ਬਹਿਰੂਪੀਏਪਣ
ਦਿੱਖ
ਇਹ ਇੱਕ ਤਰ੍ਹਾਂ ਦੀ ਦਸਤਾਵੇਜ਼ਾਂ ਵਿੱਚ ਕੀਤੀ ਜਾਣ ਵਾਲੀ ਗੜਬੜੀ ਹੈ ਜਿਸ ਵਿੱਚ ਇੱਕ ਇਨਸਾਨ ਦੂਜੇ ਦੀ ਜਗ੍ਹਾ ਉਸ ਦੇ ਹਸਤਾਖਰ ਕਰਦਾ ਹੈ। ਇਸਨੂੰ ਅੰਗ੍ਰੇਜ਼ੀ ਵਿੱਚ impersonation ਕਹਿੰਦੇ ਹਨ। ਇਸ ਵਿੱਚ ਇਹ ਜ਼ਰੂਰੀ ਨਹੀਂ ਹੁੰਦਾ ਕਿ ਅਸਲ ਇਨਸਾਨ ਦੇ ਹਸਤਾਖਰਾਂ ਦੀ ਨਕਲ ਕੀਤੀ ਜਾਵੇ, ਹਸਤਾਖਰ ਕਰਨ ਵਾਲਾ ਆਪਣੀ ਮਰਜ਼ੀ ਅਨੁਸਾਰ ਕਿਸੇ ਵੀ ਤਰੀਕੇ ਨਾਲ ਹਸਤਾਖਰ ਕਰ ਸਕਦਾ ਹੈ। ਅਜਿਹਾ ਆਮ ਤੌਰ 'ਤੇ ਕਿਸੇ ਵੀ ਤਰ੍ਹਾਂ ਦੇ ਮਾੜੇ ਮੰਤਵ ਨਾਲ ਨਹੀਂ ਕੀਤਾ ਜਾਂਦਾ ਕਿਉਂਕਿ ਅਜਿਹੇ ਹਸਤਾਖਰ ਅਸਲ ਤੋਂ ਬਿਲਕੁਲ ਅਲੱਗ ਹੁੰਦੇ ਹਨ। ਕਈ ਵਾਰ ਪਤੀ-ਪਤਨੀ ਇੱਕ ਦੂਜੇ ਦੀ ਗੈਰ- ਮੌਜੂਦਗੀ ਵਿੱਚ ਕਿਤੇ ਲੋੜ ਪੈਣ ਤੇ ਇਸ ਤਰ੍ਹਾਂ ਹਸਤਾਖਰ ਕਰ ਲੈਂਦੇ ਹਨ।