ਸੈਲਫ ਹੈਲਪ ਗਰੁੱਪ
ਸੈਲਫ ਹੈਲਪ ਗਰੁੱਪ ਆਮ ਤੌਰ 'ਤੇ 10-20 ਸਥਾਨਕ ਔਰਤਾਂ ਜਾਂ ਲੋਕਾਂ ਦੀ ਬਣੀ ਇੱਕ ਪਿੰਡ-ਅਧਾਰਿਤ ਵਿੱਤੀ ਵਿਚੋਲੇ ਕਮੇਟੀ ਹੈ ਖਾਸ ਕਰਕੇ ਦੱਖਣੀ ਏਸ਼ੀਆ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ, ਹੋਰ ਦੇਸ਼ ਵਿੱਚ ਪਾਇਆ ਜਾ ਸਕਦਾ ਹੈ, ਪਰ ਜ਼ਿਆਦਾਤਰ ਸਵੈ-ਮਦਦ ਗਰੁੱਪ, ਭਾਰਤ ਵਿੱਚ ਸਥਿਤ ਹਨ, ਕੁਝ ਔਰਤਾਂ ਦੁਆਰਾ ਬਣਾਇਆ ਗਿਆ ਗਰੁੱਪ ਜੋ ਮਿਲ ਕੇ ਕੰਮ ਕਰੇ ਜਾਂ ਕਿਸੇ ਖਾਣ ਵਾਲੀ ਵਾਲੀ ਵਸਤੂ ਦਾ ਉਤਪਾਦਨ ਕਰੇ ਅਤੇ ਆਪ ਹੀ ਵੇਚੇ। ਕਮੇਟੀ ਬਣਾਉਣ ਤੋਂ ਬਾਅਦ ਮਤਾ ਪਾ ਕੇ ਇਸ ਗਰੁੱਪ ਦੀ ਮਾਨਤਾ ਲੈ ਲਈ ਜਾਂਦੀ ਹੈ। ਪੰਜਾਬ ਦੇ ਕੁਝ ਗਰੁੱਪਾਂ ਨੂੰ ਆਰਟ ਐਂਡ ਕਰਾਫਟ ਸੈਲਫ ਹੈਲਪ ਟ੍ਰੇਨਿੰਗ ਸੁਸਾਇਟੀ ਪੰਜਾਬ ਵੱਲੋਂ ਵੋਕੇਸ਼ਨਲ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸ ਤਹਿਤ ਕੇਂਦਰ ਖੋਲ੍ਹ ਕੇ ਵਿਦਿਆਰਥਣਾਂ ਨੂੰ ਸਿਲਾਈ-ਕਢਾਈ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸੈਲਫ ਹੈਲਪ ਗਰੁੱਪ ਵੱਲੋਂ ਸਾਲ ਦੇ ਅੰਤ ਵਿੱਚ ਮੁਨਾਫਾ ਵੰਡਿਆ ਜਾਂਦਾ ਹੈ। ਪਿੰਡਾਂ ਵਿੱਚ ਆਂਗਨਵਾੜੀ ਕੇਂਦਰਾਂ ਰਾਹੀਂ ਖੋਲ੍ਹੇ ਗਏ ਸੈਲਫ ਹੈਲਪ ਗਰੁੱਪਾਂ ਰਾਹੀਂ ਪੇਂਡੂ ਤੇ ਘਰੇਲੂ ਔਰਤਾਂ ਨੂੰ ਵੱਡੀ ਰਾਹਤ ਮਿਲਦੀ ਹੈ। ਔਰਤਾਂ ਥੋੜ੍ਹੀ ਜਿਹੀ ਰਾਸ਼ੀ ਪ੍ਰਤੀ ਮਹੀਨਾ ਖਰਚ ਕੇ ਆਪਣੀ ਮਦਦ ਆਪ ਕਰ ਸਕਦੀਆਂ ਹਨ। ਪਿੰਡਾਂ ਵਿੱਚ ਖੁੱਲ੍ਹੇ ਸੈਲਫ ਹੈਲਪ ਗਰੁੱਪ ਪੇਂਡੂ ਔਰਤਾਂ ਦੀ ਮਦਦ ਲਈ ਸਾਰਥਿਕ ਸਿੱਧ ਹੋ ਰਹੇ ਹਨ। ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤੀਆਂ ਵਸਤਾਂ ਦੀ ਪਰਦਰਸ਼ਨੀਆਂ ਲਗਾਇਆਂ ਜਾਂਦੀਆਂ ਹਨ। ਇਸ ਨਾਲ ਗਰੁੱਪ ਦੀਆਂ ਬਣਾਈਆਂ ਹੋਈਆਂ ਵਸਤੂਆਂ ਨੂੰ ਵੇਚ ਦਿਤਾ ਜਾਂਦਾ ਹੈ। ਸੈਲਫ ਹੈਲਪ ਗਰੁੱਪਾਂ ਨੂੰ ਆਪਣੇ ਸਵੈ-ਰੋਜ਼ਗਾਰ ਧੰਦੇ ਸ਼ੁਰੂ ਕਰਨ ਲਈ ਕਰਜ਼ੇ ਮੁਹੱਈਆ ਕਰਵਾਏ ਜਾਂਦੇ ਹਨ। ਸਵੈ-ਰੋਜ਼ਗਾਰ ਧੰਦਿਆਂ ਲਈ ਨਬਾਰਡ ਵੱਲੋਂ ਸਿਖਲਾਈ ਕੈਂਪ ਵੀ ਲਗਵਾਏ ਜਾਂਦੇ ਹਨ।[1]
ਹਵਾਲੇ
[ਸੋਧੋ]- ↑ "Fouillet C. and Augsburg B. 2007. "Spread of the Self-Help Groups Banking Linkage Programme in India", International Conference on Rural Finance Research: Moving Results, held by FAO and IFAD, Rome, March 19-21" (PDF). Archived from the original (PDF) on 2010-07-05. Retrieved 2008-06-15.