ਮੁਹੰਮਦ ਵਲੀਉੱਲਾ ਵਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੁਹੰਮਦ ਵਲੀਉੱਲਾ "ਵਲੀ"
ਜਨਮ7 ਜਨਵਰੀ 1967
ਹਸਨਪੂਰ, ਵੈਸ਼ਾਲੀ ਜ਼ਿਲ੍ਹਾ, ਬਿਹਾਰ
ਕਿੱਤਾਰੇਡਿਓ ਅਨਾਊਂਸਰ, ਅਨੁਵਾਦਕ
ਮਾਲਕਆਲ ਇੰਡੀਆ ਰੇਡੀਓ
ਬੱਚੇ

ਮੁਹੰਮਦ ਵਲੀਉੱਲਾ, ਕਲਮੀ ਨਾਮ ਵਲੀ (ਜਨਮ 7 ਜਨਵਰੀ 1967), ਉਰਦੂ ਕਵੀ ਹੈ।

ਵਲੀ ਦਾ ਜਨਮ ਭਾਰਤ ਦੀ ਰਿਆਸਤ ਬਿਹਾਰ ਦੇ ਵੈਸ਼ਾਲੀ ਜ਼ਿਲ੍ਹਾ ਮਹੂਵਾ ਦੀ ਹਸਨਪੁਰ ਵਸਤੀ ਵਿੱਚ ਹੋਇਆ। ਪਿਤਾ ਦਾ ਨਾਮ ਮੁਹੰਮਦ ਅਮੀਨੁੱਲਾ ਇਬਨ ਅਲੀ ਕਰੀਮ ਅਤੇ ਮਾਤਾ ਜਾਹਿਦਾ ਖਾਤੂਨ ਹੈ। ਇਸ ਦੀ ਵਿਦਿਆ ਐਮਏ, ਪੀਐਚਡੀ (ਫਾਰਸੀ) ਨਵੀਂ ਦਿੱਲੀ ਦੀ ਜਵਾਹਰਲਾਲ ਯੂਨੀਵਰਸਿਟੀ ਤੋਂ ਕੀਤੀ।

ਪੇਸ਼ਾਵਰਾਨਾ ਜਿੰਦਗੀ[ਸੋਧੋ]

ਇਹ ਆਲ ਇੰਡਿਆ ਰੇਡੀਓ ਨਵੀਂ ਦਿੱਲੀ ਵਿੱਚ ਫਾਰਸੀ ਪ੍ਰਸਾਰਣ ਵਿਭਾਗ ਵਿੱਚ ਮੁਲਾਜਿਮ ਹੈ। ਆਲ ਇੰਡੀਆ ਰੇਡੀਓ ਵਿੱਚ ਕਈ ਵਿਦੇਸ਼ੀ ਵਿਭਾਗ ਵੀ ਹਨ ਜਿਨ੍ਹਾਂ ਵਿੱਚ ਫਾਰਸੀ ਵਿਭਾਗ ਵੀ ਪ੍ਰਮੁੱਖ ਮੰਨਿਆ ਜਾਂਦਾ ਹੈ। ਭਾਰਤ ਵਿੱਚ ਫਾਰਸੀ ਬੋਲਣ ਵਾਲੀਆਂ ਦੀ ਗਿਣਤੀ ਵੀ ਚੰਗੀ ਹੈ। ਕਈ ਯੂਨੀਵਰਸਿਟੀਆਂ ਵਿੱਚ ਵੀ ਫਾਰਸੀ ਭਾਸ਼ਾ ਵਿਭਾਗ ਹਨ। ਵਲੀ ਵੀ ਫਾਰਸੀ ਭਾਸ਼ਾ ਨਾਲ ਜੁੜਿਆ ਹੈ। ਇਹ ਬਹੁ ਭਾਸ਼ਾਈ ਸ਼ਖਸੀਅਤ ਹੈ। ਹਿੰਦੀ, ਉਰਦੂ ਅਤੇ ਫਾਰਸੀ ਵਿੱਚ ਕਵਿਤਾ ਵੀ ਕਰ ਸਕਦਾ ਹੈ। ਵਲੀ ਫਾਰਸੀ ਵਿਭਾਗ ਵਿੱਚ ਅਨੁਵਾਦ, ਗੱਲ ਬਾਤ ਅਤੇ ਹੋਰ ਕਈ ਪਰੋਗਰਾਮਾਂ ਦੀ ਜ਼ਿੰਮੇਦਾਰੀ ਸੰਭਾਲਦਾ ਹੈ।

ਵਲੀ ਦੀ ਸ਼ਖਸੀਅਤ ਫਾਰਸੀ,ਉਰਦੂ ਨੂੰ ਲੈਕੇ ਖਾਸ ਤੌਰ ਉੱਤੇ ਕਵਿਤਾ ਵਿਭਾਗ ਵਿੱਚ ਮਹੱਤਵਪੂਰਣ ਹੈ।

ਹਵਾਲੇ[ਸੋਧੋ]