿਬੇਰੋ ਦੀ 1998 ਵਿੱਚ ਵਾਈਕਿੰਗ ਵੱਲੋਂ ਛਾਪੀ ਕਿਤਾਬ ਹੈ।[2] ਇਹ ਉਸ ਦੀ ਆਪਬੀਤੀ ਹੈ, ਜਿਸ ਵਿੱਚ ਪੰਜਾਬ ਵਿੱਚ ਅੱਤਵਾਦ ਦੇ ਵਰਤਾਰੇ ਅਤੇ ਉਸ ਦੌਰ ਦੀਆਂ ਘਟਨਾਵਾਂ ਅਤੇ ਵਿਅਕਤੀਆਂ ਬਾਰੇ ਅਹਿਮ ਟਿੱਪਣੀਆਂ ਹਨ।[3]
ਹਵਾਲੇ
[ਸੋਧੋ]- ↑ "Padma Bhushan Awardees". india.gov.in. 1987. Retrieved 2009-06-01.
- ↑ ਰਿਬੇਰੋ ਦੀ ਡਾਇਰੀ ਦੇ ਪੰਨੇ
- ↑ ਰਿਬੇਰੋ ਦੀ ਆਪਬੀਤੀ ਦੇ ਕੁਝ ਅੰਸ਼