੨੦੧੪ ਵਾਹਗਾ ਸਰਹੱਦ ਸਵੈਘਾਤੀ ਹਮਲਾ
ਦਿੱਖ
੨੦੧੪ ਵਾਘਾ ਸਰਹੱਦ ਬੰਬ-ਧਮਾਕਾ | |
---|---|
ਤਸਵੀਰ:Wagah suicide attack.jpg | |
ਟਿਕਾਣਾ | ਵਾਘਾ, ਪੰਜਾਬ, ਪਾਕਿਸਤਾਨ |
ਗੁਣਕ | 31°36′16.9″N 74°34′22.5″E / 31.604694°N 74.572917°E |
ਮਿਤੀ | ੨ ਨਵੰਬਰ, ੨੦੧੪ ਸਾਮ ਦੇ ੫.੩੦ (UTC+੫) |
ਟੀਚਾ | ਆਮ ਲੋਕ |
ਹਮਲੇ ਦੀ ਕਿਸਮ | ਸਵੈਘਾਤੀ ਹਮਲਾ |
ਹਥਿਆਰ | ਬੰਬ |
ਮੌਤਾਂ | ੬੦[1] |
ਜਖ਼ਮੀ | ੧੦੦ |
ਅਪਰਾਧੀ | ਜਮਾਤ-ਉਲ-ਅਹਿਰਰ[2] |
ਮਕਸਦ | ਜ਼ਰਬ-ਏ-ਅਜ਼ਬ ਫ਼ੌਜੀ ਕਾਰਵਾਈ ਦਾ ਬਦਲਾ |
੨ ਨਵੰਬਰ, ੨੦੧੪ ਨੂੰ ਵਾਘਾ ਸਰਹੱਦ 'ਤੇ ਹੋਈ ਰੋਜ਼ਾਨਾ ਪਰੇਡ ਮਗਰੋਂ ਇੱਕ ਸਵੈਘਾਤੀ ਬੰਬ ਧਮਾਕਾ ਹੋਇਆ।[3]
ਜਾਨੀ ਨੁਕਸਾਨ
[ਸੋਧੋ]ਘੱਟੋ-ਘੱਟ ੬੦ ਲੋਕ ਹਲਾਕ ਹੋਏ ਅਤੇ ੧੦੦ ਤੋਂ ਵੱਧ ਫੱਟੜ ਹੋ ਗਏ।[4] ਪੰਜਾਬ ਸਰਕਾਰ ਨੇ ਲਹੌਰ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਐਮਰਜੈਂਸੀ ਲਗਾ ਦਿੱਤੀ[5] ਮਰਨ ਵਾਲ਼ਿਆਂ ਵਿੱਚ ੧੦ ਔਰਤਾਂ ਅਤੇ ਅੱਠ ਬੱਚੇ ਵੀ ਸ਼ਾਮਲ ਹਨ।[6] ਇੱਕੋ ਪਰਵਾਰ ਦੇ ਅੱਠ ਜੀਅ ਵੀ ਇਸ ਧਮਾਕੇ ਵਿੱਚ ਜਾਨ ਗੁਆ ਬੈਠੇ।[7]
ਜ਼ੁੰਮੇਵਾਰੀ ਅਤੇ ਮਕਸਦ
[ਸੋਧੋ]ਬੰਬ ਧਮਾਕੇ ਦੀ ਜ਼ੁੰਮੇਵਾਰੀ ਵੱਖੋ-ਵੱਖ ਤੌਰ 'ਤੇ ਜਲਾਵਤਨ ਜੁੰਦੱਲਾ ਅਤੇ ਟੀਟੀਪੀ ਤੋਂ ਮਾਨਤਾ ਪ੍ਰਾਪਤ ਜਮਾਤ-ਉਲ-ਅਹਿਰਰ ਟੋਲੀਆਂ ਨੇ ਲਈ।
ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਵੱਖ ਹੋਏ ਧੜੇ ਦੇ ਬੁਲਾਰੇ ਅਹਿਮਦ ਮਰਵਾਤ ਨੇ ਟੈਲੀਫ਼ੋਨ ਰਾਹੀਂ ਦੱਸਿਆ ਕਿ ਇਹ ਹੱਲਾ ਜ਼ਰਬ-ਏ-ਅਜ਼ਬ ਅਤੇ ਵਜ਼ੀਰਿਸਤਾਨ ਫ਼ੌਜੀ ਕਾਰਵਾਈਆਂ ਦੇ ਜਵਾਬ ਵਿੱਚ ਕੀਤਾ ਗਿਆ ਹੈ।[8]
ਹਵਾਲੇ
[ਸੋਧੋ]- ↑ http://www.dawn.com/news/1142006/ttp-splinter-groups-claim-wagah-attack-60-dead
- ↑ http://www.dawn.com/news/1142307/wagah-attack-ahrar-claim-of-responsibility-appears-more-credible
- ↑ http://indianexpress.com/article/world/world-others/pakistan-at-least-30-killed-in-explosion-at-wagah-border-crossing/[permanent dead link]
- ↑ "60 Killed in Pakistan in Suicide Attack at Wagah Border". NDTV. 3 November 2014. Retrieved 3 November 2014.
- ↑ Gilani, Iqtidar (3 November 2014). "Emergency at hospitals". The Nation. Retrieved 3 November 2014.
- ↑ PTI (3 November 2014). "Death toll in Pakistan suicide attack at Wagah Border rises to 61". Economic Times. Retrieved 3 November 2014.
- ↑ http://www.aljazeera.com/news/asia/2014/11/pakistan-india-border-blast-2014112141227182769.html
- ↑ http://www.dawn.com/news/1142006/jundullah-claims-suicide-attack-near-wagah-border-45-dead