ਮਾਈ ਹਾਰਟ ਲੀਪਸ ਅੱਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
My Heart Leaps Up When I Behold'

My heart leaps up when I behold
A rainbow in the sky:
So was it when my life began;
So is it now I am a man;
So be it when I shall grow old,
Or let me die!
The Child is father of the Man;
And I could wish my days to be
Bound each to each by natural piety.

ਮੇਰਾ ਦਿਲ ਉਛਲਦਾ ਹੈ ਜਦ ਤੱਕਦਾ ਹਾਂ ਮੈਂ'

ਮੇਰਾ ਦਿਲ ਉਛਲਦਾ ਹੈ ਜਦ ਤੱਕਦਾ ਹਾਂ ਮੈਂ
ਸਤਰੰਗੀ ਪੀਂਘ ਆਸਮਾਨ ਅੰਦਰ:
ਇਵੇਂ ਹੀ ਸੀ ਹੋਇਆ ਜਦ ਜੀਵਨ ਸ਼ੁਰੂ ਹੋਇਆ ਸੀ ਮੇਰਾ;
ਤੇ ਉਵੇਂ ਹੀ ਹੈ ਜਵਾਨ ਹੋ ਕੇ ਵੀ;
ਰਹੇ ਇੰਜ ਹੀ ਜਦ ਬੁੱਢਾ ਹੋ ਜਾਵਾਂ,
ਜਾਂ ਮਰ ਵੀ ਜਾਵਾਂ!
ਬਾਲ ਹੀ ਹੈ ਜਨਮ-ਦਾਤਾ ਬੰਦੇ ਦਾ;
ਮੈਂ ਚਾਹਾਂ ਕਿ ਦਿਨ ਮੇਰੇ ਰਹਿਣ ਜੁੜੇ
ਇੱਕ ਸਹਿਜ ਜਿਹੀ ਪਾਵਨਤਾ ਨਾਲ।

( ਅਨੁਵਾਦਕ ਬਲਰਾਮ)

"ਮਾਈ ਹਰਟ ਲੀਪਸ ਅੱਪ", ਹੋਰ ਨਾਂ "ਦ ਰੇਨਬੋ", ਬ੍ਰਿਟਿਸ਼ ਰੋਮਾਂਟਿਕ ਕਵੀ ਵਿਲੀਅਮ ਵਰਡਜ਼ਵਰਥ ਦੀ ਇੱਕ ਕਵਿਤਾ ਹੈ। ਇਹ ਬਣਤਰ ਅਤੇ ਭਾਸ਼ਾ ਦੇ ਪੱਖੋਂ ਸਾਦਗੀ ਲਈ ਜਾਣੀ ਜਾਂਦੀ ਹੈ। ਇਸ ਵਿੱਚ ਇੱਕ ਸਤਰੰਗੀ ਨੂੰ ਵੇਖਣ ਤੋਂ ਉਸ ਨੂੰ ਮਿਲਦੀ ਖ਼ੁਸ਼ੀ ਬਾਰੇ ਬਿਆਨ ਕੀਤਾ ਗਿਆ ਹੈ। ਕਵੀ ਦੱਸਦਾ ਹੈ ਕਿ ਉਹ ਆਪਣੇ ਬਚਪਨ ਤੋਂ ਹੀ ਇਸ ਤਰੀਕੇ ਨਾਲ ਮਹਿਸੂਸ ਕਰਦਾ ਰਿਹਾ ਹੈ। ਉਹ ਇਹ ਦੱਸ ਕੇ ਕਿ ਕਿਵੇਂ ਉਸਦੇ ਬਚਪਨ ਨੇ ਉਸ ਦੇ ਮੌਜੂਦਾ ਵਿਚਾਰਾਂ ਨੂੰ ਢਾਲਿਆ ਹੈ ਅਤੇ ਇਹ ਕਹਿ ਕੇ ਕਿ "ਬੱਚਾ ਮਨੁੱਖ ਦਾ ਪਿਤਾ ਹੈ," ਕਵਿਤਾ ਸਮਾਪਤ ਕਰਦਾ ਹੈ।

ਹਵਾਲੇ[ਸੋਧੋ]