ਸਮੱਗਰੀ 'ਤੇ ਜਾਓ

ਅਰਥ-ਵਿਗਿਆਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਰਥ-ਵਿਗਿਆਨ (ਅੰਗਰੇਜ਼ੀ (semantics) ਪੁਰਾਤਨ ਯੂਨਾਨੀ: σημαντικός sēmantikós; ਮਹਤਵਪੂਰਨ ਤੋਂ)[1][2] ਭਾਸ਼ਾ-ਖੇਤਰ ਵਿੱਚ ਸ਼ਬਦਾਂ ਅਤੇ ਵਾਕਾਂ ਦੇ ਅਰਥਾਂ ਦੇ ਅਧਿਐਨ ਦੇ ਵਿਗਿਆਨ ਨੂੰ ਕਹਿੰਦੇ ਹਨ। ਉਂਨੀਵੀਂ ਸਦੀ ਦੇ ਪਿਛਲੇ ਅੱਧ ਤੋਂ ਪਹਿਲਾਂ ਅਰਥ-ਵਿਗਿਆਨ ਨੂੰ ਇੱਕ ਵੱਖ ਅਨੁਸ਼ਾਸਨ ਦੇ ਰੂਪ ਵਿੱਚ ਮਾਨਤਾ ਨਹੀਂ ਸੀ। ਫਰਾਂਸੀਸੀ ਭਾਸ਼ਾ-ਸ਼ਾਸਤਰੀ ਮਿਸ਼ੇਲ ਬਰੀਲ ਨੇ ਇਸ ਅਨੁਸ਼ਾਸਨ ਦੀ ਸਥਾਪਨਾ ਕੀਤੀ ਅਤੇ ਇਸਨੂੰ ਸੀਮੈਂਟਿਕਸ ਦਾ ਨਾਮ ਦਿੱਤਾ। ਵੀਹਵੀਂ ਸਦੀ ਦੇ ਸ਼ੁਰੁ ਵਿੱਚ ਫਰਦਿਨੈਂਦ ਦ ਸਸਿਊਰ ਦੁਆਰਾ ਲਿਆਂਦੀ ਭਾਸ਼ਾਈ ਕ੍ਰਾਂਤੀ ਦੇ ਬਾਅਦ ਸੀਮੈਂਟਿਕਸ ਦੇ ਪੈਰ ਸਮਾਜ-ਵਿਗਿਆਨ ਵਿੱਚ ਜਮਦੇ ਚਲੇ ਗਏ। ਇਸਦਾ ਪਹਿਲਾ ਕੰਮ ਹੈ ਭਾਸ਼ਾਈ ਸ਼ਰੇਣੀਆਂ ਦੀ ਪਛਾਣ ਕਰਨਾ ਅਤੇ ਉਹਨਾਂ ਦੀ ਉਪਯੁਕਤ ਸ਼ਬਦਾਵਲੀ ਵਿੱਚ ਵਿਆਖਿਆ ਕਰਨਾ। ਉੱਪਰ ਤੋਂ ਸਹਿਜ ਪਰ ਅੰਦਰ ਤੋਂ ਪੇਚਦਾਰ ਲੱਗਣ ਵਾਲੀਆਂ ਅਰਥ ਸਬੰਧੀ ਕਵਾਇਦਾਂ ਸੀਮੈਂਟਿਕਸ ਦੀ ਮਦਦ ਦੇ ਬਿਨਾਂ ਨਹੀਂ ਹੋ ਸਕਦੀਆਂ।

ਥਾਈਆ

[ਸੋਧੋ]

ਨ੍ਯਾਯ ਸਕੂਲ ਅਰਥ-ਵਿਗਿਆਨ ਸੰਬੰਧੀ ਤਿਨ ਸਿਧਾਂਤਾਂ ਦਾ ਜਿਕਰ ਕਰਦਾ ਹੈ:

  1. ਅਪੋਹ ਸਿਧਾਂਤ।
  2. ਸਫੋਟ ਸਿਧਾਂਤ।
  3. ਧਵਨੀ ਸਿਧਾਂਤ।

ਹਵਾਲੇ

[ਸੋਧੋ]
  1. ਫਰਮਾ:LSJ
  2. The word is derived from the Ancient Greek word σημαντικός (semantikos), related to meaning, significant, from σημαίνω (semaino), to signify, to indicate, which is from σῆμα (sema), sign, mark, token. The plural is used in analogy with words similar to physics, which was in the neuter plural in Ancient Greek and meant "things relating to nature".