ਸਮੱਗਰੀ 'ਤੇ ਜਾਓ

1960 ਤੱਕ ਦੀ ਪ੍ਰਗਤੀਵਾਦੀ ਕਵਿਤਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪ੍ਰਗਤੀਵਾਦ ਆਧੁਨਿਕ ਸਰਬਹਾਰਾ ਵਰਗ ਦੀ ਵਿਚਾਰਧਾਰਾ ਹੈ।ਇਸ ਦਾ ਸਿਧਾਤਕ ਆਧਾਰ ਹੈ ਦਵੰਦਆਤਮਕ ਇਤਿਹਾਸਕ ਭੋਤਿਕਵਾਦ; ਸੰਖੇਪ ਵਿੱਚ ਜਿਸ ਨੂੰ ਮਾਰਕਸਵਾਦ ਕਿਹਾ ਜਾਂਦਾ ਹੈ। ਮਾਰਕਸਵਾਦ ਆਪਣੇ ਆਪ ਵਿੱਚ ਇੱਕ ਵਿਚਾਰਧਾਰਾ ਨਹੀ, ਇੱਕ ਸਿਧਾਂਤ ਜਾਂ ਵਿਗਿਆਨਕ ਜੀਵਨ-ਦਰਸ਼ਨ ਹੈ।ਪਰ ਜਿਵੈਂ ਹਰ ਵਿਗਿਆਨਕ ਦਾ ਇੱਕ ਵਿਚਾਰਧਾਰਾਈ ਰੂਪ ਹੁੰਦਾ ਹੈ ਉਸੇ ਤਰਾਂ ਮਾਰਕਸਵਾਦ ਦਾ ਵਿਚਾਰਧਾਰਾਈ ਰੂਪ ਪ੍ਰਗਤੀਵਾਦ ਹੈ। ਇਟਲੀ ਦੇ ਮਾਰਕਸੀ ਚਿੰਤਕ ਗਰਾਮਸੀ ਅਨੁਸਾਰ ਹਰੇਕ ਵਰਗ ਦੀ ਵਿਚਾਰਧਾਰਾ ਦੇ ਚਾਰ ਰੂਪ ਹੁੰਦੇ ਹਨ, ਫਿਲਾਸਫੀ, ਧਰਮ ਆਮ ਸੋਝੀ ਤੇ ਲੋਕਧਾਰਾ ਪਰ ਉਸ ਵਰਗ ਦੇ ਪ੍ਰਬੁੱਧ ਚਿੰਤਕ ਇਨ੍ਹਾਂ ਚਾਰੇ ਰੂਪਾਂ ਨੂੰ ਜਦੋਂ ਕਿਸੇ ਇੱਕ ਜੀਵਨ-ਦਰਸ਼ਨ ਦੀ ਸਹਾਇਤਾ ਨਾਂਲ ਸੂਤਰਬੱਧ ਕਰ ਲੈਂਦੇ ਹਨ ਤਾਂ ਉਸ ਵਿਚਾਰਧਾਰਾ ਦਾ ਇੱਕ ਪ੍ਰਤੀਲਿਧ ਰੂਪ ਸਾਹਮਣੇ ਆ ਜਾਂਦਾ ਹੈ। ਭਾਰਤੀ ਤੇ ਪੰਜਾਬੀ ਚਿੰਤਕਾਂ ਤੇ ਸਾਹਿਤਕਾਰਾਂ ਨੇ ਵੀਹਵੀਂ ਸਦੀ ਦੇ ਤੀਜੇ ਚੋਥੇ ਦਹਾਕੇ ਵਿੱਚ ਇਸੇ ਤਰ੍ਹਾਂ ਪ੍ਰਗਤੀਵਾਦੀ ਵਿਚਾਰਧਾਰਾ ਨੂੰ ਸੂਤਰਬੱਧ ਕਰਨ ਦਾ ਜਤਨ ਕੀਤਾ ਹੈ। ਉਦੋਂ ਤੋਂ ਲੈ ਕੇ ਹੁਣ ਤਕ ਜਿਹਨਾਂ ਪੰਜਾਬੀ ਕਵੀਆਂ ਨੇ ਇਸ ਵਿਚਾਰਧਾਰਾ ਦੇ ਅੱਡ-ਅੱਡ ਰੂਪਾਂ ਨੂੰ ਵਿਅਕਤ ਕੀਤਾ ਹੈ। ਉਹਨਾਂ ਦੀ ਸੂਚੀ ਬਹੁਤ ਲੰਬੀ ਹੈ।ਇੱਥੇ ਉਸ ਸੂਚੀ ਨੂੰ ਅੰਕਿਤ ਕਰਨ ਦੀ ਬਜਾਇ ਸਾਡਾ ਮਨੋਰਥ ਪ੍ਰਗਤੀਵਾਦੀ ਵਿਚਾਰਧਾਰਾ ਦੇ ਕਾਵਿਕ ਸਰੂਪ ਦਾ ਵਿਸ਼ਲੇਸ਼ਣ ਕਰਨਾ ਹੈ। ਪ੍ਰਗਤੀਵਾਦੀ ਪੰਜਾਬੀ ਕਾਵਿਧਾਰਾ ਦੇ ਮੁੱਢਲੇ ਪੜਾਅ ਦੇ ਕਵੀ ਸਾਮੰਤੀ ਭਾਵ-ਬਣਤਰ, ਰੁਮਾਂਟਿਕ ਸੰਵੇਤਨਾ ਅਤੇ ਮੱਧ-ਸ਼੍ਰੇਣਿਕ ਰੁਚੀਆਂ ਕਾਰਨ ਮੱਧਕਾਲੀ ਕਵਿ- ਚਿੰਤਨ ਅਤੇ ਰਮਾਂਟਿਕ ਕਾਵਿ-ਸ਼ਾਸਤਰ ਤੋ਼ ਪ੍ਰਾਪਤ ਅੰਤਰ ਦ੍ਰਿਸ਼ਟੀਆਂ ਨੂੰ ਰਲਗੱਡ ਕਰਦੇ ਨਜਰ ਆਉਂਦੇ ਹਨ ਪ੍ਰੰਤੂ ਜਿਉਂ-ਜਿਉਂ ਮੱਧਵਰਗੀ ਰਮਾਂਸ ਦੀ ਧੁੰਦ ਘਟਦੀ ਗਈ ਅਤੇ ਪ੍ਰਗਤੀਵਾਦੀ ਚੇਤਨਾ ਦਾ ਵਿਕਾਸ ਹੁੰਦਾ ਗਿਆ ਤਾਂ ਇਹ ਕਵੀ ਵਧੇਰੇ ਯਥਾਰਥਮੁਖੀ ਹੰੁਦੇ ਗਏ ਅਤੇ ਇਹਨਾਂ ਦਾ ਪੂਰਬਲੀ ਕਾਵਿ- ਪਰੰਪਰਾ ਤੋ਼ ਮੋਹ ਭੰਗ ਹੁੰਦਾ ਗਿਆ ਲੇਕਿਨ ਅਨੁਭਵ ਦੇ ਯਥਾਰਥ ਚਿਤਰਣ ਦੀ ਜਾਗਿਆਸਾ ਵੱਸ ਪ੍ਰਗਤੀਵਾਦੀ ਕਵੀਆਂ ਨੇ ਰਹੱਸਵਾਦੀ ਕਾਵਿ ਦ੍ਰਿਸ਼ਟੀ ਨੂੰ ਸੁਚੇਤ ਪੱਧਰ ਤੇ ਰੱਦ ਕੀਤਾ ਹੈ ਇਸੇ ਕਰਕੇ ਹੀ ਡਾ.ਕੇਸਰ ਸਿੰਘ ਕੇਸਰ ਪ੍ਰਗਤੀਵਾਦੀ ਪੰਜਾਬੀ ਕਾਵਿ-ਧਾਰਾ ਨੂੰ ਰਹੱਸਵਾਦੀ ਪੰਜਾਬੀ ਕਾਵਿ-ਧਾਰਾ ਦਾ ਰਚਨਾਤਮਕ ਨਕਾਰਨ ਕਹਿੰਦਾ ਹੈ।ਇਸ ਤੱਥ ਨੂੰ ਹੋਰ ਵੀ ਵਧੇਰੇ ਸਪਸ਼ਟਤਾ ਪ੍ਰਦਾਨ ਕਰਦਾ ਹੋਇਆ ਡਾ. ਕਰਮਜੀਤ ਸਿੰਘ ਲਿਖਦਾ ਹੈ ਕਿ:- ਮੱਧਕਾਲੀਨ ਸਾਮੰਤਵਾਦੀ ਮਨੁੱਖੀ ਕੀਮਤਾਂ ਅਤੇ ਆਤਮ-ਪਰਕ ਅਧਿਆਤਮਵਾਦੀ ਦ੍ਰਿਸ਼ਟੀ ਵਿਚ ਪੰਜਾਬੀ ਕਵਿਤਾ ਦੀ ਅਸਥਾ ਨਿਰੰਤਰ ਬਣੀ ਰਹੀ। ਭ੍ਰਗਤੀਵਾਦੀ ਧਾਰਾ ਦੀ ਕਵਿਤਾ ਇਸ ਆਸਥਾ ਦਾ ਸੁਚੇਤ ਰੂਪ ਵਿੱਚ ਤਿਆਗ ਕਰਦੀ ਹੈ ਅਤੇ ਅਨਾਤਮ ਜਗਤ ਨੂੰ ਯਥਾਰਥ ਚਿਤ੍ਰਣ ਦਾ ਮੁੱਖ ਅਧਾਰ ਮੰਨ ਕੇ ਤੁਰਦੀ ਹੈ।

ਪ੍ਰਗਤੀਵਾਦੀ ਪੰਜਾਬੀ ਕਾਵਿਧਾਰਾ ਪੰਜਾਬੀ ਕਵਿਤਾ ਦੀ ਅਜਿਹੀ ਪਹਿਲੀ ਧਰਾ ਹੈ। ਜੋ ਮਾਰਕਸਵਾਦੀ ਦਰਸ਼ਨ ਤੇ ਪ੍ਰਭਾਵ ਅਧੀਨ ਯਥਾਰਥ ਪ੍ਰਤੀ ਦਵੰਦਾਆਤਮਕ ਪਦਾਰਥਵਾਦੀ ਪਹੁੰਚ ਅਖਤਿਆਰ ਕਰਦੀ ਹੋਈ ਇਸ ਨੂੰ ਕਲਾਤਮਕ ਅਭਿਵਿਅਕਤੀ ਪ੍ਰਦਾਨ ਕਰਨ ਦਾ ਸੁਚੇਤ ਉਪਰਾਲਾ ਕਰਦੀ ਪ੍ਰਤੀਤ ਹੁੰਦੀ ਹੈ। ਗਤੀਸ਼ੀਲ ਸਮਾਜਕ-ਰਾਜਨੀਤਿਕ ਚਿੰਤਨ ਦਾ ਵਿਚਾਰਧਾਰਾਈ ਪਰਿਪੇਖ ਇਸ ਕਾਵਿ-ਧਾਰਾ ਨੂੰ ਪਹਿਲੀ ਪੰਜਾਬੀ ਕਵਿਤਾ ਨਾਂਲੋਂ ਵੱਖਰਤਾ ਅਤੇ ਵਿੱਲਖਣਤਾ ਪ੍ਰਦਾਨ ਕਰਦਾ ਹੈ ਪ੍ਰਗਤੀਵਾਦੀ ਪੰਜਾਬੀ ਕਵਿਤਾ 1935 ਤੋਂ 1960 ਤੱਕ:- ਪੰਜਾਬੀ ਸਾਹਿਤ ਤੇ ਕਵਿਤਾ ਦੀ ਪ੍ਰਗਤੀਵਾਦੀ ਪ੍ਰਵਿਰਤੀ ਦੀ ਗੱਲ ਆਮ ਕਰਕੇ ਸਰਬਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਦੀ ਸਥਾਪਨਾ ਅਪ੍ਰੈਲ 1936 ਤੋਂ ਸ਼ੁਰੂ ਕੀਤੀ ਜਾਂਦੀ ਹੈ ਤੇ ਇਸ ਸੰਘ ਨੂੰ ਅੱਗੋਂ ਪੈਰਿਸ ਦੀ ਲੇਖਕ ਮਿਲਣੀ 1935 ਤੇ ਉਸ ਮਿਲਣੀ ਨੂੰ ਰੂਸ ਤੇ ਚੀਨ ਵਿਚਲੇ ਸਰਗਰਮ ਸਾਹਿਤਕ ਸੰਗਠਨਾ ਨਾਲ ਸੰਬੰਧਿਤ ਕਰਕੇ ਸਹਿਜੇ ਹੀ ਇਸ ਸਿੱਟੇ ਤੇ ਅੱਪੜ ਜਾਈਦਾ ਹੈ ਕਿ ਪ੍ਰਗਤੀਵਾਦੀ ਲਹਿਰ ਨੂੰ ਹੋਂਦ ਵਿੱਚ ਆਇਆ ਅੱਧੀ ਸਦੀ ਬੀਤ ਗਈ ਹੈ। ਭਾਵੇਂ ਪਿਛਲੇ ਦੋ ਦਹਾਕਿਆਂ ਤੋਂ ਇਹ ਵਿਗੰਠਨ ਦੀ ਅਵਸਥਾ ਵਿੱਚ ਹੈ ਕਾਰਨ-ਕਾਰਜ ਸੰਬੰਧ ਦੀ ਮਕਾਨਕੀ ਤਰਕ ਦੁਆਰਾ ਬਣਾਈ ਇਹ ਧਾਰਨਾ ਠੀਕ ਤਾਂ ਹੈ ਪਰ ਇਸ ਨਾਲ ਇਹ ਸੱਚ ਅੱਖੋਂ ਪਰੋਖੇ ਹੋ ਜਾਂਦਾ ਹੈ ਕਿ ਭਾਰਤ 1936 ਤੋਂ ਪਹਿਲਾ ਹੀ ਅਜਿਹੀ ਸਾਹਿਤਕ ਗਤੀਵਿਧੀ ਹੋਂਦ ਵਿੱਚ ਆ ਚੁੱਕੀ ਸੀ ਜਿਸ ਨੂੰ ਪ੍ਰਗਤੀਵਾਦੀ ਕਿਹਾ ਜਾਂਦਾ ਹੈ ਇਹ ਪ੍ਰਕਿਰਿਆ ਪ੍ਰਗਤੀਸ਼ੀਲ ਲੇਖਕ ਸੰਘ ਦੇ ਵਿਗਠਨ ਤੋਂ ਬਾਅਦ ਵੀ ਜਾਰੀ ਹੈ ਪ੍ਰਗਤੀਵਾਦੀ ਕਾਵਿ ਪ੍ਰਵਿਰਤੀ ਵਿਗਿਆਨਕ ਮੂਲਕ ਯਥਾਰਥਵਾਦੀ ਲੋਕਪੱਖੀ ਰਾਜਨੀਤਿਕ ਪ੍ਰਵਿਰਤੀ ਹੈ ਅੰਤਰ ਰਾਸ਼ਟਰੀ ਅਤੇ ਰਾਸ਼ਟਰੀ ਰਾਜਨੀਤੀ, ਆਪਣੇ ਦੇਸ਼ ਦੀਆ ਵਿਸ਼ੇਸ਼ ਆਰਥਿਕ ਪਰਿਸਥਿਤੀਆਂ ਤੇ ਸੰਕਟਾਂ ਦੀ ਚੇਤੰਨਾ ਅਤੇ ਗਿਆਨ ਵਿਗਿਆਨ ਦੇ ਨਵੇਂ ਨਵੇਂ ਸੋਮਿਆਂ ਦੇ ਸੰਪਰਕ ਨਾਲ ਪੰਜਾਬੀ ਸਾਹਿਤਕਾਰ ਤੇ ਵਿਸ਼ੇਸ਼ ਕਰਕੇ ਕਵੀ 1936 ਤੋ਼ ਬਹੁਤ ਪਹਿਲਾਂ ਇਸ ਪਾਸੇ ਪ੍ਰਵਿਰਤ ਹੈ ਚੁੱਕੇ ਸਨ ਰਾਸ਼ਟਰੀ ਆਜ਼ਾਦੀ ਦੀ ਤਹਿਰੀਕ ਨੇ ਅਨੇਕਾਂ ਲੋਕ-ਸੰਗਠਨਾਂ ਲਈ ਪਾਰਟੀਆਂ ਤੇ ਅੰਦੋਲਨਾ ਨੂੰ ਜਨਮ ਦੇ ਕੇ ਆਮ ਲੋਕਾਂ ਅੰਦਰ ਵੀ ਬਰਤਾਨਵੀ ਸਾਮਰਾਜ ਲਈ ਨਫਰਤ, ਸਵੈਰਾਜ ਲਈ ਮਰ ਮਿਟਣ ਦਾ ਜ਼ਜਬਾ, ਆਪਣੇ ਸੱਭਿਆਚਾਰਕ ਇਤਿਹਾਸ ਦਾ ਮਾਣ, ਭੁੱਖ ਨੰਗ ਤੋ਼ ਨਿਜਾਤ ਪਾਉਣ ਲਈ ਸਾਮੰਤੀ ਜੂਲੇ ਨੂੰ ਲਾਹ ਸੁੱਟਣ ਦੀ ਦਲੇਰੀ ਅਤੇ ਮਜ਼ਬੀ ਫਿਰਕਾਪ੍ਰਸਤੀ, ਵਹਿਮਪ੍ਰਸਤੀ, ਛੂਤ-ਛਾਤ ਤੇ ਜਾਤਪਾਤ ਤ਼ਿ ਉਪਰ ਉਠ ਕੇ ਇੱਕ ਮੁੱਠ ਹੋ ਜਾਣ ਦੀਆਂ ਭਾਵਨਾਵਾਂ ਤੋਂ ਖੁਦ ਵੀ ਪ੍ਰੇਰਿਤ ਹੋਏ ਤੇ ਉਹਨਾਂ ਨੇ ਆਪਣੀ ਕਾਵਿਤਾ ਦੁਆਰਾ ਇਨ੍ਹਾਂ ਨੂੰਸਕਾਰ ਵੀ ਕੀਤਾ ਅਤੇ ਲੋਕ-ਸ਼ਕਤੀਨੂੰਪ੍ਰਗਤੀ-ਪੰਧ ਤੇ ਵਧੇਰੇ ਸਿਦਕ-ਦਿਲੀ ਨਾਲ ਤੁਰਨ ਲਈ ਕਵਿਤਾ ਦੇ ਹਥਿਆਰ ਨਾਲ ਲੈਸ ਵੀ ਕੀਤਾ 1907 ਵਿੱਚ ਬਾਰ ਦੀ ਕਿਸਾਨੀ ਰੋਹ ਤੋ਼ ਪ੍ਰਰਿਤ ਹੋ ਕੇ ਬਰਤਾਨੀਆਂ ਸਰਕਾਰ ਦਾ ਇੱਕ ਥਾਣੇਦਾਰ, ਬਾਂਕੇ ਦਿਆਲ, ਨੋਕਰੀ ਤੋਂ ਅਸਤੀਫਾ ਦੇ ਕੇ ਆਪਦੀ ਗੀਤ ਕਚਨਾ ਨਾਲ ਲੋਕ-ਰਾਜਨੀਤੀ ਵਿੱਚ ਸਰਗਰਮ ਹੋਇਆ ਉਸ ਦੇ ਇੱਕ ਲੋਕ -ਪ੍ਰਸਿੱਧ ਗੀਤ, ਪਗੜੀ ਸੰਭਾਲ ਜੱਟਾ ਨੂੰ ਪੰਜਾਬੀ ਦਾ ਪਹਿਲਾ ਆਲੋਚਕ ਬਾਵਾ ਬੁੱਧ ਸਿੰਘ ਪੰਜਾਬੀ ਵਿੱਚ ਪੁਲੀਟੀਕਲ ਕਵਿਤਾ ਦਾ ਆਰੰਭ ਕਹਿੰਦਾ ਹੈ ਜਦ ਕਾਨੂੰਨ ਨਵੀਂ ਅਬਾਦੀ ਪਾਸ ਸੀ ਅਤੇ ਲਾਇਲਪੁਰ ਆਤਿ ਥਾਵਾਂ ਦੇ ਜੱਟਾ ਨੇ ਸ਼ੋਰ ਪਾਇਆ। ਇਸ ਤੋਂ ਅਗਲਾ ਦਹਾਕਾ 1945-55 ਤਿੱਖੇ ਰਾਜਨੀਤਕ ਘੋਲਾਂ ਤੇ ਸਮਾਜੀ-ਰਾਜਸੀ ਉਥਲ-ਪੁਥਲ ਦਾ ਦਹਾਕਾ ਸੀ। ਕੌਮੀ ਅਜ਼ਾਦੀ ਦੇ ਸੰਗਰਾਮ ਦਾ ਉਭਾਰ ਮਜ਼ਦੂਰ ਹੜਤਾਲਾਂ, ਜਹਾਜ਼ੀਆਂ ਦੀ ਬਗਾਵਤ, ਅਜ਼ਾਦ ਹਿੰਦ ਫੌਜ਼ ਦੇ ਤਿੰਨ ਜਰਨੈਲਾਂ ਦੀ ਰਿਹਾਈ ਦੀ ਮੰਗ, ਫਿਰਕੂ ਫਸਾਦ, ਪੰਜਾਬ ਦੀ ਵੰਡ, ਕਸ਼ਮੀਰ ਦੀ ਲੜਾਈ, ਤਿਲੰਗਾਨਾ ਦਾ ਦਾ ਵਿਦਰੋਹ, ਪੈਪਸੂ ਦੀ ਮੁਜ਼ਾਰਾ ਕੁਹਿੰਮ ਤੇਸੰਸਾਰ ਅਮਨ ਲਹਿਰ ਦੀ ਸਰਗਰਮੀ ਉਸ ਦਹਾਕੇ ਦੀਆਂ ਅਹਿਮ ਘਟਨਾਂਵਾ ਸਨ ਜਿਨਾਂ ਦੇ ਅਨੁਭਵ ਤੇ ਚਿੰਤਨ ਦੇ ਫਲਸਰੂਪ ਪ੍ਰਗਤੀਵਾਦੀ ਪੰਜਾਬੀ ਕਵਿਤਾ ਖੱਬੇ ਪੱਖੀ ਰਾਜਨੀਤੀ ਪ੍ਰਗਤੀਸ਼ੀਲ ਲੇਖਕ ਸੰਘ ਤੇ ਮਾਰਕਸਵਾਦੀ ਜੀਵਨ-ਦਰਸ਼ਨ ਨਾਲ ਵਧੇਰੇ ਸੁਚੇਤ ਰੂਪ ਵਿੱਚ ਪ੍ਰਤੀਬੱਧ ਹੋਈ ਕਵੀਆਂ ਵਿਚੋਂ ਬਾਵਾ ਬਲਵੰਤ, ਮੋਹਨ ਸਿੰਘ, ਹੀਰਾ ਸਿੰਘ ਦਰਦ, ਪਿਆਰਾ ਸਿੰਘ ਸਹਿਰਾਈ, ਅੰਮ੍ਰਿਤਾ ਪ੍ਰੀਤਮ ਤੇ ਰਣਧੀਰ ਸਿੰਘ ਨੇ ਮਾਰਕਸ਼ੀ ਵਿਚਾਰਧਾਰਾ ਦੇ ਕੁਝ ਬੁਨਿਆਦੀ ਸੰਕਲਪਾਂ ਸਮਾਜਵਾਦ, ਸ਼੍ਰੇਣੀ ਘੋਲ, ਲੋਕ ਰਾਜ ਮੱਧਵਰਗ ਦੀ ਸਰਾਪੀ ਹੋਂਦ ਨੂੰ ਆਪਦੀਆਂ ਕਵਿਤਾਵਾਂ ਵਿੱਚ ਸਿੱਧੇ ਤੋਰ ਤੇ ਵਿਅਕਤ ਕੀਤਾ:- ਮੇਰਾ ਜੁਗ ਆਇਆ ਹੈ, ਕੋਈ ਰੋਕ ਪਾ ਸਕਦਾ ਨਹੀਂ ਇਸਸ ਮਹਾਰਾਣੀ ਦੀ ਹਸਤੀ ਨੂੰ ਬਚਾ ਸਕਦਾ ਨਹੀਂ ਜ਼ੋਰ ਤੋ਼ ਚਲਦੇ ਸਮੇਂ ਦਾ ਪਹੀਆ ਰੁਕ ਸਕਦਾ ਨਹੀਂ ਇਸ ਦ੍ਵੰਦਵ ਦੀ ਨਜਰ ਤੋਂ ਕੋਈ ਲੁਕ ਸਕਦਾ ਨਹੀਂ। (ਬਾਵਾ ਬਲਵੰਤ)

ਦੋ ਟੋਟਿਆਂ ਦੇ ਵਿੱਚ ਭੋਂ ਟੁੱਟੀ, ਇੱਕ ਮਹਿਲਾਂ ਦਾ ਇੱਕ ਢੋਕਾਂ ਦਾ

ਦੋ ਧੜਿਆਂ ਵਿੱਚ ਖ਼ਲਕਤ ਵੰਡੀ, ਇੱਕ ਲੋਕਾਂ ਦਾ ਇੱਕ ਜੋਕਾਂ ਦਾ (ਮੋਹਨ ਸਿੰਘ) ਇਕ ਪਾਸੇ ਖੜ੍ਹਾ ਨਜਾਮ ਏ, ਸਾਮਰਾਜੀ ਉਹਦੇ ਸੰਗ। ਦੁਜੈ ਪਾਸੇ ਜਨਤਾ ਹੈ ਖੜੀ, ਸੱਚੀ ਚਾਨਣ ਨ੍ਹੇਰ ਦੀ ਜੰਗ

						(ਪਿਆਰਾ ਸਿੰਘ ਸਹਿਰਾਈ)

ਇਸ ਕਾਵਿ-ਪ੍ਰਵਿਰਤੀ ਦਾ ਲੇਖਾ-ਜੋਖਾ ਕਰਦਿਆਂ ਸੰਤ ਸਿੰਘ ਸੇਖੋਂ ਨੇ ਲਿfਖਆ ਸੀ, ਅੱਜਕਲ ਦਾ ਸਮੂਹੀ ਅਗਰਗਾਮੀ ਅਨੁਭਵ ਸਮਾਜਵਾਦੀ ਹੈ।ਉਸ ਸਮੇਂ ਅਮਨ ਲਹਿਰ ਤੇ ਕਿਸਾਨ-ਅੰਦੋਲਨਾ ਦਾ ਸਮਰਥਨ ਨਹਿਰੂ ਸਰਕਾਰ ਤੇ ਸਾਮੰਤੀ ਸਮਾਜਕ ਰਿਸ਼ਤਿਆਂ ਦਾ ਖੰਡਨ ਇਸ ਕਵਿਤਾ ਦੇ ਮੁਖ ਵਿਸ਼ੇ ਸਨ। ਇਉਂ ਵੀਹਵੀਂ ਸਦੀ ਦੇ ਛੇਵੇ ਦਹਾਕੇ ਵਿੱਚ ਪ੍ਰਗਤਵਾਦੀ ਪੰਜਾਬੀ ਕਵਿਤਾ ਇੱਕ ਲਹਿਰ ਦਾ ਰੂਪ ਧਾਰਨ ਚੁੱਕੀ ਸੀ। ਸਰਬਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਭਾਵੇਂ 1953 ਵਿੱਚ ਹੀ ਵਿਗਠਨ ਦੇ ਰਾਹ ਪੈ ਗਿਆ ਸੀ, ਪਰ ਪੰਜਾਬ ਦੇ ਸ਼ਹਿਰਾਂ-ਕਸਬਿਆਂ ਵਿੱਚ ਅਨੇਕਾ ਸਹਿਤ-ਸਭਾਵਾਂ ਦੇ ਉਭਾਰ ਤੇ ਕੇਂਦਰੀ ਲੇਖਕ ਸਭਾ ਦੀ ਸਥਾਪਨਾ ਸਦਕਾ ਇਹ ਲਹਿਰ 1960 ਤਕ ਚੜਦੀ ਕਲਾ ਵਿੱਚ ਰਹੀ।

ਹਵਾਲk:-
ਕੇਸਰ ਸਿੰਘ ਕੇਸਰ- ਪ੍ਰਗਤੀਵਾਦੀ ਵਿਚਾਰਧਾਰਾ ਤੇ ਪੰਜਾਬੀ ਕਵਿਤਾ-(1) (2) ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ।

ਡਾ. ਹਰਵਿੰਦਰ ਸਿੰਘ:- ਪ੍ਰਗਤੀਵਾਦੀ ਕਾਵਿ ਚਿੰਤਨ (4)(5)(7) ਲੋਕਗੀਤ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ। ਕੇਸਰ ਸਿੰਘ ਕੇਸਰ:- ਪ੍ਰਗਤੀਵਾਦੀ ਵਿਚਾਰਧਾਰਾ ਤੇ ਪੰਜਾਬੀ ਕਵਿਤਾ

ਹਵਾਲੇ

[ਸੋਧੋ]