ਗੌਦੀ ਘਰ-ਅਜਾਇਬਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੌਦੀ ਘਰ-ਅਜਾਇਬਘਰ
Casa Museu Gaudí
ਘਰ-ਅਜਾਇਬਘਰ ਦੀ ਤਸਵੀਰ
Map
ਟਿਕਾਣਾਬਾਰਸੀਲੋਨਾ, ਸਪੇਨ

ਗੌਦੀ ਘਰ-ਅਜਾਇਬਘਰ (ਕਾਤਾਲਾਨ: Casa Museu Gaudí) ਬਾਰਸੀਲੋਨਾ, ਸਪੇਨ ਦੇ ਪਾਰਕ ਗੁਏਲ ਵਿੱਚ ਸਥਿਤ ਹੈ। ਇਹ 1906 ਤੋਂ 1925 ਦੇ ਅੰਤ ਤੱਕ ਤਕਰੀਬਨ 20 ਸਾਲ ਆਂਤੋਨੀ ਗੌਦੀ ਦਾ ਨਿਵਾਸ ਸਥਾਨ ਸੀ। 28 ਸਤੰਬਰ 1963 ਨੂੰ ਇਸ ਦਾ ਇੱਕ ਅਜਾਇਬ-ਘਰ ਵਜੋਂ ਉਦਘਾਟਨ ਕੀਤਾ ਗਿਆ ਅਤੇ ਅੱਜ ਇਸ ਵਿੱਚ ਉਸ ਦੁਆਰਾ ਡਿਜ਼ਾਇਨ ਕੀਤਾ ਫਰਨੀਚਰ ਅਤੇ ਹੋਰ ਵਸਤਾਂ ਮੌਜੂਦ ਹਨ।

ਇਤਿਹਾਸ[ਸੋਧੋ]

19ਵੀਂ ਸਦੀ ਦੇ ਅੰਤ ਵਿੱਚ ਜਦ ਕਾਤਾਲਾਨ ਉਦਯੋਗਪਤੀ ਉਸੇਬੀ ਗੁਏਲ ਈ ਬਾਸੀਗਾਲੁਪੋ ਇੰਗਲੈਂਡ ਵਿੱਚ ਕੁਝ ਸਮਾਂ ਬਿਤਾਉਣ ਤੋਂ ਬਾਅਦ ਬਾਰਸੀਲੋਨਾ ਆਇਆ ਤਾਂ ਉਸਨੇ ਕਾਤਾਲਾਨ ਬੁਰਜੁਆਜ਼ੀ ਲਈ ਇੱਕ ਬਾਗ ਸ਼ਹਿਰ ਬਣਾਉਣ ਬਾਰੇ ਸੋਚਿਆ। ਇਸ ਲਈ ਉਸਨੇ 1899 ਵਿੱਚ ਖਰੀਦੀ ਜ਼ਮੀਨ ਕਾਨ ਮੁਨਤਾਨਰ ਦੇ ਦਾਲਤ ਚੁਣੀ। ਇੱਕ ਵੱਡੇ ਬਾਗ ਵਿੱਚ 60 ਘਰ ਬਣਾਉਣ ਦਾ ਪ੍ਰੋਜੈਕਟ ਆਂਤੋਨੀ ਗੌਦੀ ਨੂੰ ਸੌਂਪਿਆ ਗਿਆ। 1914 ਵਿੱਚ ਇਹ ਕੰਮ ਰੁਕ ਗਿਆ ਅਤੇ ਪ੍ਰੋਜੈਕਟ ਪੂਰਾ ਨਹੀਂ ਹੋਇਆ।

ਸਿਰਫ਼ ਦੋ ਘਰ ਬਣਾਏ ਗਏ ਸਨ: ਡਾਕਟਰ ਤਰੀਆਸ ਏ ਦੋਮੇਨੇਚ ਦਾ ਘਰ ਅਤੇ ਆਂਤੋਨੀ ਗੌਦੀ ਦਾ ਘਰ ਜੋ ਅੱਜ ਇੱਕ ਅਜਾਇਬ ਘਰ।

ਇਮਾਰਤ[ਸੋਧੋ]

ਇਸ ਇਮਾਰਤ ਦੀਆਂ 4 ਮੰਜ਼ਿਲਾਂ ਹਨ। ਜ਼ਮੀਨੀ ਮੰਜ਼ਿਲ ਅਤੇ ਪਹਿਲੀ ਮੰਜ਼ਿਲ ਆਮ ਲੋਕਾਂ ਲਈ ਖੁੱਲ੍ਹੀ ਹੈ ਅਤੇ ਇਸ ਵਿੱਚ ਅਜਾਇਬ-ਘਰ ਦੀ ਕਲੈਕਸ਼ਨ ਦੀ ਪ੍ਰਦਰਸ਼ਨੀ ਹੈ।

ਗੈਲਰੀ[ਸੋਧੋ]

ਪੁਸਤਕ ਸੂਚੀ[ਸੋਧੋ]

  • BASSEGODA, Joan i GARRUT, Josep M. (1969), Guia de Gaudí, Barcelona: Ediciones literarias y científicas, p. 19-29
  • BASSEGODA, Joan. (1989), El gran Gaudí, Sabadell: Editorial AUSA.।SBN 84-86329-44-2, p. 387-390 i 501-503
  • GARRUT, Josep M. (1984), «La Casa-Museu Gaudí amb pròleg i dues parts» Antoni Gaudí (1852-1926), Fundació Caixa de Pensions.।SBN 84-505-0683-2
  • GARRUT, Josep M. (2002), Casa-Museu Gaudí (1852-1926), Barcelona: Andrés Morón.।SBN 84-931058-1-3,।SBN 84-931058-2-1 i।SBN 84-931058-3-X
  • GUEILBURT, Luís. (2003), Gaudí i el Registre de la Propietat, Barcelona:।nstitut Gaudí de la Construcció.।SBN 84-688-1124-6, p. 149.157

ਬਾਹਰੀ ਸਰੋਤ[ਸੋਧੋ]

,