ਪੰਜਾਬੀ ਦੀਆਂ ਜੜ੍ਹਾਂ ਵਿੱਚ ਤੇਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਸ ਪੁਸਤਕ ਵਿਚ ਪ੍ਰੋ. ਪ੍ਰੀਤਮ ਸਿੰਘ ਜੀ ਨੇ ਆਪਣੇ ਲੇਖਾਂ ਰਾਹੀਂ ਇਕ ਪਾਸੇ ਪੰਜਾਬੀ ਭਾਸ਼ਾ ਦੀ ਸੰਭਾਲ ਦੀ ਭਾਵਨਾ ਨੂੰ ਅਤੇ ਦੂਜੇ ਪਾਸੇ ਪਹਿਲੀ ਜਮਾਤ ਤੋਂ ਅੰਗਰੇਜ਼ੀ ਨੂੰ ਪੰਜਾਬੀ ਦੀ ਸ਼ਰੀਕ ਬਣਾ ਦੇਣ ਨਾਲ ਪੰਜਾਬ ਨੂੰ ਹੋਣ ਵਾਲੇ ਨੁਕਸਾਨ ਦੀ ਚੇਤਨਾ ਨੂੰ ਕੁੱਝ ਨਾ ਕੁੱਝ ਪ੍ਰਚੰਡ ਕੀਤਾ ਹੈ। ਇਸ ਵਿੱਚ ਬਾਲ-ਸਿੱਖਿਆ ਨਾਲ ਸੰਬੰਧਿਤ ਚੋਟੀ ਦੇ ਵਿਸ਼ੇਸ਼ੱਗਾਂ ਦੀਆਂ ਰਾਵਾਂ ਦੀ ਜਾਣਕਾਰੀ ਵੀ ਮਿਲਦੀ ਹੈ ਅਤੇ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਮਸਲਿਆਂ ਤੇ ਤੱਥਾਂ, ਹਵਾਲਿਆਂ ਸਹਿਤ ਵਿਸਥਾਰ 'ਚ ਵਿਸ਼ਲੇਸ਼ਣ ਕੀਤਾ ਗਿਆ ਹੈ। ਕਿਤਾਬ ਵਿੱਚ ਪੰਜਾਬੀ ਭਾਸ਼ਾ ਦਾ ਸਮਾਜਿਕ, ਸੱਭਿਆਚਾਰਕ ਤੇ ਵਿੱਦਿਅਕ ਪੱਧਰ 'ਤੇ ਕਿਵੇਂ ਖਿਲਵਾੜ ਜਾਂ ਧੱਕਾ ਹੁੰਦਾ, ਇਸ ਬਾਰੇ ਵੀ ਵਿਸਥਾਰਿਤ ਚਰਚਾ ਦਰਜ ਹੈ। ਮਾਤ-ਭਾਸ਼ਾ ਸੰਬੰਧੀ ਬਹੁਤ ਸਾਰੇ ਪੰਜਾਬ ਦੇ ਪ੍ਰਸਿੱਧ ਭਾਸ਼ਾ ਵਿਗਿਆਨਕਾਂ ਦੇ ਵਿਚਾਰ ਵੀ ਦਰਜ ਕੀਤੇ ਗਏ ਹਨ।