ਮੱਛ ਅਵਤਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਤਸਯ
ਵਿਸ਼ਨੂੰ ਮੱਛ ਅਵਤਾਰ ਵਜੋਂ
ਦੇਵਨਾਗਰੀमत्स्य

ਮੱਛ ਅਵਤਾਰ ਭਗਵਾਨ ਵਿਸ਼ਨੂੰ ਦਾ ਅਵਤਾਰ ਹੈ ਜੋ ਉਨ੍ਹਾਂ ਦੇ ਦਸ ਅਵਤਾਰਾਂ ਵਿੱਚੋਂ ਇੱਕ ਹੈ। ਵਿਸ਼ਨੂੰ ਨੂੰ ਪਾਲਣਹਾਰ ਕਿਹਾ ਜਾਂਦਾ ਹੈ ਇਸਲਈ ਉਹ ਬ੍ਰਹਿਮੰਡ ਦੀ ਰੱਖਿਆ ਹੇਤੁ ਵਿਵਿਧ ਅਵਤਾਰ ਧਾਰਦੇ ਹਨ।

ਕਥਾ[ਸੋਧੋ]

ਬ੍ਰਹਮਾ ਜੀ ਨੇ ਆਪਣੀ ਸਭਾ ਵਿੱਚ ਹੰਕਾਰ ਕੀਤਾ। ਇਸ ਤੇ ਹ੍ਯੂਗ੍ਰਿਵ ਦੈਤ ਪਰਗਟ ਹੋਇਆ। ਸੰਖਾਸੁਰ ਦਾ ਜਿਕਰ ਵੀ ਇਸੇ ਸਬੰਧ ਵਿੱਚ ਆਉਂਦਾ ਹੈ। ਇਸ ਨੇ ਬ੍ਰਹਮਾ ਸਮੇਤ ਸਾਰੇ ਦੇਵਤਿਆ ਨੂੰ ਜਿੱਤ ਲਿਆ। ਬ੍ਰਹਮਾ ਜੀ ਪਾਸੋ ਵੇਦ ਖੋ ਲਏ ਤੇ ਸਮੁੰਦਰ ਵਿੱਚ ਜਾ ਛੁਪਿਆ। ਬ੍ਰਹਮਾ ਤੇ ਦੇਵਤਿਆ ਦੀ ਪੁਕਾਰ ਕਰਨ ਤੇ ਵਿਸਨੂੰ ਨੇ ਮਛ ਅਵਤਾਰ (ਮੀਨਤਨ) ਧਾਰਿਆ ਤੇ ਇਸ ਦੈਤ ਨਾਲ ਜੰਗ ਕਰ ਕੇ ਇਸ ਦਾ ਨਾਸ ਕੀਤਾ ਤੇ ਦੇਵਤਿਆ ਦੀ ਲਾਜ ਰਖੀ ਤੇ ਬ੍ਰਹਮਾ ਜੀ ਨੂੰ ਵੇਦ ਪੁਚਾ ਦਿਤੇ। ਇਹ ਵਿਸਨੂੰ ਜੀ ਦੇ ਪਹਿਲੇ ਅਵਤਾਰ ਮਨੇ ਜਾਦੇ ਹਨ। ਇਹਨਾਂ ਦਾ ਹੇਠਲਾ ਧੜ ਮਛੀ ਦਾ ਤੇ ਉਪ੍ਰਲਾ ਹਿੱਸਾ ਮਨੁਖ ਦਾ ਸੀ।[1]

ਮੀਨਤਨ ਸੰਬੰਧੀ ਇਹ ਭੀ ਦਸਿਆ ਜਾਦਾ ਹੈ ਕਿ ਇੱਕ ਅਪਛਰਾ ਸਰਾਪ ਦੇ ਕਾਰਨ ਮਛੀ ਬਣ ਗਈ ਸੀ। ਇਹ ਮਛੀ ਰਾਜਾ ਸਤਬ੍ਰਤ ਦੇ ਹਥ ਆਈ। ਜਿਸ ਜਲ ਵਿੱਚ ਰਾਜਾ ਇਸ ਨੂੰ ਰਖੇ, ਇਸ ਦਾ ਅਕਾਰ ਇਤਨਾ ਵਧ ਜਾਵੇ ਕਿ ਇਹ ਜਲ ਵਿੱਚ ਸਮਾ ਨ ਸਕੇ। ਅੰਤ ਨੂੰ ਰਾਜਾ ਇਸ ਨੂੰ ਸਮੁੰਦਰ ਵਿੱਚ ਲੈ ਗਿਆ। ਇਸ ਮਛੀ ਨੇ ਮਛ ਰੂਪ ਧਾਰ ਰਾਜੇ ਨੂੰ ਰਿਖੀਆ ਸਮੇਤ ਉਪਦੇਸ ਦਿਤਾ ਤੇ ਇਸ ਦਾ ਹੰਕਾਰ ਦੂਰ ਕੀਤਾ। ਇਹ ਉਪਦੇਸ ਮਛ ਪੁਰਾਣ ਵਿੱਚ ਦਰਜ ਹੈ। ਕਈਆਂ ਦਾ ਇਹ ਭੀ ਖਿਆਲ ਹੈ ਕਿ ਇਸੇ ਮਛੀ ਨੇ ਸੰਖਾਸੁਰ ਨੂੰ ਮਾਰ ਕੇ ਵੇਦ ਓਧਰੇ ਹਨ।

ਮਛੁ ਕਛੁ ਕੂਰਮ ਆਗਿਆ ਅੋਉਤਰਸੀ|| ਗੁਰੂ ਗ੍ਰੰਥ, ਮਾਰੂ ਮਹਲਾ 5,ਪੰਨਾ 1082)

ਖਗ ਤਨ ਮੀਨ ਤਨ ਮਿਰਗ ਤਨ

ਬਾਰਹ ਤਨ ਸਾਧੂ ਸੰਗਿ ਉਧਾਰੇ|| ਗੁਰੂ ਗ੍ਰੰਥ, ਮਲਾਰ ਮਹਲਾ 5, ਪੰਨਾ 1269)

ਹਵਾਲੇ[ਸੋਧੋ]