ਸਮੱਗਰੀ 'ਤੇ ਜਾਓ

ਸੋਨੇ ਦਾ ਮੁਰਗਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲੇਖਕਅਲੈਗਜ਼ੈਂਡਰ ਪੁਸ਼ਕਿਨ
ਮੂਲ ਸਿਰਲੇਖСказка о золотом петушке
ਦੇਸ਼ਰੂਸ
ਭਾਸ਼ਾਰੂਸੀ
ਵਿਧਾਲੰਮੀ ਬਿਰਤਾਂਤਕ ਕਵਿਤਾ,
ਪ੍ਰਕਾਸ਼ਨ ਦੀ ਮਿਤੀ
1835

ਸੁਨਹਿਰੀ ਕੁੱਕੜ «Сказка о золотом петушке» — ਮਹਾਨ ਰੂਸੀ ਕਵੀ ਅਲੈਗਜ਼ੈਂਡਰ ਪੁਸ਼ਕਿਨ ਦੀ 1834 ਵਿੱਚ ਲਿਖੀ ਅਤੇ ਆਖਰੀ ਕਾਵਿ ਕਹਾਣੀ ਹੈ; ਇਹ ਸਾਹਿਤਕ ਰਸਾਲੇ Biblioteka dlya chteniya (ਜਿਲਦ IX, ਪੋਥੀ 16) ਚ 1835 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ।

ਕਥਾਨਕ 

[ਸੋਧੋ]

ਕਿਤੇ, ਇੱਕ ਨੌ-ਤੀਆ ਬਾਦਸ਼ਾਹੀ ਵਿੱਚ, ਇੱਕ ਦਸ-ਤੀਆ ਰਾਜ ਵਿਚ, ਮਹਾਨ ਜ਼ਾਰ ਦਾਦੋਨ ਰਹਿੰਦਾ ਸੀ। ਆਪਣੀ ਜਵਾਨੀ ਵਿੱਚ ਉਹ ਬੜਾ ਬੇਬਾਕ ਅਤੇ ਖ਼ੂੰਖਾਰ ਰਿਹਾ ਸੀ, ਅਤੇ ਉਹ ਨੇੜਲੇ ਦੇਸ਼ਾਂ ਦੇ ਹਾਕਮਾਂ ਦੇ ਵਿਰੁੱਧ ਭਿਆਨਕ ਯੁੱਧ ਲੜਿਆ - ਪਰ ਬੁਢਾਪੇ ਵਿੱਚ ਉਸ ਨੇ ਜੰਗ ਤੋਂ ਆਰਾਮ, ਅਤੇ ਇੱਕ ਆਲੀਸ਼ਾਨ ਜੀਵਨ ਜਿਉਣਾ ਚਾਹੁੰਦਾ ਸੀ। ਫਿਰ ਨੇੜਲੇ ਦੇਸ਼ਾਂ ਦੇ ਹਾਕਮਾਂ ਨੇ ਬੁਢੇ ਰਾਜੇ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਉਸ ਨੂੰ ਆਪਣੇ ਇਲਾਕੇ ਦੀ ਰਾਖੀ ਕਰਨ ਲਈ, ਵੱਡੀ ਫ਼ੌਜ ਰੱਖਣੀ ਪੈ ਗਈ। ਉਸ ਦੇ ਜਰਨੈਲਾਂ ਨੇ ਬਥੇਰੀ ਕੋਸ਼ਿਸ਼ ਕੀਤੀ, ਪਰ ਉਹ ਸਫ਼ਲ ਨਾ ਹੋ ਸਕੇ - ਜੇ ਉਹ ਦੱਖਣ ਵਲੋਂ ਦੁਸ਼ਮਣ ਦਾ ਅਨੁਮਾਨ ਕਰ ਰਹੇ ਹੁੰਦੇ, ਫ਼ੌਜ ਪੂਰਬ ਵਲੋਂ ਆ ਜਾਂਦੀ। ਜੇ ਉਹ ਜ਼ਮੀਨ ਤੇ ਹਮਲੇ ਦੇ ਟਾਕਰੇ ਦੀਆਂ ਤਿਆਰੀਆਂ ਕਰਦੇ ਸੀ, ਤਾਂ ਜੰਗਲੀ ਘੁਸਪੈਠੀਏ ਸਮੁੰਦਰ ਵਲੋਂ ਆ ਜਾਂਦੇ। ਜ਼ਾਰ ਬਾਦਸ਼ਾਹ ਨੂੰ ਨੀਂਦ ਨਾ ਆਵੇ; ਉਹ ਫੁੱਟ ਫੁੱਟ ਰੋਇਆ। ਜੀਣਾ ਅਸਹਿ ਹੋ ਗਿਆ ਸੀ। ਇਸ ਲਈ ਉਸ ਨੇ ਇੱਕ ਸਿਆਣੇ, ਅਤੇ ਜੋਤਸ਼ੀ ਨੂੰ ਮਦਦ ਲਈ ਬੁਲਾਇਆ।

ਸਿਆਣਾ, ਦਾਦੋਨ ਦੇ ਤਖਤ ਦੇ ਨੇੜੇ ਆਇਆ, ਅਤੇ ਉਸਨੇ ਆਪਣੇ ਥੈਲੇ ਵਿੱਚੋਂ ਇੱਕ ਸੋਨੇ ਦਾ ਮੁਰਗਾ ਕੱਢ ਲਿਆ। "ਇਹ ਪੰਛੀ ਲਵੋ," ਉਸ,ਨੇ ਜ਼ਾਰ ਨੂੰ ਆਖਿਆ, "ਅਤੇ ਅੱਤ ਉੱਚੇ ਕਲਸ ਦੇ ਸਿਖਰ ਤੇ ਇਸ ਨੂੰ ਟਿਕਾ ਦੇਵੋ। ਮੇਰਾ ਮੁਰਗਾ ਵਫ਼ਾਦਾਰੀ ਨਾਲ ਤੁਹਾਡੀ ਰਾਖੀ ਕਰੇਗਾ -ਜਿੰਨਾ ਚਿਰ ਵੀ ਕੁਝ ਠੀਕ ਠਾਕ ਹੈ, ਉਹ ਉੱਚੇ ਕਲਸ ਤੇ ਚੁੱਪਚਾਪ ਬੈਠਾ ਰਹੇਗਾ, ਪਰ ਜੇ ਅਚਾਨਕ ਖ਼ਤਰਾ ਹੋਵੇ ਤਾਂ ਮੁਰਗਾ ਆਪਣੀ ਧੌਣ ਚੁੱਕ ਕੇ ਆਪਣੇ ਖੰਭ ਫੈਲਾਏਗਾ ਅਤੇ ਉੱਚੀ ਬਾਂਗ ਦੇਵੇਗਾ, ਅਤੇ ਉਸ ਦਿਸ਼ਾ ਵੱਲ ਮੂੰਹ ਕਰ ਲਏਗਾ ਜਿਧਰ ਤੋਂ ਖਤਰਾ ਹੋਵੇਗਾ।"

ਦਾਦੋਨ ਨੇ ਪੁਰਸਕਾਰ ਵਜੋਂ ਸਿਆਣੇ ਦੀ ਪਹਿਲੀ ਇੱਛਾ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ। ਸੋਨੇ ਦੇ ਮੁਰਗੇ ਦੀ ਚੇਤਾਵਨੀ ਦੇ ਜ਼ਰੀਏ ਦਾਦੋਨ ਗੁਆਢੀਆਂ ਨੂੰ ਮੂੰਹ ਤੋੜ ਜਵਾਬ ਦੇ ਦਿੰਦਾ ਸੀ। ਅਮਨ ਦੀ ਜ਼ਿੰਦਗੀ ਦੇ ਦੋ ਸਾਲ ਬਾਅਦ ਅਚਾਨਕ ਇੱਕ ਦਿਨ ਸੋਨੇ ਦੇ ਮੁਰਗੇ ਨੇ ਬਾਂਗ ਦਿੱਤੀ ਅਤੇ ਪੂਰਬ ਵੱਲ ਮੂੰਹ ਮੋੜ ਲਿਆ। ਦਾਦੋਨ ਨੇ ਫ਼ੌਜ ਦੀ ਇੱਕ ਟੁਕੜੀ ਨਾਲ ਵੱਡੇ ਪੁੱਤਰ ਨੂੰ ਭੇਜਿਆ। ਪੁੱਤਰ ਦੀ ਕੋਈ ਖ਼ਬਰ ਨਾ ਸੀ, ਅਤੇ ਫਿਰ ਅੱਠ ਦਿਨ ਬਾਅਦ ਕੁੱਕੜ ਨੇ ਫਿਰ ਰੌਲਾ ਪਾ ਦਿੱਤਾ। ਦਾਦੋਨ ਨੇ ਇਸ ਵਾਰ ਫੌਜ ਦੀ ਇੱਕ ਹੋਰ ਟੁਕੜੀ ਨਾਲ ਛੋਟੇ ਪੁੱਤਰ ਨੂੰ ਭੇਜਿਆ। ਫੇਰ ਕੋਈ ਖ਼ਬਰ ਨਹੀਂ ਮਿਲੀ, ਅਤੇ ਅੱਠ ਦਿਨ ਬਾਅਦ ਕੁੱਕੜ ਤੀਜੀ ਵਾਰ ਬੋਲਿਆ। ਇਸ ਵਾਰ ਦਾਦੋਨ ਆਪਣੀ ਫ਼ੌਜ ਨਾਲ ਆਪ ਜਾਂਦਾ ਹੈ ਅਤੇ ਅੱਗੇ ਪਹਾੜਾਂ ਵਿੱਚ ਉਹ ਇੱਕ ਤੰਬੂ ਨੂੰ ਵੇਖਦਾ ਹੈ, ਅਤੇ ਸਿਪਾਹੀਆਂ ਅਤੇ ਪੁੱਤਰਾਂ ਦੀਆਂ ਲਾਸਾਂ ਪਈਆਂ ਹਨ। ਦੋਨਾਂ ਪੁੱਤਰਾਂ ਦੀਆਂ ਤਲਵਾਰਾਂ ਨੇ ਇਕ-ਦੂਜੇ ਨੂੰ ਵਿੰਨ੍ਹਿਆ ਹੋਇਆ ਹੈ। ਤੰਬੂ ਵਿੱਚੋਂ ਸ਼ਮਾਹਨਕਾ ਰਾਣੀ ਬਾਹਰ ਨਿਕਲਦੀ ਹੈ। ਉਸ ਨੂੰ ਦੇਖਕੇ ਰਾਜੇ ਨੂੰ ਪੁੱਤਰਾਂ ਦੀ ਮੌਤ ਭੁੱਲ ਜਾਂਦੀ ਹੈ ਅਤੇ ਹੈਰਾਨ ਅਤੇ ਮੋਹਿਤ ਹੋਇਆ ਉਹ ਸੱਤ ਦਿਨ ਤੰਬੂ ਵਿੱਚ ਮੌਜ ਕਰਦਾ ਹੈ। ਇੱਕ ਹਫ਼ਤੇ ਬਾਅਦ, ਰਾਜਾ ਦਾਦੋਨ ਆਪਣੀ ਫ਼ੌਜ ਅਤੇ ਰਾਣੀ ਨੂੰ ਲੈ ਘਰ ਨੂੰ ਚਲ ਪੈਂਦਾ ਹੈ। ਘਰ ਜਾਣ ਤੇ ਉਸਨੂੰ ਉਹ ਬੁਢਾ ਸਿਆਣਾ ਮਿਲਦਾ ਹੈ, ਅਤੇ ਵਾਅਦਾ ਯਾਦ ਕਰਵਾਕੇ ਰਾਣੀ ਦੀ ਮੰਗ ਕਰਦਾ ਹੈ। ਇਹ ਸੁਣ ਕੇ ਰਾਜਾ ਨੇ ਕਿਹਾ ਕਿ ਹਰ ਇੱਕ ਗੱਲ ਦੀ ਸੀਮਾ ਹੁੰਦੀ ਹੈ, ਰਾਣੀ ਤੈਨੂੰ ਕਿਵੇਂ ਮਿਲ ਸਕਦੀ ਹੈ। ਅਤੇ ਉਸ ਨੂੰ ਉਹ ਹੋਰ ਕੁਝ ਵੀ ਦੇਣ ਲਈ ਤਿਆਰ ਹੈ। ਸਿਆਣੇ ਨੇ ਆਪਣੀ ਅੜੀ ਨਾ ਛਡੀ ਤਾਂ ਅਤੇ ਰਾਜੇ ਨੂੰ ਬਹੁਤ ਗੁੱਸਾ ਆਇਆ ਅਤੇ ਉਸ ਤੇ ਹਮਲਾ ਕਰ ਦਿੱਤਾ ਅਤੇ ਬਜ਼ੁਰਗ ਆਦਮੀ ਦੀ ਮੌਤ ਹੋ ਗਈ। ਕੁੱਕੜ ਆਪਣੀ ਥਾਂ ਤੋਂ ਉੱਤਰ ਆਇਆ, ਉਸਨੇ ਦਾਦੋਨ ਦੇ ਤਾਜ ਵਿੱਚ ਠੁੰਗਾਂ ਮਾਰੀਆਂ, ਅਤੇ ਉਹ ਸਿੰਘਾਸਨ ਤੋਂ ਗਿਰ ਪੈਂਦਾ ਹੈ ਅਤੇ ਮਰ ਜਾਂਦਾ ਹੈ। ਰਾਣੀ ਲੋਪ ਹੋ ਗਈ ਜਿਵੇਂ ਕਦੇ ਹੈ ਹੀ ਨਹੀਂ ਸੀ।

ਕਥਾਨਕ ਸਰੋਤ

[ਸੋਧੋ]
ਜ਼ਾਰ ਦਾਦੋਨ ਸ਼ੇਮਾਲਖਾ ਰਾਣੀ ਨੂੰ ਮਿਲਦਾ ਹੈ, (ਇਵਾਨ ਬਿਲੀਬਿਨ ਦਾ ਸਿਰਜਿਆ ਚਿੱਤਰ, 1907)